ਕਾਬੁਲ— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਭਾਰੀ ਸੁਰੱਖਿਆ ਵਿਵਸਥਾ ਵਾਲੇ ਅਮਰੀਕੀ ਦੂਤਘਰ ਨੇੜੇ ਮੰਗਲਵਾਰ ਨੂੰ ਇਕ ਬੈਂਕ ਵਿਚ ਹੋਏ ਆਤਮਘਾਤੀ ਹਮਲੇ ਵਿਚ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ । ਗ੍ਰਹਿ ਮੰਤਰਾਲਾ ਦੇ ਬੁਲਾਰੇ ਨਜੀਬ ਦਾਨਿਸ਼ ਨੇ ਦੱਸਿਆ ਕਿ ਹਮਲਾਵਰ ਨੇ ਬੈਂਕ ਦੀ ਸ਼ਾਖਾ ਦੇ ਦਰਵਾਜ਼ੇ ਉੱਤੇ ਧਮਾਕਾ ਕਰ ਕੇ ਆਪਣੇ ਆਪ ਨੂੰ ਉੱਡਾ ਲਿਆ । ਮੁਸਲਮਾਨਾਂ ਦਾ ਤਿਉਹਾਰ ਬਕਰੀਦ ਨਜ਼ਦੀਕ ਹੋਣ ਕਾਰਨ ਧਮਾਕੇ ਸਮੇਂ ਬੈਂਕ ਵਿਚ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ । ਉਨ੍ਹਾਂ ਦੱਸਿਆ ਕਿ ਧਮਾਕੇ ਵਿਚ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ । ਉਥੇ ਹੀ ਸਿਹਤ ਮੰਤਰਾਲਾ ਨੇ 1 ਵਿਅਕਤੀ ਦੇ ਮਰਨ ਅਤੇ 8 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਦਿੱਤੀ ਹੈ । ਅੱਤਵਾਦੀ ਸੰਗਠਨ ਤਾਲਿਬਾਨ ਨੇ ਇਸ ਹਮਲੇ ਦੀ ਜਿੰਮੇਦਾਰੀ ਲਈ ਹੈ ।
ਕੈਨੇਡੀਅਨ ਕੌਂਸਲਰ ਦੇ ਦੋਸਤ ਤੇ ਪਰਿਵਾਰ ਵਾਲੇ ਫਸੇ ਅਮਰੀਕੀ ਹੜ੍ਹ 'ਚ, ਦਿੱਤੀ ਜਾਣਕਾਰੀ
NEXT STORY