ਵਾਸ਼ਿੰਗਟਨ (ਰਾਜ ਗੋਗਨਾ)- ਜਿਵੇਂ-ਜਿਵੇਂ 2024 ਦੀਆਂ ਰਾਸ਼ਟਰਪਤੀ ਚੋਣਾਂ ਨੇੜੇ ਆ ਰਹੀਆਂ ਹਨ, ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਚੋਣਾਂ ਤੋਂ 23 ਦਿਨ ਪਹਿਲਾਂ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਆਪਣਾ ਮੈਡੀਕਲ ਰਿਕਾਰਡ ਜਾਰੀ ਕੀਤਾ ਹੈ। ਇਸ 'ਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਫਿੱਟ ਕਰਾਰ ਦਿੱਤਾ ਗਿਆ ਹੈ। ਕਮਲਾ ਨੇ ਆਪਣਾ ਫਿਟਨੈੱਸ ਰਿਕਾਰਡ ਜਾਰੀ ਕਰਕੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਤੋਂ ਵੀ ਮੰਗ ਕੀਤੀ ਹੈ ਕਿ ਉਹ ਵੀ ਆਪਣਾ ਸਿਹਤ ਰਿਕਾਰਡ ਜਾਰੀ ਕਰਨ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਟਰੰਪ ਰਾਸ਼ਟਰਪਤੀ ਬਣਨ ਦੇ ਯੋਗ ਹਨ ਜਾਂ ਨਹੀ।
ਇਹ ਵੀ ਪੜ੍ਹੋ: ਵੱਖਵਾਦੀ ਪੰਨੂ ਮਾਮਲਾ: ਭਾਰਤੀ ਜਾਂਚ ਕਮੇਟੀ ਅੱਜ ਜਾਵੇਗੀ ਅਮਰੀਕਾ
ਇਸ 'ਤੇ ਟਰੰਪ ਦੀ ਟੀਮ ਨੇ ਉਨ੍ਹਾਂ ਦਾ ਮੈਡੀਕਲ ਰਿਕਾਰਡ ਜਾਰੀ ਕੀਤੇ ਬਿਨਾਂ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਟਰੰਪ ਦੀ ਸਿਹਤ ਬਿਲਕੁਲ ਠੀਕ ਹੈ। ਟਰੰਪ ਦੇ ਮੁਕਾਬਲੇ 'ਚ ਕਮਲਾ ਹੈਰਿਸ ਕੋਲ ਰਾਸ਼ਟਰਪਤੀ ਬਣਨ ਦੀ ਤਾਕਤ ਨਹੀਂ ਹੈ। ਡੋਨਾਲਡ ਟਰੰਪ ਆਪਣੇ ਆਪ ਨੂੰ ਰਾਸ਼ਟਰਪਤੀ ਬਣਨ ਲਈ ਫਿੱਟ ਸਮਝਦੇ ਹਨ ਅਤੇ ਇੱਥੋਂ ਤੱਕ ਕਿ ਟਰੰਪ ਨੇ ਬਾਈਡੇਨ ਨੂੰ ਗੋਲਫ ਦੀ ਖੇਡ ਖੇਡਣ ਦੇ ਲਈ ਚੁਣੌਤੀ ਵੀ ਦਿੱਤੀ ਸੀ।
ਇਹ ਵੀ ਪੜ੍ਹੋ: ਸਹਿਯੋਗੀ ਦੇਸ਼ਾਂ ਨਾਲ ਸਾਂਝੀ ਕੀਤੀ ਗਈ ਕੈਨੇਡੀਅਨ ਨਾਗਰਿਕ ਦੇ ਕਤਲ ਸਬੰਧੀ ਜਾਣਕਾਰੀ : ਟਰੂਡੋ
ਕਮਲਾ ਦੇ ਪਰਿਵਾਰ ਵਿੱਚ ਕੋਲਨ ਕੈਂਸਰ ਦਾ ਇਤਿਹਾਸ
ਇਕ ਪਾਸੇ ਵ੍ਹਾਈਟ ਹਾਊਸ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਬਣਨ ਲਈ ਫਿੱਟ ਕਰਾਰ ਦਿੱਤਾ ਹੈ। ਉਥੇ ਹੀ ਉਨ੍ਹਾਂ ਦੇ ਡਾਕਟਰ ਜੋਸ਼ੂਆ ਸਿਮੰਸ ਨੇ ਦੱਸਿਆ ਹੈ ਕਿ ਕਮਲਾ ਹੈਰਿਸ ਦੇ ਪਰਿਵਾਰ ਵਿਚ ਕੋਲਨ ਕੈਂਸਰ ਦਾ ਇਤਿਹਾਸ ਰਿਹਾ ਹੈ। ਉਨ੍ਹਾਂ ਨੂੰ ਕੁਝ ਚੀਜ਼ਾਂ ਤੋਂ ਐਲਰਜੀ ਵੀ ਹੈ। ਇਸ ਕਾਰਨ ਉਹ ਨਿਯਮਿਤ ਤੌਰ 'ਤੇ ਕੋਲੋਨੋਸਕੋਪੀ ਕਰਵਾਉਂਦੀ ਰਹਿੰਦੀ ਹੈ ਅਤੇ ਆਪਣਾ ਧਿਆਨ ਰੱਖਦੀ ਹੈ। ਕਮਲਾ ਦਾ ਮੈਡੀਕਲ ਰਿਕਾਰਡ ਜਾਰੀ ਹੁੰਦੇ ਹੀ ਉਨ੍ਹਾਂ ਦੀ ਟੀਮ ਨੇ ਐਕਸ 'ਤੇ ਲਿਖਿਆ ਸੀ- ਹੁਣ ਤੁਹਾਡੀ ਵਾਰੀ ਡੋਨਾਲਡ ਟਰੰਪ।
ਇਹ ਵੀ ਪੜ੍ਹੋ: ਰਿਕਾਰਡ ਬਣਾਉਣ ਵਾਲੇ ਨੌਜਵਾਨ ਪਰਬਤਾਰੋਹੀ ਦਾ ਨੇਪਾਲ 'ਚ ਗਮਰਜੋਸ਼ੀ ਨਾਲ ਸਵਾਗਤ
ਇਸ ਤੋਂ ਪਹਿਲਾਂ ਕਮਲਾ ਨੇ ਇਕ ਰੈਲੀ 'ਚ ਟਰੰਪ ਦੀ ਮਾਨਸਿਕ ਸਿਹਤ 'ਤੇ ਵੀ ਕਈ ਸਵਾਲ ਚੁੱਕੇ ਸਨ। ਇੱਥੇ ਦੱਸ ਦੇਈਏ ਕਿ ਕਮਲਾ ਹੈਰਿਸ ਟਰੰਪ ਦੇ ਖਿਲਾਫ ਉਹੀ ਰਣਨੀਤੀ ਵਰਤ ਰਹੀ ਹੈ, ਜੋ ਟਰੰਪ ਨੇ ਜੋਅ ਬਾਈਡੇਨ ਖ਼ਿਲਾਫ਼ ਵਰਤੀ ਸੀ। ਦਰਅਸਲ ਜਦੋਂ ਜੋਅ ਬਾਈਡੇਨ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਮੀਦਵਾਰ ਸਨ ਤਾਂ ਟਰੰਪ ਨੇ ਉਨ੍ਹਾਂ ਦੀ ਉਮਰ ਅਤੇ ਫਿਟਨੈੱਸ ਨੂੰ ਲੈ ਕੇ ਕਈ ਸਵਾਲ ਚੁੱਕੇ ਸਨ। ਹੁਣ ਕਮਲਾ ਹੈਰਿਸ ਉਸੇ ਰਣਨੀਤੀ ਤਹਿਤ ਟਰੰਪ ਨੂੰ ਅਣਫਿੱਟ ਐਲਾਨਣਾ ਚਾਹੁੰਦੀ ਹੈ। ਟਰੰਪ 78 ਸਾਲ ਦੇ ਹਨ, ਜੋ ਰਾਸ਼ਟਰਪਤੀ ਬਾਈਡੇਨ ਤੋਂ ਸਿਰਫ 3 ਸਾਲ ਹੀ ਛੋਟੇ ਹਨ। ਜੇਕਰ ਟਰੰਪ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਹਨ ਤਾਂ ਉਹ ਅਮਰੀਕੀ ਇਤਿਹਾਸ ਵਿੱਚ ਰਾਸ਼ਟਰਪਤੀ ਬਣਨ ਵਾਲੇ ਸਭ ਤੋਂ ਬਜ਼ੁਰਗ ਵਿਅਕਤੀ ਹੋਣਗੇ। ਜਦੋਂ ਬਾਈਡੇਨ 2020 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੀ ਉਮਰ 77 ਸਾਲ ਸੀ।
ਇਹ ਵੀ ਪੜ੍ਹੋ: ਇਮਰਾਨ ਖਾਨ ਦੀ ਪਾਰਟੀ ਦੇ ਕਰੀਬ 200 ਵਰਕਰ SCO ਸੰਮੇਲਨ ਤੋਂ ਪਹਿਲਾਂ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Trump ਦੀ ਰਿਪਬਲਿਕਨ ਪਾਰਟੀ ਦੇ ਭਾਰਤੀ-ਤੇਲਗੂ ਸਮਰਥਕਾਂ ਨੇ ਲਗਾਏ ਤੇਲਗੂ ਪੋਸਟਰ
NEXT STORY