ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦੀਵਾਲੀ ਮਨਾ ਰਹੇ ਦੁਨੀਆ ਭਰ ਦੇ ਲੋਕਾਂ ਅਤੇ ਸਾਰੇ ਅਮਰੀਕੀਆਂ ਨੂੰ ਵੀਰਵਾਰ ਨੂੰ ਰੌਸ਼ਨੀ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸਾਲ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਇਸ ਤਿਉਹਾਰ ਦੇ ਡੂੰਘੇ ਮਾਇਨੇ ਹਨ। ਹੈਰਿਸ ਨੇ ਇਕ ਵੀਡਓ ਸੰਦੇਸ਼ ਵਿਚ ਕਿਹਾ, ‘ਮੈਂ ਇੱਥੇ ਅਮਰੀਕਾ ਵਿਚ ਅਤੇ ਦੁਨੀਆ ਭਰ ਵਿਚ ਰੌਸ਼ਨੀ ਦਾ ਤਿਉਹਾਰ ਮਨਾ ਰਹੇ ਸਾਰੇ ਲੋਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੀ ਹਾਂ। ਵਿਨਾਸ਼ਕਾਰੀ ਮਹਾਮਾਰੀ ਦੇ ਮੱਦੇਨਜ਼ਰ ਇਸ ਸਾਲ ਦੀਵਾਲੀ ਦੇ ਡੂੰਘੇ ਮਾਇਨੇ ਹਨ।’
ਉਨ੍ਹਾਂ ਕਿਹਾ, ‘ਇਹ ਤਿਉਹਾਰ ਸਾਨੂੰ ਆਪਣੇ ਦੇਸ਼ ਦੀਆਂ ਸਭ ਤੋਂ ਪਵਿੱਤਰ ਕਦਰਾਂ-ਕੀਮਤਾਂ, ਪਰਿਵਾਰ ਅਤੇ ਦੋਸਤਾਂ ਦੇ ਪਿਆਰ ਲਈ ਸਾਡੀ ਸ਼ੁਕਰਗੁਜ਼ਾਰੀ, ਜ਼ਰੂਰਤਮੰਦ ਲੋਕਾਂ ਪ੍ਰਤੀ ਮਦਦ ਦਾ ਹੱਥ ਵਧਾਉਣ ਦੀ ਸਾਡੀ ਜ਼ਿੰਮੇਦਾਰੀ ਅਤੇ ਹਨੇਰੇ ’ਤੇ ਰੌਸ਼ਨੀ ਨੂੰ ਚੁਣਨ ਦੀ ਸਾਡੀ ਤਾਕਤ, ਗਿਆਨ ਅਤੇ ਬੁੱਧੀ ਦੀ ਭਾਲ ਅਤੇ ਚੰਗਿਆਈ ਦਾ ਸਰੋਤ ਬਣੇ ਰਹਿਣ ਦੀ ਯਾਦ ਦਿਵਾਉਂਦਾ ਹੈ। ਸਾਡੇ ਪਰਿਵਾਰ ਵੱਲੋਂ ਮੈਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੀ ਹਾਂ।’
ਅਮਰੀਕਾ ਨੇ 100 ਕਰਮਚਾਰੀਆਂ ਵਾਲੀਆਂ ਕੰਪਨੀਆਂ ਦੇ ਕਰਮਚਾਰੀਆਂ ਲਈ ਕੋਵਿਡ ਟੀਕਾਕਰਨ ਕੀਤਾ ਲਾਜ਼ਮੀ
NEXT STORY