ਨਿਊਯਾਰਕ - ਅਮਰੀਕੀ ਸਰਕਾਰ ਨੇ ਉਨ੍ਹਾਂ ਕੰਪਨੀਆਂ ਦੇ ਕਰਮਚਾਰੀਆਂ ਲਈ ਅਗਲੇ ਸਾਲ ਚਾਰ ਜਨਵਰੀ ਤੱਕ ਕੋਵਿਡ-19 ਟੀਕਾਕਰਨ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ, ਜਿੱਥੇ 100 ਜਾਂ ਇਸ ਤੋਂ ਜ਼ਿਆਦਾ ਲੋਕ ਕੰਮ ਕਰਦੇ ਹਨ। ਸਰਕਾਰ ਵਲੋਂ ਵੀਰਵਾਰ ਨੂੰ ਜਾਰੀ ਨਿਯਮਾਂ ਮੁਤਾਬਕ, ਪੂਰਨ ਟੀਕਾਕਰਨ ਨਹੀਂ ਕਰਵਾਉਣ ਵਾਲੇ ਕਰਮਚਾਰੀਆਂ ਨੂੰ ਹਫਤੇ ਵਿੱਚ ਘੱਟ ਤੋਂ ਘੱਟ ਇੱਕ ਵਾਰ ਜਾਂਚ ਕਰਵਾਉਣੀ ਹੋਵੇਗੀ। ਨਵੇਂ ਨਿਯਮ ਮੱਧ ਅਤੇ ਵੱਡੇ ਕਾਰੋਬਾਰਾਂ ਦੇ ਕਰੀਬ 8.4 ਕਰੋੜ ਕਰਮਚਾਰੀਆਂ 'ਤੇ ਲਾਗੂ ਹੋਵੇਗਾ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਕਰਮਚਾਰੀਆਂ ਨੇ ਕੋਵਿਡ ਰੋਕੂ ਟੀਕਾਕਰਨ ਨਹੀਂ ਕਰਵਾਇਆ ਹੈ।
ਆਕੂਪੇਸ਼ਨਲ ਸੇਫਟੀ ਐਂਡ ਹੈਲਥ ਐਡਮਿਨਿਸਟ੍ਰੇਸ਼ਨ ਰੈਗੂਲੇਸ਼ਨ ਕੰਪਨੀਆਂ ਨੂੰ ਇਹ ਹੁਕਮ ਦੇਣਗੇ ਕਿ ਗੈਰ-ਟੀਕਾਕਰਨ ਵਾਲੇ ਕਰਮਚਾਰੀ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਆਪਣੀ ਜਾਂਚ ਕਰਵਾਉਣ ਅਤੇ ਕੰਮ 'ਤੇ ਮਾਸਕ ਪਹਿਨਣ। ਇਹ ਨਿਯਮ 1.7 ਕਰੋੜ ਹੋਰ ਲੋਕਾਂ 'ਤੇ ਲਾਗੂ ਹੋਣਗੇ ਜੋ ਨਰਸਿੰਗ ਹੋਮ, ਹਸਪਤਾਲਾਂ ਅਤੇ ਉਨ੍ਹਾਂ ਹੋਰ ਕੇਂਦਰ ਵਿੱਚ ਕੰਮ ਕਰਦੇ ਹਨ ਜਿਨ੍ਹਾਂ ਨੂੰ ‘ਮੈਡੀਕੇਅਰ ਅਤੇ ‘ਮੈਡੀਕੇਡ ਤੋਂ ਪੈਸਾ ਮਿਲਦਾ ਹੈ। ਕਰਮਚਾਰੀ ਸਿਹਤ ਜਾਂ ਧਰਮ ਦੇ ਆਧਾਰ 'ਤੇ ਛੋਟ ਮੰਗ ਸਕਣਗੇ। ਨਿਯਮ ਨੂੰ ਲਾਗੂ ਨਹੀਂ ਕਰਨ ਵਾਲੀ ਕੰਪਨੀ 'ਤੇ ਹਰ ਉਲੰਘਣਾ ਲਈ ਕਰੀਬ 14,000 ਡਾਲਰ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮੱਧ ਯਮਨ 'ਚ ਹੋਈ ਹਿੰਸਕ ਝੜਪ ਦੌਰਾਨ 200 ਤੋਂ ਜ਼ਿਆਦਾ ਲੜਾਕਿਆਂ ਦੀ ਹੋਈ ਮੌਤ
NEXT STORY