ਵਾਸ਼ਿੰਗਟਨ - ਕਮਲਾ ਹੈਰਿਸ ਨੇ ਅਮਰੀਕਾ ਦੀ ਪਹਿਲੀ ਮਹਿਲਾ, ਪਹਿਲੀ ਗੈਰ-ਗੋਰੀ ਅਤੇ ਪਹਿਲੀ ਭਾਰਤੀ-ਅਮਰੀਕੀ ਉਪ-ਰਾਸ਼ਟਰਪਤੀ ਬਣ ਕੇ ਇਤਿਹਾਸ ਰੱਚ ਦਿੱਤਾ ਹੈ। ਕੈਪੀਟਲ ਹਿੱਲਸ ਵਿਚ ਬੁੱਧਵਾਰ ਸਹੁੰ ਚੁੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਦਾ ਅੰਦਾਜ਼ ਅਤੇ ਗਰਮ ਜੋਸ਼ੀ 'ਤੇ ਸਾਰਿਆਂ ਦੀਆਂ ਨਜ਼ਰਾਂ ਸਨ। ਉਨ੍ਹਾਂ ਨੇ ਪਰਪਲ ਡ੍ਰੈੱਸ (ਬੈਂਗਨੀ ਰੰਗ) ਪਾਈ ਸੀ ਅਤੇ ਇਸ ਦੇ ਵੀ ਮਾਈਨੇ ਹਨ।

ਇਹ ਵੀ ਪੜ੍ਹੋ-ਡੋਨਾਲਡ ਟਰੰਪ ਪਹੁੰਚੇ ਫਲੋਰਿਡਾ, ਬਾਈਡੇਨ ਦੇ ਸਹੁੰ ਚੁੱਕ ਸਮਾਰੋਹ ’ਚ ਨਹੀਂ ਹੋਏ ਸ਼ਾਮਲ
ਇਹ ਡ੍ਰੈੱਸ ਪਾਉਣ ਪਿੱਛੇ ਹੈਰਿਸ ਦਾ ਮਕਸਦ ਸ਼ਰਲੀ ਚਿਸ਼ੋਮ ਨੂੰ ਸਨਮਾਨ ਦੇਣਾ ਸੀ, ਜੋ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲੱੜਣ ਵਾਲੀ ਪਹਿਲੀ ਅਫਰੀਕੀ-ਅਮਰੀਕੀ ਮਹਿਲਾ ਸੀ। 1972 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਸ਼ਰਲੀ ਚਿਸ਼ੋਮ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਦ ਨਾਮਜ਼ਦ ਕੀਤੀ ਗਈ ਸੀ। ਉਨ੍ਹਾਂ ਨੇ ਵੀ ਆਪਣੇ ਇਤਿਹਾਸਕ ਕੈਂਪੇਨ ਦੌਰਾਨ ਕਈ ਵਾਰ ਬੈਂਗਨੀ ਡ੍ਰੈੱਸ ਪਾਈ ਸੀ। 2019 ਵਿਚ ਰਾਸ਼ਟਰਪਤੀ ਕੈਂਪੇਨ ਦੌਰਾਨ ਹੈਰਿਸ ਨੇ ਵੀ ਕਈ ਵਾਰ ਬੈਂਗਨੀ ਡ੍ਰੈੱਸ ਪਾਈ, ਕਿਉਂਕਿ ਉਹ ਸ਼ਰਲੀ ਦਾ ਸਨਮਾਨ ਚਾਹੁੰਦੀ ਸੀ ਜਿਹੜੀ ਕਿ ਉਨ੍ਹਾਂ ਦੇ ਪ੍ਰਰੇਣਾ ਰਹੀ ਹੈ। ਹੈਰਿਸ ਵੀ ਅੱਗੇ ਰਾਸ਼ਟਰਪਤੀ ਬਣਨ ਲਈ ਫਿਰ ਦਾਅਵੇਦਾਰੀ ਪੇਸ਼ ਕਰ ਸਕਦੀ ਹੈ।

ਇਹ ਵੀ ਪੜ੍ਹੋ -ਇਹ ਹਨ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ
ਰਾਸ਼ਟਰਪਤੀ ਬਣਨਾ ਚਾਹੁੰਦੀ ਸੀ ਹੈਰਿਸ
ਬਾਈਡੇਨ ਦੀ ਰਨਿੰਗ ਮੇਟ ਬਣਨ ਤੋਂ ਪਹਿਲਾਂ ਹੈਰਿਸ ਖੁਦ ਵੀ ਰਾਸ਼ਟਰਪਤੀ ਬਣਨ ਦੇ ਸੁਪਨੇ ਦੇਖ ਰਹੀ ਸੀ। ਆਪਣਾ ਕੈਂਪੇਨ ਜਾਰੀ ਰੱਖਣ ਲਈ ਫੰਡ ਦੀ ਕਮੀ ਕਾਰਣ ਉਹ ਅੱਗੇ ਨਾ ਵਧ ਸਕੀ। ਉਹ ਸੈਨੇਟ ਵਿਚ ਤਿੰਨ ਏਸ਼ੀਆਈ-ਅਮਰੀਕੀਆਂ ਵਿਚੋਂ ਇਕ ਹੈ। ਉਹ ਪਹਿਲੀ ਭਾਰਤੀ-ਅਮਰੀਕੀ ਹੈ, ਜਿਸ ਨੇ ਚੈਂਬਰ ਵਿਚ ਸੇਵਾਵਾਂ ਦਿੱਤੀਆਂ ਹਨ।

ਮੇਨੀ ਫਸਰਟ ਲਈ ਜਾਣੀ ਜਾਂਦੀ ਹੈ ਹੈਰਿਸ
56 ਸਾਲਾ ਹੈਰਿਸ ਨੂੰ ਮੇਨੀ ਫਸਰਟ ਲਈ ਵੀ ਜਾਣਿਆ ਜਾਂਦੀ ਹੈ। ਉਹ ਸੈਨ ਫ੍ਰਾਂਸਿਸਕੋ ਦੀ ਪਹਿਲੀ ਮਹਿਲਾ ਕਾਉਂਟੀ ਡਿਸਟ੍ਰੀਕਟ ਅਟਾਰਨੀ ਬਣੀ ਸੀ। ਉਹ ਅਜਿਹਾ ਕਰਨ ਵਾਲੀ ਪਹਿਲੀ ਅਫਰੀਕੀ-ਅਮਰੀਕੀ ਅਤੇ ਪਹਿਲੀ ਭਾਰਤੀ ਮੂਲ ਦੀ ਮਹਿਲਾ ਬਣੀ ਸੀ। ਉਪ-ਰਾਸ਼ਟਰਪਤੀ ਦੇ ਤੌਰ 'ਤੇ ਵੀ ਉਨ੍ਹਾਂ ਨੇ ਮੇਨੀ ਫਸਰਟ ਨਾਲ ਜ਼ਿੰਮੇਵਾਰੀ ਸੰਭਾਲੀ ਹੈ - ਪਹਿਲੀ ਮਹਿਲਾ, ਪਹਿਲੀ ਅਫਰੀਕੀ-ਅਮਰੀਕੀ ਮਹਿਲਾ, ਪਹਿਲੀ ਭਾਰਤੀ-ਅਮਰੀਕੀ ਅਤੇ ਪਹਿਲੀ ਏਸ਼ੀਆਈ ਅਮਰੀਕੀ।

ਇਹ ਵੀ ਪੜ੍ਹੋ -ਇਹ ਹਨ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ
ਡੈਮੋਕ੍ਰੇਟਿਕ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੇ ਪਿਛਲੇ ਸਾਲ ਅਗਸਤ ਵਿਚ ਹੈਰਿਸ ਨੂੰ ਆਪਣਾ ਰਨਿੰਗ ਮੇਟ ਚੁਣਿਆ, ਉਦੋਂ ਉਹ ਕਿਸੇ ਵੱਡੀ ਪਾਰਟੀ ਵਿਚ ਟਿਕਟ 'ਤੇ ਉਪ-ਰਾਸ਼ਟਰਪਤੀ ਲਈ ਉਮੀਦਵਾਰ ਬਣਨ ਵਾਲੀ ਤੀਜੀ ਮਹਿਲਾ ਸੀ। ਇਸ ਤੋਂ ਪਹਿਲਾਂ 2008 ਵਿਚ ਉਸ ਸਮੇਂ ਦੀ ਅਲਾਸਕਾ ਗਵਰਨਰ ਸਾਰਾ ਪਾਲਿਨ ਅਤੇ 1984 ਵਿਚ ਨਿਊਯਾਰਕ ਰਿਪ੍ਰੇਜ਼ੇਂਟੇਟਿਵ ਗੈਰਾਲਡੀਨ ਫੈਰਾਰੋ ਵੀ ਰਨਿੰਗ ਮੇਟ ਰਹੀ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਸਪੇਨ ਦੇ ਮੈਡਰਿਡ ’ਚ ਧਮਾਕਾ, 4 ਲੋਕਾਂ ਦੀ ਮੌਤ
NEXT STORY