ਲਾਹੌਰ (ਭਾਸ਼ਾ) : ਭਾਰਤ ਤੋਂ 28 ਸਿੱਖਾਂ ਦਾ ਪਹਿਲਾਂ ਜੱਥਾ ਬੁੱਧਵਾਰ ਨੂੰ ਵੀਜ਼ਾ-ਮੁਕਤ ਲਾਂਘੇ ਦਾ ਇਸਤੇਮਾਲ ਕਰਕੇ ਪਾਕਿਸਤਾਨ ਵਿਚ ਪਵਿੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਪੁੱਜਾ। ਇਨ੍ਹਾਂ ਵਿਚ ਬੀਬੀਆਂ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਮਾਰਚ 2020 ਵਿਚ ਕੋਵਿਡ-19 ਦਾ ਪ੍ਰਕੋਪ ਸ਼ੁਰੂ ਹੋਣ ਦੇ ਬਾਅਦ ਤੀਰਥ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ 2500 ਤੋਂ ਜ਼ਿਆਦਾ ਭਾਰਤੀ ਸਿੱਖ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚੇ। ਇਹ ਸਾਰੇ ਸ਼ਰਧਾਲੂ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ’ਤੇ ਆਯੋਜਿਤ ਸਾਲਾਨਾ ਪ੍ਰੋਗਰਾਮ ਵਿਚ ਹਿੱਸਾ ਲੈਣਗੇ।
ਇਹ ਵੀ ਪੜ੍ਹੋ : ਨਵਜੋਤ ਲਈ ਇਮਰਾਨ ਖਾਨ ਦਾ ਫਿਰ ਜਾਗਿਆ ਪਿਆਰ, ਕਿਹਾ- 'ਸਿੱਧੂ ਦੇ ਯਤਨਾਂ ਨਾਲ ਮੁੜ ਖੁੱਲ੍ਹਿਆ ਕਰਤਾਰਪੁਰ ਲਾਂਘਾ'
ਇਵੈਕੁਈ ਟਰੱਸਟ ਪ੍ਰਾਪਟੀ ਬੋਰਡ (ਈ.ਟੀ.ਪੀ.ਬੀ.) ਦੇ ਬੁਲਾਰੇ ਆਮਿਰ ਹਾਸ਼ਮੀ ਨੇ ਕਿਹਾ, ‘ਭਾਰਤ ਸਰਕਾਰ ਵੱਲੋਂ ਲਾਂਘਾ ਮੁੜ ਤੋਂ ਖੋਲ੍ਹੇ ਜਾਣ ਦੇ ਬਾਅਦ ਪਹਿਲੇ ਦਿਨ (ਬੁੱਧਵਾਰ) ਬੀਬੀਆਂ ਸਮੇਤ ਭਾਰਤ ਤੋਂ 28 ਸਿੱਖ ਕਰਤਾਰਪੁਰ ਸਾਹਿਬ ਪੁੱਜੇ।’ ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰਿਆਂ ਦੇ ਪਵਿੱਤਰ ਸਥਾਨਾਂ ਦੀ ਦੇਖ਼ਭਾਲ ਦੀ ਜਿੰਮੇਦਾਰੀ ਈ.ਟੀ.ਪੀ.ਬੀ. ’ਤੇ ਹੈ। ਹਾਸ਼ਮੀ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮੁਹੰਮਦ ਲਤੀਫ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਮੀਰ ਸਿੰਘ ਅਤੇ ਡਾ. ਮੰਪਾਲ ਸਿੰਘ ਨੇ ਭਾਰਤੀ ਸ਼ਰਧਾਲੂਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੇ ਗੁਰਦੁਆਰੇ ਵਿਚ ਕਈ ਘੰਟੇ ਬਿਤਾਏ ਅਤੇ ਧਾਰਮਿਕ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਵਾਪਸ ਆਪਣੇ ਦੇਸ਼ ਪਰਤ ਗਏ।
ਇਹ ਵੀ ਪੜ੍ਹੋ : ਅਮਰੀਕਾ 'ਚ ਹਾਦਸੇ 'ਚ ਮਾਰੀ ਗਈ ਭਾਰਤੀ ਵਿਦਿਆਰਥਣ ਦਾ ਹੋਇਆ ਸਸਕਾਰ, ਜਾਂਦੇ-ਜਾਂਦੇ ਕਰ ਗਈ ਇਹ ਨੇਕ ਕੰਮ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਰਤਾਰਪੁਰ ਲਾਂਘੇ ਨੂੰ ਮੁੜ ਤੋਂ ਖੋਲ੍ਹਣ ਨੂੰ ਸਵਾਗਤਯੋਗ ਕਦਮ ਦੱਸਿਆ। ਕੁਰੈਸ਼ੀ ਨੇ ਇਸਲਾਮਾਬਾਦ ਵਿਚ ਸੰਸਦ ਦੇ ਬਾਹਰ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ, ‘ਮੈਂ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਦੇ ਲੋਕਾਂ ਵੱਲੋਂ ਸਿੱਖ ਸ਼ਰਧਾਲੂਆਂ ਦਾ ਸਵਾਗਤ ਕਰਦਾ ਹਾਂ...ਸਿੱਖ ਸ਼ਰਧਾਲੂ ਅੱਜ ਤੋਂ ਇਸ ਲਾਂਘੇ ਰਾਹੀਂ ਆਪਣੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਆਉਣਗੇ।’ ਕਰੀਬ 2500 ਤੋਂ ਜ਼ਿਆਦਾ ਭਾਰਤੀ ਪੈਦਲ ਵਾਹਗਾ ਸਰਹੱਦ ਪਾਰ ਕਰਕੇ ਪਾਕਿਸਤਾਨ ਪੁੱਜੇ। ਇਸ ਅਧਿਕਾਰੀ ਨੇ ਕਿਹਾ, ‘ਸ਼ਰਧਾਲੂਆਂ ਦੀ ਕਤਾਰ ਬੁੱਧਵਾਰ ਸਵੇਰੇ 6 ਵਜੇ ਤੋਂ ਲੱਗੀ ਹੋਈ ਸੀ। ਇਮੀਗ੍ਰੇਸ਼ਨ ਅਤੇ ਟੀਕੇ ਅਤੇ ਕੋਵਿਡ ਸਬੰਧੀ ਹੋਰ ਟੈਸਟਾਂ ਦੇ ਕਾਰਨ ਪ੍ਰਕਿਰਿਆ ਹੌਲੀ ਸੀ, ਜਿਸ ਨਾਲ ਸ਼ਰਧਾਲੂਆਂ ਨੂੰ ਕਾਫ਼ੀ ਅਸੁਵਿਧਾ ਹੋਈ।’ ਉਨ੍ਹਾਂ ਕਿਹਾ ਕਿ ਪਿਛਲੇ ਚਲਨ ਦੇ ਉਲਟ ਇਸ ਵਾਰ ਸ਼ਰਧਾਲੂ ਟਰੇਨ ਦੀ ਬਜਾਏ ਪੈਦਲ ਹੀ ਇੱਥੇ ਆਉਣਗੇ। ‘ਇਸ ਵਾਰ ਉਹ ਪੈਦਲ ਆਏ ਅਤੇ ਇਸ ਨਾਲ ਪੂਰੀ ਇਮੀਗ੍ਰੇਸ਼ਨ ਪ੍ਰਕਿਰਿਆ ਲੰਬੀ ਹੋ ਗਈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਨਵਜੋਤ ਲਈ ਇਮਰਾਨ ਖਾਨ ਦਾ ਫਿਰ ਜਾਗਿਆ ਪਿਆਰ, ਕਿਹਾ- 'ਸਿੱਧੂ ਦੇ ਯਤਨਾਂ ਨਾਲ ਮੁੜ ਖੁੱਲ੍ਹਿਆ ਕਰਤਾਰਪੁਰ ਲਾਂਘਾ'
NEXT STORY