ਲੰਡਨ— ਯੂ. ਕੇ. ਆਮ ਚੋਣਾਂ 2019 'ਚ ਲੇਬਰ ਪਾਰਟੀ ਨੂੰ ਕਰਾਰੀ ਹਾਰ ਖਾਣੀ ਪਈ ਅਤੇ ਬੋਰਿਸ ਜਾਨਸਨ ਦੀ ਅਗਵਾਈ 'ਚ ਕੰਜ਼ਰਵੇਟਿਵ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਚੋਣ ਨਤੀਜੇ ਨੂੰ ਲੈ ਕੇ ਕੁੱਝ ਬ੍ਰਿਟਿਸ਼ ਇੰਡੀਅਨਜ਼ ਦਾ ਕਹਿਣਾ ਹੈ ਕਿ ਕਸ਼ਮੀਰ ਮੁੱਦੇ 'ਤੇ ਲੇਬਰ ਰੇਜਾਲਿਊਸ਼ਨ ਅਤੇ ਉਨ੍ਹਾਂ ਦੇ ਸਮਰਥਨ 'ਚ ਆਏ ਪ੍ਰਤੀਨਿਧੀ ਸੰਗਠਨ ਜੇ. ਕੇ. ਐੱਲ. ਐੱਫ. ਕਾਰਨ ਭਾਰਤੀ ਵੋਟਰ ਪਾਰਟੀ ਤੋਂ ਖਿਝ ਗਏ ਅਤੇ ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਦਿੱਤੀ।
ਯੂ. ਕੇ. 'ਚ ਭਾਜਪਾ ਸਮਰਥਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੇਬਰ ਪਾਰਟੀ ਖਿਲਾਫ ਮੁਹਿੰਮ ਛੇੜੀ ਸੀ। ਉਂਝ 'ਟਾਈਮਜ਼ ਆਫ ਇੰਡੀਆ' ਦੀ ਰਿਪੋਰਟ 'ਚ ਕੁੱਝ ਹੋਰ ਹੀ ਤਸਵੀਰ ਨਜ਼ਰ ਆ ਰਹੀ ਹੈ। 2011 ਜਨਗਣਨਾ ਮੁਤਾਬਕ ਯੂ. ਕੇ. 'ਚ ਤਕਰੀਬਨ 30 ਅਜਿਹੇ ਸੰਸਦੀ ਖੇਤਰ ਹਨ ਜਿੱਥੇ ਤਕਰੀਬਨ 25 ਫੀਸਦੀ ਆਬਾਦੀ ਏਸ਼ੀਆਈ ਲੋਕਾਂ ਦੀ ਹੈ। ਇਨ੍ਹਾਂ 30 ਸੀਟਾਂ 'ਚੋਂ ਲੇਬਰ ਨੇ 29 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਉਂਝ ਲੇਬਰ ਦੇ ਵੋਟ ਸ਼ੇਅਰ 'ਚ ਕਾਫੀ ਗਿਰਾਵਟ ਆਈ ਹੈ। 2017 'ਚ ਇਨ੍ਹਾਂ ਸੀਟਾਂ 'ਤੇ ਪਾਰਟੀ ਨੂੰ 67.60 ਫੀਸਦੀ ਵੋਟਾਂ ਮਿਲੀਆਂ ਸਨ ਜੋ ਇਸ ਵਾਰ ਘਟ ਕੇ 61.20 ਫੀਸਦੀ 'ਤੇ ਰਹਿ ਗਈਆਂ। ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਕਿ ਬ੍ਰਿਟੇਨ 'ਚ ਭਾਰਤੀ ਮੂਲ ਦੇ 15 ਸੰਸਦ ਮੈਂਬਰ ਚੁਣੇ ਗਏ ਹਨ।
ਈਰਾਨ ਵਿਚ ਇਕੋ ਹਫਤੇ ਵਿਚ ਦੂਜੀ ਵਾਰ ਹੋਇਆ ਸਾਈਬਰ ਹਮਲਾ
NEXT STORY