ਇੰਟਰਨੈਸ਼ਨਲ ਡੈਸਕ— ਕਜ਼ਾਕਿਸਤਾਨ ਨੇ ਦੱਖਣੀ ਜਾਮਬਿਲ ਖੇਤਰ ’ਚ ਗੋਲਾ-ਬਾਰੂਦ ਦੇ ਗੋਦਾਮ ’ਚ ਸਿਲਸਿਲੇਵਾਰ ਧਮਾਕਿਆਂ ’ਚ ਮਰਨ ਵਾਲਿਆਂ ਦੀ ਗਿਣਤੀ 9 ਹੋ ਗਈ ਹੈ। ਰੱਖਿਆ ਮੰਤਰਾਲਾ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਵੀਰਵਾਰ ਨੂੰ ਫ਼ੌਜ ਦੇ ਇਕ ਗੋਦਾਮ ’ਚ ਧਮਾਕਾ ਹੋ ਗਿਆ ਸੀ। ਗੋਦਾਮ ’ਚ ਗੋਲਾ-ਬਾਰੂਦ ਅਤੇ ਇੰਜੀਨੀਅਰਿੰਗ ਸਮੱਗਰੀਆਂ ਪਈਆਂ ਸਨ।
ਇਕ ਦੇ ਬਾਅਦ ਇਕ 10 ਧਮਾਕੇ ਹੋਏ, ਜਿਸ ’ਚ 9 ਲੋਕਾਂ ਦੀ ਮੌਤ ਹੋ ਗਈ ਜਦਕਿ 28 ਹੋਰ ਵੀ ਅਜੇ ਹਸਪਤਾਲ ’ਚ ਦਾਖ਼ਲ ਹਨ। ਮ੍ਰਿਤਕਾਂ ’ਚ ਫਾਇਰ ਬਿ੍ਰਗੇਡ ਮੁਖੀ ਐਕਿਰਨ ਨਾਦਿਰਬੇਕੋਵ ਵੀ ਸ਼ਾਮਲ ਹੈ। ਘਟਨਾ ਦੇ ਬਾਅਦ ਨੇੜਲੇ ਬਸਤੀਆਂ ਦੇ ਵਾਸੀਆਂ ਨੂੰ ਸੁਰੱਖਿਅਤ ਸਥਾਨ ’ਤੇ ਲਿਜਾਇਆ ਗਿਆ।
ਇਹ ਵੀ ਪੜ੍ਹੋ: ਬ੍ਰਿਟੇਨ ਨੇ ਪਾਕਿਸਤਾਨ ਨੂੰ 'ਰੈੱਡ ਲਿਸਟ' 'ਚ ਰੱਖਿਆ ਬਰਕਰਾਰ
ਕਜ਼ਾਕਿਸਤਾਨ ਦੇ ਰੱਖਿਆ ਮੰਤਰੀ ਨੂਰਲਾਨ ਯਰਮੇਕਬਾਯੇਵ ਨੇ ਕਿਹਾ ਅਸੀਂ ਧਮਾਕੇ ਦੇ ਵੱਖ-ਵੱਖ ਕਾਰਨਾਂ ਤੋਂ ਇਨਕਾਰ ਨਹੀਂ ਕਰ ਰਹੇ ਹਾਂ। ਇਹ ਸੁਰੱਖਿਆ ਵਿਵਸਥਾ ’ਚ ਚੂਕ ਵੀ ਹੋ ਸਕਦੀ ਹੈ। ਅਗਜਨੀ ਜਾਂ ਭੰਨਤੋੜ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਆਫ਼ਤ : ਸ਼੍ਰੀਲੰਕਾ ਨੇ ਤਾਲਾਬੰਦੀ 'ਚ ਕੀਤਾ ਵਿਸਥਾਰ
NEXT STORY