ਕੋਲੰਬੋ (ਭਾਸ਼ਾ): ਸ਼੍ਰੀਲੰਕਾ ਨੇ ਕੋਵਿਡ-19 ਕਾਰਨ ਮੌਤ ਦੇ ਮਾਮਲਿਆਂ ਵਿਚ ਵਾਧੇ ਅਤੇ ਸਿਹਤ ਵਿਵਸਥਾ 'ਤੇ ਵੱਧਦੇ ਦਬਾਅ ਦੇ ਮੱਦੇਨਜ਼ਰ ਰਾਸ਼ਟਰ ਪੱਧਰੀ ਤਾਲਾਬੰਦੀ ਨੂੰ 6 ਸਤੰਬਰ ਤੱਕ ਵਧਾ ਦਿੱਤਾ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਉੱਚ ਪੱਧਰੀ ਬੈਠਕ ਦੇ ਬਾਅਦ ਇਹ ਫ਼ੈਸਲਾ ਲਿਆ।
ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੇ 20 ਅਗਸਤ ਨੂੰ 10 ਦਿਨ ਦੀ ਤਾਲਾਬੰਦੀ ਦਾ ਆਦੇਸ਼ ਦਿੱਤਾ ਸੀ। ਸਿਹਤ ਮੰਤਰੀ ਕੇ ਰਾਮਬੁਕਵੇਲਾ ਨੇ ਪੱਤਰਕਾਰਾਂ ਨੂੰ ਦੱਸਿਆ,''ਕਰਫਿਊ ਸੋਮਵਾਰ 6 ਸਤੰਬਰ ਨੂੰ ਤੜਕੇ 4 ਵਜੇ ਤੱਕ ਜਾਰੀ ਰਹੇਗਾ।'' ਸ਼੍ਰੀਲੰਕਾ ਵਿਚ ਬੁੱਧਵਾਰ ਨੂੰ ਇਨਫੈਕਸ਼ਨ ਨਾਲ ਰਿਕਾਰਡ 209 ਲੋਕਾਂ ਦੀ ਮੌਤ ਹੋ ਗਈ। ਮਹਾਮਾਰੀ ਫੈਲਣ ਦੇ ਬਾਅਦ ਤੋਂ ਇਕ ਦਿਨ ਹੋਈਆਂ ਮੌਤਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ।
ਪੜ੍ਹੋ ਇਹ ਅਹਿਮ ਖਬਰ - ਯੂਕੇ: ਯਾਤਰਾ ਦੀ ਹਰੀ ਸੂਚੀ 'ਚ ਕੈਨੇਡਾ ਸਮੇਤ 7 ਦੇਸ਼ ਹੋਏ ਸ਼ਾਮਲ
ਸਿਹਤ ਮੰਤਰਾਲੇ ਮੁਤਾਬਕ ਵੀਰਵਾਰ ਤੱਕ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ 8,157 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੀੜਤਾਂ ਦੀ ਕੁੱਲ ਗਿਣਤੀ 4,12,370 ਹੈ। ਮੌਜੂਦਾ ਲਹਿਰ ਦੌਰਾਨ 15 ਅਪ੍ਰੈਲ ਤੋਂ ਹੁਣ ਤੱਕ 7,500 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 21 ਅਗਸਤ ਤੋਂ ਲੈ ਕੇ ਵੀਰਵਾਰ ਤੱਕ 1,172 ਮਰੀਜ਼ਾਂ ਦੀ ਮੌਤ ਹੋਈ ਹੈ।
ਕਾਬੁਲ ਆਤਮਘਾਤੀ ਹਮਲਿਆਂ ’ਤੇ ਬੋਲਿਆ ਚੀਨ, ਕਿਹਾ-ਅੱਤਵਾਦੀ ਖ਼ਤਰੇ ਨਾਲ ਨਜਿੱਠਣ ਲਈ ਜਾਰੀ ਰੱਖਾਂਗੇ ਸਹਿਯੋਗ
NEXT STORY