ਨੂਰ-ਸੁਲਤਾਨ (ਵਾਰਤਾ) : ਕਜ਼ਾਕਿਸਤਾਨ ਵਿਚ ਹਿੰਸਕ ਅੰਦੋਲਨਾਂ ਦਰਮਿਆਨ ਸ਼ੁੱਕਰਵਾਰ ਨੂੰ ਦੇਸ਼ ਭਰ ਵਿਚ ‘ਗੰਭੀਰ ਰੈੱਡ’ ਅੱਤਵਾਦੀ ਅਲਰਟ ਜਾਰੀ ਕੀਤਾ ਗਿਆ। ਇਕ ਕਜ਼ਾਖ਼ ਸਮਾਚਰ ਪੋਰਟਲ ਨੇ ਆਪਣੇ ਟੈਲੀਗ੍ਰਾਮ ਚੈਨਲ ’ਤੇ ਕਿਹਾ ਕਿ ਦੇਸ਼ ਦੇ ਸੁਰੱਖਿਆ ਬਲਾਂ ਨੇ ਸ਼ਹਿਰ ਦੇ ਸਾਰੇ ਪ੍ਰਸ਼ਾਸਨ ਅਤੇ ਖੇਤਰੀ ਪੁਲਸ ਵਿਭਾਗਾਂ ’ਤੇ ਕੰਟਰੋਲ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਅੱਤਵਾਦ ਵਿਰੋਧੀ ਮਾਪਦੰਡਾਂ ਤਹਿਤ ਵਿਸ਼ੇਸ਼ ਸੇਵਾਵਾਂ ਨੂੰ ਨਾਗਰਿਕਾਂ ਅਤੇ ਵਾਹਨਾਂ ਦੀ ਇੱਛਾ ਮੁਤਾਬਕ ਤਲਾਸ਼ੀ ਲੈਣ ਦੀ ਇਜਾਜ਼ਤ ਦਿੱਤੀ ਜਾਏਗੀ।
ਇਹ ਵੀ ਪੜ੍ਹੋ: ਕਜ਼ਾਕਿਸਤਾਨ 'ਚ ਤੇਲ ਦੀਆਂ ਕੀਮਤਾਂ ਵਧਣ ਨਾਲ ਭੜਕੀ ਹਿੰਸਾ ਤੋਂ ਬਾਅਦ ਐਮਰਜੈਂਸੀ ਲਾਗੂ, ਡਿੱਗੀ ਸਰਕਾਰ
ਕਜ਼ਾਕਿਸਤਾਨ ਦੇ ਰਾਸ਼ਟਰਪਤੀ ਕਸੀਮ-ਜੋਮਾਟਰ ਤੋਕਾਯੇਵ ਦੇਰ ਸ਼ਾਮ ਦੇਸ਼ ਨੂੰ ਸੰਬੋਧਨ ਕਰਨਗੇ। ਕਜ਼ਾਖ਼ ਨਿਊਜ਼ ਪੋਰਟਲ ਮੁਤਾਬਕ ਜਾਰੀ ਅਲਰਟ ਵਿਚ ਸਾਰੇ ਸੁਰੱਖਿਆ ਬਲਾਂ ਅਤੇ ਵਿਸ਼ੇਸ਼ ਸੇਵਾਵਾਂ ਦੀ ਪੂਰਨ ਲਾਮਬੰਦੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਕਜ਼ਾਕਿਸਤਾਨ ’ਚ ਤੇਲ ਦੀਆਂ ਕੀਮਤਾਂ ਵਿਚ ਵਾਧੇ ਤੋਂ ਹਿੰਸਾ ਸ਼ੁਰੂ ਹੋ ਗਈ ਸੀ। ਇਸ ਹਿੰਸਕ ਅੰਦੋਲਨ ਦੌਰਾਨ ਸੁਰੱਖਿਆ ਬਲਾਂ ਨਾਲ ਸੰਘਰਸ਼ ਵਿਚ 26 ਹਥਿਆਰਬੰਦ ਬਲ ਦੇ ਜਵਾਨ ਮਾਰੇ ਗਏ, ਜਦੋਂਕਿ 3000 ਲੋਕਾਂ ਨੂੰ ਹਿਰਾਸਤ ਵਿਚ ਲਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ: ਬੁਰਜ਼ ਖਲੀਫ਼ਾ ਮਗਰੋਂ ਇਸ ਦੇਸ਼ 'ਚ ਬਣੀ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਇਮਾਰਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਚੀਨ ’ਚ ਕੰਟੀਨ ਵਿਚ ਜ਼ਬਰਦਸਤ ਧਮਾਕਾ ਹੋਣ ਨਾਲ ਮਚੀ ਹਫੜਾ-ਦਫੜੀ
NEXT STORY