ਢਾਕਾ (ਭਾਸ਼ਾ)— ਜੇਲ ਵਿਚ ਬੰਦ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਬੀ.ਐੱਨ.ਪੀ. ਪ੍ਰਧਾਨ ਖਾਲਿਦਾ ਜ਼ਿਆ ਦੇ ਡਾਕਟਰ ਨੇ ਕਿਹਾ ਹੈ ਕਿ ਅਧਰੰਗ ਹੋਣ ਦੇ ਬਾਅਦ ਜ਼ਿਆ ਆਪਣੇ ਖੱਬੇ ਹੱਥ ਦੀ ਵਰਤੋਂ ਨਹੀਂ ਕਰ ਸਕਦੀ। ਬੀਤੇ ਹਫਤੇ 73 ਸਾਲਾ ਜ਼ਿਆ ਦੀ ਸਿਹਤ ਵਿਗੜਨ ਮਗਰੋਂ ਇਕ ਅਦਾਲਤ ਦੇ ਆਦੇਸ਼ ਦੇ ਬਾਅਦ ਉਨ੍ਹਾਂ ਨੂੰ ਇੱਥੇ ਇਕ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਇਕ ਯਤੀਮਖਾਨੇ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਫਰਵਰੀ ਵਿਚ 5 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਸੀ।
ਡਾਕਟਰ ਅਬਦੁੱਲ ਜ਼ਲੀਲ ਚੌਧਰੀ ਨੇ ਸੋਮਵਾਰ ਨੂੰ ਬੰਗਬੰਧੁ ਸ਼ੇਖ ਮੁਜ਼ੀਬ ਮੈਡੀਕਲ ਯੂਨੀਵਰਸਿਟੀ ਵਿਚ ਪੱਤਰਕਾਰ ਸੰਮੇਲਨ ਵਿਚ ਕਿਹਾ,''ਉਹ ਬੀਤੇ 30 ਸਾਲਾਂ ਤੋਂ ਗਠੀਏ ਨਾਲ ਪੀੜਤ ਹੈ ਜਿਸ ਕਾਰਨ ਉਨ੍ਹਾਂ ਦਾ ਖੱਬਾ ਹੱਥ ਅਧਰੰਗ ਦਾ ਸ਼ਿਕਾਰ ਹੋ ਗਿਆ।'' ਬੀ.ਐੱਨ.ਪੀ. ਪ੍ਰਧਾਨ ਦੇ ਇਲਾਜ ਵਿਚ ਲੱਗੀ 5 ਮੈਂਬਰੀ ਮੈਡੀਕਲ ਬੋਰਡ ਦੇ ਪ੍ਰਮੁੱਖ ਨੇ ਕਿਹਾ ਕਿ ਜ਼ਿਆ ਦਾ ਖੱਬਾ ਹੱਥ ਅਧਰੰਗ ਹੋਣ ਦੇ ਬਾਅਦ ਟੇਢਾ ਹੋ ਗਿਆ ਹੈ। ਉਨ੍ਹਾਂ ਨੇ ਆਪਣੀ ਬੀਮਾਰੀ ਦੀ ਦਵਾਈ ਠੀਕ ਤਰੀਕੇ ਨਾਲ ਨਹੀਂ ਲਈ। ਚੌਧਰੀ ਨੇ ਦੱਸਿਆ,''ਉਨ੍ਹਾਂ ਦੇ ਬਦਲੇ ਜਾ ਚੁੱਕੇ ਇਕ ਗੋਡੇ ਵਿਚ ਵੀ ਸਮੱਸਿਆ ਹੈ।'' ਉਨ੍ਹਾਂ ਨੇ ਅੱਗੇ ਦੱਸਿਆ ਕਿ ਜ਼ਿਆ ਨੂੰ ਬੀਤੇ 20 ਸਾਲਾਂ ਤੋਂ ਡਾਇਬੀਟੀਜ਼ ਹੈ ਪਰ ਉਨ੍ਹਾਂ ਨੇ ਦੱਸੀ ਗਈ ਇਨਸੁਲਿਨ ਨਹੀਂ ਲਈ। ਇਸ ਲਈ ਸਾਨੂੰ ਪਹਿਲਾਂ ਉਨ੍ਹਾਂ ਦੀ ਡਾਇਬੀਟੀਜ਼ ਦੇ ਪੱਧਰ ਦਾ ਪਤਾ ਲਗਾਉਣਾ ਹੋਵੇਗਾ।
ਇੰਡੋਨੇਸ਼ੀਆ: ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ, 5,000 ਲਾਪਤਾ
NEXT STORY