ਵਾਸ਼ਿੰਗਟਨ (ਭਾਸ਼ਾ)- ਖਾਲਿਸਤਾਨ ਸਮਰਥਕ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਐਤਵਾਰ ਨੂੰ ਸੈਨ ਫਰਾਂਸਿਸਕੋ ਵਿੱਚ ਭਾਰਤ ਦੇ ਵਣਜ ਦੂਤਘਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਸੀਨੀਅਰ ਭਾਰਤੀ ਡਿਪਲੋਮੈਟਾਂ ਨੇ ਆਪਣੇ ਅਮਰੀਕੀ ਹਮਰੁਤਬਾ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਦੇਸ਼ ਵਿਰੋਧੀ ਅਨਸਰਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਦੇ ਹੋਰ ਵਿਰੋਧ-ਪ੍ਰਦਰਸ਼ਨ ਕੀਤੇ ਜਾਣ ਦਾ ਖ਼ਦਸ਼ਾ ਹੈ। ਇਹ ਘਟਨਾ ਐਤਵਾਰ ਸਵੇਰੇ 4.20 ਵਜੇ ਸਾਨ ਫਰਾਂਸਿਸਕੋ 'ਚ ਵਾਪਰੀ। ਦੂਤਘਰ ਵਿੱਚ ਲੱਗੇ ਸੀ.ਸੀ.ਟੀ.ਵੀ. ਵਿੱਚ ਇਸ ਘਟਨਾ ਦੇ ਕੁੱਝ ਹਿੱਸੇ ਵੀ ਕੈਦ ਹੋ ਗਏ।
ਇਹ ਵੀ ਪੜ੍ਹੋ: ਕੈਨੇਡਾ 'ਚ ਸਿੱਖ ਵਿਦਿਆਰਥੀ 'ਤੇ ਹਮਲਾ, ਲਾਹੀ ਪੱਗ, ਵਾਲਾਂ ਤੋਂ ਫੜ ਕੇ ਘੜੀਸਿਆ
ਸੂਤਰਾਂ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਮੰਨਿਆ ਜਾਂਦਾ ਹੈ ਕਿ ਦਾੜ੍ਹੀ ਵਾਲੇ ਵਿਅਕਤੀਆਂ, ਜਿਨ੍ਹਾਂ ਨੇ ਟੋਪੀ ਪਾਈ ਹੋਈ ਸੀ, ਨੇ ਸੈਨ ਫਰਾਂਸਿਸਕੋ ਵਿੱਚ ਭਾਰਤੀ ਮਿਸ਼ਨ ਦੇ ਪ੍ਰਵੇਸ਼ ਦੁਆਰ 'ਤੇ ਜਲਣਸ਼ੀਲ ਸਮੱਗਰੀ ਪਾਈ ਅਤੇ ਇਮਾਰਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਦੋਵਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਕੁਝ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਅੱਗ ਕਿਸੇ ਕਾਰਨ ਨਹੀਂ ਫੈਲੀ। ਅੱਗ ਨਾ ਫੈਲਣ ਦਾ ਸਹੀ ਕਾਰਨ ਪਤਾ ਨਹੀਂ ਲੱਗ ਸਕਿਆ ਹੈ, ਪਰ ਇਹ ਸ਼ਾਇਦ ਭਵਨ ਨਿਰਮਾਣ ਜਾਂ ਜਲਣਸ਼ੀਲ ਤਰਲ ਦੀ ਗੁਣਵੱਤਾ ਕਾਰਨ ਹੋਇਆ। ਸੈਨ ਫਰਾਂਸਿਸਕੋ ਵਿੱਚ ਵਣਜ ਦੂਤਘਰ ਨੇ ਤੁਰੰਤ ਇਸ ਮਾਮਲੇ ਨੂੰ ਸੈਨ ਫਰਾਂਸਿਸਕੋ ਤੋਂ ਵਾਸ਼ਿੰਗਟਨ ਡੀਸੀ ਤੱਕ ਸ਼ਹਿਰ ਦੀ ਪੁਲਸ ਅਤੇ ਸਬੰਧਤ ਅਧਿਕਾਰੀਆਂ ਕੋਲ ਕਈ ਪੱਧਰਾਂ 'ਤੇ ਉਠਾਇਆ। ਹਾਲਾਂਕਿ ਬਾਅਦ 'ਚ ਪ੍ਰਦਰਸ਼ਨਕਾਰੀ ਦਿਨ ਵਿਚ ਹੋਰ ਹਿੰਸਕ ਹੋ ਗਏ। ਕਰੀਬ 11 ਘੰਟੇ ਬਾਅਦ, ਸਖ਼ਤ ਕਾਨੂੰਨ ਲਾਗੂ ਕਰਨ ਅਤੇ ਸ਼ਹਿਰ ਦੀ ਪੁਲਸ ਦੀ ਮੌਜੂਦਗੀ ਦੀ ਅਣਹੋਂਦ ਵਿੱਚ, ਖਾਲਿਸਤਾਨ ਸਮਰਥਕਾਂ ਨੇ ਅਸਥਾਈ ਬੈਰੀਕੇਡਾਂ ਨੂੰ ਤੋੜ ਦਿੱਤਾ ਅਤੇ ਸੈਨ ਫਰਾਂਸਿਸਕੋ ਵਿੱਚ ਭਾਰਤੀ ਦੂਤਘਰ ਦੇ ਕੰਪਲੈਕਸ ਦੇ ਅੰਦਰ ਜ਼ਬਰਨ ਦਾਖ਼ਲ ਹੋ ਗਏ ਅਤੇ ਦਰਵਾਜ਼ਿਆਂ ਅਤੇ ਖਿੜਕੀਆਂ ਨੂੰ ਨੁਕਸਾਨ ਪਹੁੰਚਾਇਆ।
ਇਹ ਵੀ ਪੜ੍ਹੋ: ਲੰਡਨ ’ਚ ਭਾਰਤੀ ਹਾਈ ਕਮਿਸ਼ਨ ਸਾਹਮਣੇ ਤਿਰੰਗੇ ਨਾਲ ‘ਜੈ ਹੋ’, ਤਿਰੰਗਾ ਉਤਾਰਣ ਦੇ ਵਿਰੋਧ 'ਚ ਸੈਂਕੜੇ ਭਾਰਤੀ ਹੋਏ ਇਕੱਠੇ
ਮਿਸ਼ਨ ਦੇ ਸਟਾਫ ਵੱਲੋਂ ਉਨ੍ਹਾਂ ਦੇ ਤਥਾ-ਕਥਿਤ ਖਾਲਿਸਤਾਨੀ ਝੰਡੇ ਹਟਾਏ ਜਾਣ ਦੇ ਬਾਅਦ ਉਨ੍ਹਾਂ ਨੇ ਇਨ੍ਹਾਂ ਕਾਰਵਾਈਆਂ ਨੂੰ ਅੰਜਾਮ ਦਿੱਤਾ। ਇਸ ਦੌਰਾਨ ਦੂਤਘਰ ਦਾ ਇੱਕ ਕਰਮਚਾਰੀ ਮਾਮੂਲੀ ਜ਼ਖ਼ਮੀ ਹੋ ਗਿਆ। ਸੈਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ਅਤੇ ਇੱਥੇ ਭਾਰਤੀ ਦੂਤਘਰ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਘਟਨਾ 'ਤੇ ਅਮਰੀਕੀ ਸਰਕਾਰ ਅਤੇ ਕੈਲੀਫੋਰਨੀਆ ਰਾਜ ਸਰਕਾਰ ਕੋਲ ਵੱਖ-ਵੱਖ ਪੱਧਰਾਂ 'ਤੇ ਇਸ ਘਟਨਾ ਨੂੰ ਲੈ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਨੂੰ ਸੈਨ ਫਰਾਂਸਿਸਕੋ ਵਣਜ ਦੂਤਘਰ ਦੇ ਬਾਹਰ ਟੈਂਟ ਲਗਾ ਦਿੱਤਾ। ਇਨ੍ਹਾਂ ਵਿੱਚ ਭਾਰਤੀ ਦੂਤਘਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਵੀ ਸ਼ਾਮਲ ਸਨ। ਇਸ ਦੇ ਨਾਲ ਹੀ ਸਥਾਨਕ ਭਾਰਤੀ ਅਮਰੀਕੀ ਭਾਈਚਾਰੇ ਵਿੱਚ ਇਸ ਗੱਲ ਨੂੰ ਲੈ ਕੇ ਗੁੱਸਾ ਹੈ ਕਿ ਸੈਨ ਫਰਾਂਸਿਸਕੋ ਪੁਲਸ ਨੇ ਪ੍ਰਦਰਸ਼ਨਕਾਰੀਆਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਪਾਸਪੋਰਟ ਜਾਂ ਵੀਜ਼ਾ ਸੇਵਾਵਾਂ ਲਈ ਵਣਜ ਦੂਤਘਰ ਆਉਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਪ੍ਰਦਰਸ਼ਨਕਾਰੀਆਂ ਨੇ ਪ੍ਰੇਸ਼ਾਨ ਕੀਤਾ ਅਤੇ ਕਈਆਂ ਨੂੰ ਇਮਾਰਤ ਵਿੱਚ ਦਾਖ਼ਲ ਹੋਣ ਤੋਂ ਵੀ ਰੋਕਿਆ ਗਿਆ। ਕਈ ਸੂਤਰਾਂ ਮੁਤਾਬਕ ਇਹ ਸਭ ਸ਼ਨੀਵਾਰ ਸ਼ਾਮ ਨੂੰ ਉਦੋਂ ਸ਼ੁਰੂ ਹੋਇਆ, ਜਦੋਂ ਖਾਲਿਸਤਾਨ ਸਮਰਥਕਾਂ ਦੇ ਇੱਕ ਸਮੂਹ ਨੇ ਦੂਤਘਰ ਦੇ ਕੰਪਲੈਕਸ ਦੇ ਸਾਹਮਣੇ ਇੱਕ ਟੈਂਟ ਲਗਾ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਭੂਚਾਲ ਨਾਲ ਸਬੰਧਤ ਘਟਨਾਵਾਂ 'ਚ 9 ਲੋਕਾਂ ਦੀ ਮੌਤ, 160 ਤੋਂ ਵਧੇਰੇ ਜ਼ਖ਼ਮੀ (ਵੀਡੀਓ)
ਖਾਲਿਸਤਾਨ ਸਮਰਥਕਾਂ ਨੇ ਸ਼ਨੀਵਾਰ ਸ਼ਾਮ ਨੂੰ ਵਣਜ ਦੂਤਘਰ ਦੇ ਕੰਪਲੈਕਸ ਦੀਆਂ ਕੰਧਾਂ 'ਤੇ ਪੇਂਟ ਨਾਲ ਲਿਖਿਆ। ਹਾਲਾਂਕਿ ਵਣਜ ਦੂਤਘਰ ਦੇ ਸਟਾਫ ਨੇ ਜਲਦੀ ਹੀ ਇਨ੍ਹਾਂ ਨੂੰ ਮਿਟਾ ਦਿੱਤਾ। ਸਾਰੇ ਸਬੰਧਤ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਇਸ ਬਾਰੇ ਤੁਰੰਤ ਸੂਚਿਤ ਕੀਤਾ ਗਿਆ। ਉਸ ਨੂੰ ਦੱਸਿਆ ਗਿਆ ਕਿ ਉਨ੍ਹਾਂ ਜਾਣਕਾਰੀ ਸੀ ਕਿ ਵਿਰੋਧ ਹਿੰਸਕ ਹੋ ਸਕਦਾ ਹੈ। ਦੂਤਘਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਫੁਟੇਜ ਮੁਤਾਬਕ ਐਤਵਾਰ ਤੜਕੇ 4.20 ਵਜੇ ਇਮਾਰਤ ਨੂੰ ਅੱਗ ਲਾਉਣ ਦੀ ਗੰਭੀਰ ਕੋਸ਼ਿਸ਼ ਕੀਤੀ ਗਈ। ਸਥਾਨਕ ਅਧਿਕਾਰੀਆਂ ਨੂੰ ਤੁਰੰਤ ਇਸ ਅਸਫ਼ਲ ਕੋਸ਼ਿਸ਼ ਦੀ ਸੂਚਨਾ ਦਿੱਤੀ ਗਈ। ਜੇਕਰ ਪ੍ਰਦਰਸ਼ਨਕਾਰੀ ਆਪਣੇ ਮਨਸੂਬਿਆਂ 'ਚ ਕਾਮਯਾਬ ਹੋ ਜਾਂਦੇ ਤਾਂ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਸਥਾਈ ਤੌਰ 'ਤੇ ਨੁਕਸਾਨ ਪਹੁੰਚ ਸਕਦਾ ਸੀ। ਅਮਰੀਕਾ 'ਚ ਸਾਰੇ ਭਾਰਤੀ ਡਿਪਲੋਮੈਟਿਕ ਮਿਸ਼ਨਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਖਾਲਿਸਤਾਨ ਸਮਰਥਕਾਂ ਨੇ ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਦੂਤਘਰ ਦੇ ਸਾਹਮਣੇ ਅਜਿਹਾ ਹੀ ਪ੍ਰਦਰਸ਼ਨ ਕੀਤਾ ਹੈ।
ਇਹ ਵੀ ਪੜ੍ਹੋ: ਬ੍ਰਿਟੇਨ ਨੇ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ਨੂੰ 'ਗੰਭੀਰਤਾ' ਨਾਲ ਲੈਣ ਦਾ ਲਿਆ ਸੰਕਲਪ
ਵਾਸ਼ਿੰਗਟਨ ਡੀਸੀ ਪੁਲਸ ਦੀ ਸਰਗਰਮੀ ਅਤੇ ਕੂਟਨੀਤਕ ਸੁਰੱਖਿਆ ਕਾਰਨ ਪ੍ਰਦਰਸ਼ਨ ਸ਼ਾਂਤਮਈ ਰਿਹਾ। ਹਾਲਾਂਕਿ, ਸਾਨ ਫਰਾਂਸਿਸਕੋ ਵਿੱਚ ਦ੍ਰਿਸ਼ ਵੱਖਰਾ ਸੀ, ਜਿੱਥੇ ਸੋਮਵਾਰ ਤੱਕ ਢੁਕਵੇਂ ਸੁਰੱਖਿਆ ਬਲਾਂ ਦੀ ਤਾਇਨਾਤੀ ਨਹੀਂ ਕੀਤੀ ਗਈ ਅਤੇ ਅਜਿਹੀ ਭੰਨਤੋੜ ਅਤੇ ਭਾਰਤੀ ਵਣਜ ਦੂਤਘਰ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਕੈਨੇਡਾ, ਆਸਟ੍ਰੇਲੀਆ ਅਤੇ ਯੂਕੇ ਵਿੱਚ ਹਾਲ ਹੀ ਦੇ ਮਹੀਨਿਆਂ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਵਾਧਾ ਹੋਇਆ ਹੈ, ਜਿਨ੍ਹਾਂ ਨੇ ਇਹਨਾਂ ਦੇਸ਼ਾਂ ਵਿੱਚ ਕੁਝ ਹਿੰਦੂ ਮੰਦਰਾਂ ਦੀ ਵੀ ਭੰਨਤੋੜ ਕੀਤੀ ਹੈ। ਵਿਦੇਸ਼ ਮੰਤਰਾਲਾ ਦੇ ਅਨੁਸਾਰ, ਨਵੀਂ ਦਿੱਲੀ ਵਿੱਚ ਅਮਰੀਕੀ ਉਪ ਰਾਜਦੂਤ ਨਾਲ ਮੁਲਾਕਾਤ ਵਿੱਚ, ਭਾਰਤ ਨੇ ਸਾਨ ਫਰਾਂਸਿਸਕੋ ਵਿੱਚ ਭਾਰਤੀ ਮਿਸ਼ਨ ਦੀ ਭੰਨਤੋੜ 'ਤੇ ਆਪਣਾ ਸਖ਼ਤ ਰੋਸ ਪ੍ਰਗਟਾਇਆ ਹੈ।
ਇਹ ਵੀ ਪੜ੍ਹੋ: ਲੰਡਨ 'ਚ ਭਾਰਤੀ ਹਾਈ ਕਮਿਸ਼ਨ ਤੋਂ ਤਿਰੰਗਾ ਉਤਾਰਨ ਦੇ ਮਾਮਲੇ 'ਚ ਇੱਕ ਵਿਅਕਤੀ ਗ੍ਰਿਫ਼ਤਾਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਫਗਾਨਿਸਤਾਨ 'ਚ ਤਾਲਿਬਾਨ ਬਲਾਂ ਦੀ ਕਾਰਵਾਈ, IS ਦੇ ਤਿੰਨ ਮੈਂਬਰ ਢੇਰ
NEXT STORY