ਜਲੰਧਰ (ਇੰਟ.) : ਚਾਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਤਵਾਦੀ ਹਰਦੀਪ ਨਿੱਝਰ ਦੀ ਹੱਤਿਆ ਲਈ ਖਾਲਿਸਤਾਨੀ ਕੱਟੜਪੰਥੀਆਂ ਦੇ ਦਬਾਅ ਵਿਚ ਆ ਕੇ ਭਾਰਤ ’ਤੇ ਗੰਭੀਰ ਦੋਸ਼ ਲਗਾਏ ਹੋਣ ਪਰ ਵੋਟ ਬੈਂਕ ਲਈ ਖੇਡੀ ਗਈ ਇਸ ਖੇਡ ’ਚ ਕੈਨੇਡਾ ਨੂੰ ਸਭ ਤੋਂ ਵੱਧ ਨੁਕਸਾਨ ਉਠਾਉਣਾ ਪੈ ਸਕਦਾ ਹੈ। ਭਾਰਤ ਦੇ ਪੰਜਾਬ ’ਚ ਖਾਲਿਸਤਾਨੀ ਅੰਦੋਲਨ ਮ੍ਰਿਤਕ ਹਾਲਤ ’ਚ ਹੈ, ਉਸ ਨੂੰ ਮੁੜ ਜਿਉਂਦਾ ਕਰਨਾ ਇਨਾ ਸੋਖਾ ਨਹੀਂ ਹੈ। ਪੰਜਾਬ ਦੇ 98 ਪ੍ਰਤੀਸ਼ਤ ਲੋਕ ਖਾਲਿਸਤਾਨ ਦੇ ਹੱਕ ’ਚ ਨਹੀਂ ਹਨ ਅਤੇ ਜੋ 2 ਪ੍ਰਤੀਸ਼ਤ ਗੱਲ ਵੀ ਕਰਦੇ ਹਨ, ਉਨ੍ਹਾਂ ਦੀ ਆਵਾਜ਼ ਚਾਰਦੀਵਾਰੀ ਤੋਂ ਬਾਹਰ ਨਹੀਂ ਜਾਂਦੀ ਹੈ। ਜਾਣਕਾਰਾਂ ਦਾ ਕਹਿਣਾ ਹੈ ਿਕ ਵੋਟ ਬੈਂਕ ਦੇ ਨਾਂ ’ਤੇ ਕੈਨੇਡਾ ਜੇਕਰ ਆਪਣੇ ਦੇਸ਼ ’ਚ ਖਾਲਿਸਤਾਨੀ ਅੰਦੋਲਨ ਨੂੰ ਹਵਾ ਦਿੰਦਾ ਰਿਹਾ ਤਾਂ ਆਉਣ ਵਾਲੇ ਸਮੇਂ ’ਚ ਉਸ ਨੂੰ ਖਾਲਿਸਤਾਨ ਦੀ ਵਿਵਸਥਾ ਬ੍ਰਿਟਿਸ਼ ਕੋਲੰਬੀਆ ’ਚ ਹੀ ਕਰਨੀ ਪਵੇਗੀ। ਵਿਦੇਸ਼ਾਂ ’ਚ ਸਿੱਧੇ ਤੌਰ ’ਤੇ ਜੋ ਅੰਦੋਲਨ ਕਰ ਰਹੇ ਹਨ, ਉਹ ਕਈ ਤਰ੍ਹਾਂ ਦੇ ਅਪਰਾਧਿਕ ਮਾਮਲਿਆਂ ’ਚ ਭਾਰਤ ’ਚ ਲੋੜੀਂਦੇ ਹਨ। ਕਈ ਵਾਰ ਕੈਨੇਡਾ ਕੋਲੋਂ ਭਾਰਤ ਵਲੋਂ ਇਨ੍ਹਾਂ ਅਪਰਾਧੀਆਂ ਨੂੰ ਭਾਰਤ ਦੇ ਹਵਾਲੇ ਕਰਨਾ ਦੀ ਅਪੀਲ ਕੀਤੀ ਜਾ ਚੁਕੀ ਹੈ ਪਰ ਉਨ੍ਹਾਂ ਨੂੰ ਕੈਨੇਡਾ ’ਚ ਸ਼ਰਣ ਦਿੱਤੀ ਹੋਈ ਹੈ। ਇਹੀ ਨਹੀਂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਰੂਡੋ ਨੂੰ ਉਸ ਦੇ ਭਾਰਤ ਦੌਰੇ ’ਚ ਇਨ੍ਹਾਂ ਅੱਤਵਾਦੀਆਂ ਦੀ ਇਕ ਸੂਚੀ ਸੌਂਪੀ ਸੀ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਪਰਾਲੀ ਦਾ ਸਹੀ ਉਪਚਾਰ ਕਰਨ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਿਤ, ਕੀਤੀ ਇਹ ਅਪੀਲ
ਪੈਸੇ ਦੇ ਜ਼ੋਰ ’ਤੇ ਮਾਹੌਲ ਖ਼ਰਾਬ ਕਰਨ ਦੀ ਖੇਡ ਖੇਡ ਰਹੇ ਖਾਲਿਸਤਾਨੀ
ਕੈਨੇਡਾ-ਭਾਰਤ ਵਿਵਾਦ ਨੂੰ ਹਵਾ ਦੇ ਕੇ ਖਾਲਿਸਤਾਨੀ ਸਮਰਥਕ ਭਾਰਤ ਨੂੰ ਪੈਸੇ ਦੇ ਦਮ ’ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ, ਜੋ ਕਿ ਉਹ ਹੁਣ ਤੱਕ ਕਰਦੇ ਆਏ ਹਨ। ਇਨ੍ਹਾਂ ਕੋਲ ਖਾਲਿਸਤਾਨ ਦੇ ਨਾਂ ’ਤੇ ਇਕੱਠਾ ਕੀਤਾ ਹੋਇਆ ਪੈਸਾ ਹੈ, ਜਿਸ ਨੂੰ ਉਹ ਪੰਜਾਬ ’ਚ ਮਾਹੌਲ ਖ਼ਰਾਬ ਕਰਨ ਲਈ ਇਸਤੇਮਾਲ ਕਰਦੇ ਹਨ। ਇਸ ’ਚ ਪਾਕਿਸਤਾਨੀ ਆਈ. ਐੱਸ. ਆਈ. ਸਹਾਇਤਾ ਕਰਦੀ ਹੈ। ਪੰਜਾਬ ਦੇ ਬਾਰਡਰ ’ਤੇ ਆਏ ਦਿਨ ਹਥਿਆਰਾਂ ਅਤੇ ਡਰੱਗਜ਼ ਦੀ ਸਪਲਾਈ ਵੀ ਇਸੇ ਨੀਤੀ ਦਾ ਹਿੱਸਾ ਹੈ। ਪੰਜਾਬ ਵਿਚ ਕਾਫੀ ਬੇਰੋਜ਼ਗਾਰ ਨੌਜਵਾਨ ਨਸ਼ੇ ਦੇ ਸ਼ਿਕਾਰ ਹਨ। ਖਾਲਿਸਤਾਨੀ ਕੱਟੜਪੰਥੀਆਂ ਦੇ ਸੂਬੇ ’ਚ ਸਲੀਪਰ ਸੈੱਲ ਬੇਰੋਜ਼ਗਾਰ ਨੌਜਵਾਨਾਂ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਉਕਸਾਉਂਦਾ ਹੈ। ਉਨ੍ਹਾਂ ਨੂੰ ਖਾਲਿਸਤਾਨ ਦੇ ਝੰਡੇ ਲਗਾਉਣ ਲਈ ਪੈਸੇ ਦੇ ਕੇ ਇਹ ਭਰੋਸਾ ਦਿੱਤਾ ਜਾਂਦਾ ਹੈ ਕਿ ਉਹ ਫਸ ਵੀ ਗਏ ਤਾਂ ਉਨ੍ਹਾਂ ਨੂੰ ਸ਼ਰਨਾਰਥੀ ਦੇ ਤੌਰ ’ਤੇ ਕੈਨੇਡਾ ’ਚ ਵਸਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਨਗਰ ਨਿਗਮ ਚੋਣ : ਆਖਿਰ ਫਾਈਨਲ ਹੋਈ ਨਵੀਂ ਵਾਰਡਬੰਦੀ, ਜਲਦ ਜਾਰੀ ਹੋਵੇਗਾ ਨੋਟੀਫਿਕੇਸ਼ਨ
ਸੁਆਹ ’ਚ ਅੰਗਾਰੇ ਲੱਭ ਰਹੇ ਖਾਲਿਸਤਾਨੀ ਸਮਰਥਕ
ਸੁਰੱਖਿਆ ਮਾਹਿਰ ਲੰਮੇ ਸਮੇਂ ਤੋਂ ਦੱਸਦੇ ਰਹੇ ਹਨ ਕਿ ਵਿਦੇਸ਼ਾਂ ਅਤੇ ਭਾਰਤ ’ਚ ਹੋਰ ਥਾਵਾਂ ’ਤੇ ਇਸ ਤਰ੍ਹਾਂ ਦੇ ਲੋਕ ਹਨ, ਜੋ ਲੰਮੇ ਸਮੇਂ ਤੋਂ ਮਰ ਚੁੱਕੇ ਖਾਲਿਸਤਾਨੀ ਅੰਦੋਲਨ ਦੀ ਸੁਆਹ ’ਚ ਅੰਗਾਰੇ ਲੱਭ ਰਹੇ ਹਨ। ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦਾ ਸਾਹਮਣੇ ਆਉਣਾ ਇਸ ਦਾ ਹੀ ਸਬੂਤ ਹੈ। ਉਸ ਨੂੰ ਗ੍ਰਿਫਤਾਰ ਕਰ ਕੇ ਡਿਬਰੂਗੜ੍ਹ ਜੇਲ ’ਚ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਕੱਟੜਪੰਥੀ ਨੇਤਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਸਿਮਰਨਜੀਤ ਸਿੰਘ ਮਾਨ ਨੂੰ ਵੀ ਆਪਣੀ ਗੱਲ ਕਰਨ ਦਾ ਮੌਕਾ ਮਿਲ ਗਿਆ। ‘ਐਕਸ’ ਉੱਤੇ ਉਸ ਦੀ ਪਾਰਟੀ ਨੇ ਕਿਹਾ ਕਿ ਮਾਨ ਨੇ ਸੰਸਦ ’ਚ ਜਿਸ ਗੱਲ ਦਾ ਸ਼ੱਕ ਜਤਾਇਆ ਸੀ, ਕੈਨੇਡਾਈ ਪੀ. ਐੱਮ. ਨੇ ਉਸ ਦੀ ਪੁਸ਼ਟੀ ਕਰ ਦਿੱਤੀ।
ਇਹ ਵੀ ਪੜ੍ਹੋ : ਕੋਈ ਧਾਰਮਿਕ ਸ਼ਖ਼ਸੀਅਤ ਨਹੀਂ, ਇਕ ਅੱਤਵਾਦੀ ਸੀ ਹਰਦੀਪ ਸਿੰਘ ਨਿੱਝਰ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੂਡੋ ਬੋਲੇ- ਕਈ ਹਫਤੇ ਪਹਿਲਾਂ ਦਿੱਤੇ ਸਬੂਤ, ਭਾਰਤ ਨੇ ਕਿਹਾ- ਅਜੇ ਤੱਕ ਕੋਈ ਸਬੂਤ ਨਹੀਂ ਮਿਲਿਆ
NEXT STORY