ਇਸਤਾਂਬੁਲ(ਏਜੰਸੀ)— ਤੁਰਕੀ ਦੇ ਇਕ ਵਕੀਲ ਨੇ ਮੰਗ ਕੀਤੀ ਹੈ ਕਿ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਨੂੰ ਲੈ ਕੇ ਸਾਊਦੀ ਅਰਬ ਦੇ ਪ੍ਰਿੰਸ ਅਹਿਦ ਮੁਹੰਮਦ ਬਿਨ ਸਲਮਾਨ ਦੇ ਨੇੜਲੇ ਦੋ ਸਾਊਦੀ ਨਾਗਰਿਕਾਂ ਖਿਲਾਫ ਵਾਰੰਟ ਜਾਰੀ ਕੀਤਾ ਜਾਵੇ। ਤੁਰਕੀ 'ਚ ਜਾਂਚ ਨਾਲ ਜੁੜੇ ਸੂਤਰਾਂ ਨੇ ਇਸ ਦੀ ਜਾਣਕਾਰੀ ਬੁੱਧਵਾਰ ਨੂੰ ਸਾਂਝੀ ਕੀਤੀ।
ਇਸਤਾਂਬੁਲ 'ਚ ਮੁੱਖ ਇਸਤਗਾਸਾ ਦਫਤਰ 'ਚ ਅਹਿਮਦ ਅਲ-ਅਸਿਰੀ ਅਤੇ ਸਾਊਦ ਅਲ-ਕਹਤਾਨੀ ਖਿਲਾਫ ਵਾਰੰਟ ਜਾਰੀ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਪਟੀਸ਼ਨਦਾਇਰ ਕੀਤੀ ਗਈ ਸੀ। ਅਦਾਲਤ 'ਚ ਪੇਸ਼ ਦਸਤਾਵੇਜ਼ਾਂ 'ਚ ਉਨ੍ਹਾਂ ਨੂੰ ਪੱਤਰਕਾਰ ਖਸ਼ੋਗੀ ਦੇ ਕਤਲ ਦੇ ਮੁੱਖ ਸਾਜਿਸ਼ਕਾਰਾਂ 'ਚ ਸ਼ਾਮਲ ਦੱਸਿਆ ਗਿਆ ਸੀ।
ਪਾਕਿ 'ਚ ਤੰਬਾਕੂ ਅਤੇ ਸਾਫਟ ਡਰਿੰਕਸ 'ਤੇ ਲੱਗੇਗਾ 'ਵਾਧੂ ਟੈਕਸ'
NEXT STORY