ਇਸਲਾਮਾਬਾਦ : ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਅਸਥਿਰ ਉੱਤਰ-ਪੱਛਮੀ ਖੇਤਰ 'ਚ ਪਾਕਿਸਤਾਨੀ ਤਾਲਿਬਾਨ ਦੇ ਇੱਕ ਸਾਬਕਾ ਗੜ੍ਹ 'ਚ ਰਾਤ ਭਰ ਕੀਤੀ ਛਾਪੇਮਾਰੀ 'ਚ ਅੱਠ ਅੱਤਵਾਦੀਆਂ ਨੂੰ ਮਾਰ ਦਿੱਤਾ। ਪਾਕਿਸਤਾਨੀ ਫੌਜ ਨੇ ਵੀਰਵਾਰ ਨੂੰ ਇਹ ਬਿਆਨ ਜਾਰੀ ਕੀਤਾ ਹੈ। ਫੌਜ ਨੇ ਕਿਹਾ ਕਿ ਉਸ ਨੇ ਖੈਬਰ ਪਖਤੂਨਖਵਾ ਸੂਬੇ ਦੇ ਇੱਕ ਜ਼ਿਲ੍ਹੇ ਉੱਤਰੀ ਵਜ਼ੀਰਿਸਤਾਨ 'ਚ ਗੋਲੀਬਾਰੀ ਤੋਂ ਬਾਅਦ ਵਿਦਰੋਹੀਆਂ ਦੇ ਟਿਕਾਣੇ ਤੋਂ ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕੀਤਾ ਹੈ।
ਮਿਲਟਰੀ ਨੇ ਮਾਰੇ ਗਏ ਅੱਤਵਾਦੀਆਂ, ਉਨ੍ਹਾਂ ਦੇ ਕੁਨੈਕਸ਼ਨ ਬਾਰੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਅਜਿਹੀਆਂ ਕਾਰਵਾਈਆਂ 'ਚ ਅਕਸਰ ਪਾਕਿਸਤਾਨੀ ਤਾਲਿਬਾਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਜਿਨ੍ਹਾਂ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਜਾਂ ਟੀਟੀਪੀ ਵੀ ਕਿਹਾ ਜਾਂਦਾ ਹੈ।
ਉੱਤਰੀ ਵਜ਼ੀਰਿਸਤਾਨ ਨੇ ਅਤੀਤ 'ਚ ਟੀਟੀਪੀ ਤੇ ਵਿਦੇਸ਼ੀ ਅੱਤਵਾਦੀਆਂ ਲਈ ਇੱਕ ਬੇਸ ਵਜੋਂ ਕੰਮ ਕੀਤਾ ਜਦੋਂ ਤੱਕ ਸੁਰੱਖਿਆ ਬਲਾਂ ਵੱਲੋਂ ਕਈਆਂ ਨੂੰ ਉਥੋਂ ਕੱਢਿਆ ਜਾਂ ਮਾਰਿਆ ਨਹੀਂ ਗਿਆ।
ਟੀਟੀਪੀ ਇੱਕ ਵੱਖਰਾ ਸਮੂਹ ਹੈ ਪਰ ਅਫਗਾਨ ਤਾਲਿਬਾਨ ਦਾ ਇੱਕ ਨਜ਼ਦੀਕੀ ਸਹਿਯੋਗੀ ਹੈ, ਜਿਸਨੇ 2021 'ਚ ਗੁਆਂਢੀ ਅਫਗਾਨਿਸਤਾਨ 'ਚ ਸੱਤਾ ਹਾਸਲ ਕੀਤੀ ਸੀ। ਅਫਗਾਨਿਸਤਾਨ 'ਚ ਤਾਲਿਬਾਨ ਦੇ ਕਬਜ਼ੇ ਨੇ ਪਾਕਿਸਤਾਨੀ ਤਾਲਿਬਾਨ ਨੂੰ ਹੌਂਸਲਾ ਦਿੱਤਾ ਹੈ। ਟੀਟੀਪੀ ਦੇ ਕਈ ਨੇਤਾਵਾਂ ਅਤੇ ਲੜਾਕਿਆਂ ਨੂੰ ਅਫਗਾਨਿਸਤਾਨ 'ਚ ਪਨਾਹਗਾਹਾਂ ਮਿਲੀਆਂ ਹਨ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਿਆ ਹੈ। ਪਾਕਿਸਤਾਨ ਚਾਹੁੰਦਾ ਹੈ ਕਿ ਅਫਗਾਨ ਤਾਲਿਬਾਨ ਸਰਕਾਰ ਟੀਟੀਪੀ ਨੂੰ ਪਾਕਿਸਤਾਨ 'ਚ ਹਮਲੇ ਕਰਨ ਲਈ ਅਫਗਾਨਿਸਤਾਨ ਦੀ ਵਰਤੋਂ ਕਰਨ ਤੋਂ ਰੋਕੇ। ਅਫਗਾਨਿਸਤਾਨ ਦੀ ਸਰਕਾਰ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਸਮੇਤ ਕਿਸੇ ਹੋਰ ਦੇਸ਼ 'ਤੇ ਹਮਲਾ ਕਰਨ ਲਈ ਅਫਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੰਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟਰੰਪ ਦਾ ਦਾਅਵਾ, ਜੇਕਰ ਉਹ ਰਾਸ਼ਟਰਪਤੀ ਬਣੇ ਤਾਂ ਰੋਕ ਦੇਣਗੇ ਰੂਸ-ਯੂਕ੍ਰੇਨ ਯੁੱਧ
NEXT STORY