ਸਿਓਲ (ਏਜੰਸੀ)— ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਵਿਚਾਲੇ ਇਕ ਵਾਰ ਫਿਰ ਮੁਲਾਕਾਤ ਹੋਵੇਗੀ। ਦੱਖਣੀ ਕੋਰੀਆ ਦੇ 93 ਅਧਿਕਾਰੀਆਂ ਦਾ ਸਮੂਹ ਐਤਵਾਰ ਨੂੰ ਉੱਤਰੀ ਕੋਰੀਆ ਲਈ ਰਵਾਨਾ ਹੋ ਗਿਆ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਅਤੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਵਿਚਾਲੇ ਹੋਣ ਵਾਲੀ ਬੈਠਕ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਇਹ ਦੌਰਾ ਕੀਤਾ ਜਾ ਰਿਹਾ ਹੈ।
ਦੱਖਣੀ ਕੋਰੀਆ ਦੇ 93 ਸਰਕਾਰੀ ਅਧਿਕਾਰੀਆਂ ਦੀ ਟੀਮ ਨੇ 19 ਬੱਸਾਂ ਵਿਚ ਸਵਾਰ ਹੋ ਕੇ ਸਰਹੱਦ ਪਾਰ ਕੀਤੀ। ਇਸ ਵਿਚ ਤਕਨਾਲੋਜੀ ਨਾਲ ਸਬੰਧ ਸਟਾਫ ਅਤੇ ਪੱਤਰਕਾਰ ਵੀ ਸ਼ਾਮਲ ਹਨ। ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਾਰਤਾ ਵਿਚ ਸਿਰਫ ਤਿੰਨ ਦਿਨ ਬਾਕੀ ਹਨ। ਇਕ ਸਮਾਚਾਰ ਏਜੰਸੀ ਮੁਤਾਬਕ ਰਾਸ਼ਟਰਪਤੀ ਮੂਨ ਮੰਗਲਵਾਰ ਤੋਂ ਵੀਰਵਾਰ ਤਕ ਪਯੋਂਗਯਾਂਗ ਦੇ ਦੌਰੇ 'ਤੇ ਰਹਿਣਗੇ। ਇਹ ਉਨ੍ਹਾਂ ਦੀ ਕਿਮ ਜੋਂਗ ਨਾਲ ਤੀਜੀ ਵਾਰਤਾ ਹੋਵੇਗੀ।
ਫਿਲਪੀਨ 'ਚ 64 ਲੋਕਾਂ ਦੀ ਜਾਨ ਲੈਣ ਤੋਂ ਬਾਅਦ ਹਾਂਗਕਾਂਗ ਨੇੜੇ ਪਹੁੰਚਿਆ ਤੂਫਾਨ 'ਮਾਂਖੁਤ'
NEXT STORY