ਕੈਨੇਡਾ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਪੈਂਦਾ ਕਸਬਾ ਲੈਂਗਲੀ ਖੇਤੀਬਾੜੀ ਪੱਖੋਂ ਮਸ਼ਹੂਰ ਮੰਨਿਆ ਜਾਂਦਾ ਹੈ। ਇੱਥੇ ਕਿਸਾਨਾਂ ਵੱਲੋਂ ਬਲਿਊਬੈਰੀ ਦੀ ਕਾਫ਼ੀ ਖੇਤੀ ਕੀਤੀ ਜਾਂਦੀ ਹੈ। ਜਿੱਥੇ ਗੋਰੇ ਵੀ ਇਸ ਦੀ ਕਾਸ਼ਤ ਕਰਦੇ ਹਨ, ਉਥੇ ਹੀ ਪੰਜਾਬੀ ਮੂਲ ਦੇ ਲੋਕਾਂ ਵੱਲੋਂ ਵੱਡੇ ਪੱਧਰ 'ਤੇ ਜ਼ਮੀਨ ਖਰੀਦੀ ਗਈ ਹੈ ਅਤੇ ਉਨ੍ਹਾਂ ਵੱਲੋਂ ਇੱਥੇ ਬਲਿਊਬੈਰੀ ਦੀ ਖੇਤੀ ਕੀਤੀ ਜਾ ਰਹੀ ਹੈ। ਬਲਿਊਬੈਰੀ ਦੀ ਖੇਤੀ ਨੂੰ ਲੈ ਕੇ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਲੈਂਗਲੀ ਵਿਖੇ ਕਿਸਾਨ ਰਾਜਾ ਗਿੱਲ ਨਾਲ ਖਾਸ ਗੱਲਬਾਤ ਕੀਤੀ ਗਈ, ਜੋ ਇੱਥੇ ਕਰੀਬ 125 ਏਕੜ ਰਕਬੇ 'ਚ ਬਲਿਊਬੈਰੀ ਦੀ ਕਾਸ਼ਤ ਕਰਦੇ ਹਨ।
ਇਹ ਵੀ ਪੜ੍ਹੋ : ਰੂਸ ਨੇ ਭਾਰਤ ਨੂੰ LNG ਦੀ ਸਪਲਾਈ ’ਚ ਕੀਤਾ ਡਿਫਾਲਟ
ਗੱਲਬਾਤ ਦੌਰਾਨ ਗਿੱਲ ਨੇ ਕਿਹਾ ਕਿ ਅਗਸਤ 1998 'ਚ ਮੈਂ ਪਹਿਲੀ ਵਾਰ ਕੈਨੇਡਾ ਆਇਆ ਸੀ। ਕੈਨੇਡਾ ਆ ਕੇ ਮੈਂ ਨਰਸਿੰਗ, ਫੈਕਟਰੀਆਂ ਅਤੇ ਹੋਰ ਵੀ ਕਈ ਥਾਈਂ ਕੰਮ ਕੀਤਾ। ਉਨ੍ਹਾਂ ਕਿਹਾ ਕਿ ਮੇਰਾ ਸਹੁਰਾ ਪਰਿਵਾਰ ਇੱਥੇ ਘੱਟ ਤੇ ਅਮਰੀਕਾ 'ਚ ਜ਼ਿਆਦਾ ਖੇਤੀਬਾੜੀ ਕਰਦਾ ਸੀ। ਗਿੱਲ ਨੇ ਕਿਹਾ ਕਿ ਮੈਂ 2004 ਤੋਂ ਇੱਥੇ ਖੇਤੀਬਾੜੀ ਦਾ ਕੰਮ ਸ਼ੁਰੂ ਕੀਤਾ ਸੀ। ਬਲਿਊਬੈਰੀ ਬਾਰੇ ਉਨ੍ਹਾਂ ਕਿਹਾ ਕਿ ਪ੍ਰਤੀ ਏਕੜ 'ਚ 1740 ਬੂਟੇ ਲੱਗਦੇ ਹਨ ਅਤੇ ਇਹ ਬੂਟੇ ਪਹਿਲਾਂ ਤੋਂ ਹੀ ਨਰਸਰੀ ਤੋਂ ਤਿਆਰ ਮਿਲਦੇ ਹਨ। ਮੰਡੀਕਰਨ ਤੇ ਸਹੂਲਤਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇੱਥੇ ਓਪਨ ਮਾਰਕੀਟ ਹੈ ਅਤੇ ਸਪਲਾਈ ਤੇ ਡਿਮਾਂਡ ਦੀ ਸਾਰੀ ਖੇਡ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰੋਡਕਸ਼ਨ ਜ਼ਿਆਦਾ ਹਾਈ ਹੈ ਤਾਂ ਡਿਮਾਂਡ ਘੱਟ ਹੈ, ਫਿਰ ਤਾਂ ਸਟੋਰਾਂ ਨੂੰ ਹੀ ਜਾਣੀ ਹੈ ਅਤੇ ਇਸ ਦੀ ਕੀਮਤ ਬਹੁਤ ਹੇਠਾਂ ਆ ਜਾਂਦੀ ਹੈ ਅਤੇ ਇਸ ਦਾ ਕੋਈ ਐੱਮ.ਐੱਸ.ਪੀ. ਨਹੀਂ ਹੈ।
ਇਹ ਵੀ ਪੜ੍ਹੋ : ਯੂਰਪ 'ਚ ਕੋਰੋਨਾ ਦੇ ਮਾਮਲੇ ਤਿੰਨ ਗੁਣਾ ਵਧੇ, ਹਸਪਤਾਲ 'ਚ ਮਰੀਜ਼ਾਂ ਦੀ ਗਿਣਤੀ ਹੋਈ ਦੁੱਗਣੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਯੂਰਪ 'ਚ ਕੋਰੋਨਾ ਦੇ ਮਾਮਲੇ ਤਿੰਨ ਗੁਣਾ ਵਧੇ, ਹਸਪਤਾਲ 'ਚ ਮਰੀਜ਼ਾਂ ਦੀ ਗਿਣਤੀ ਹੋਈ ਦੁੱਗਣੀ
NEXT STORY