ਨਿਊਯਾਰਕ— ਕਈ ਗੰਭੀਰ ਮਾਮਲਿਆਂ 'ਚ ਕੁਝ ਲੋਕ ਆਪਣੇ ਦਰਦ ਨੂੰ ਘੱਟ ਕਰਨ ਲਈ ਫਿਜੀਕਲ ਥੈਰੇਪਿਸਟ ਦੀ ਮਦਦ ਲੈਂਦੇ ਹਨ। ਉਹ ਟਾਰਗੇਟੇਡ ਕਸਰਤ ਜਾਂ ਸਪੇਸੇਫਿਕ ਤਕਨੀਕ ਜ਼ਰੀਏ ਦਰਦ ਨੂੰ ਘੱਟ ਕਰਨ 'ਚ ਮਦਦ ਲੈਂਦੇ ਹਨ। ਇਸ ਦੇ ਇਲਾਵਾ ਦਰਦ ਤੋਂ ਰਾਹਤ ਲਈ ਐਕਊਪੰਕਚਰ ਜਾਂ ਯੋਗਾ ਨੂੰ ਬਿਹਤਰ ਮੰਨਣ ਵਾਲਿਆਂ ਦੀ ਕਮੀ ਨਹੀਂ ਹੈ।
ਇਸ ਬਾਰੇ 'ਚ ਲੰਬੇ ਸਮੇਂ ਤੋਂ ਬਹਿਸ ਚੱਲੀ ਆ ਰਹੀ ਹੈ ਕਿ ਕਿਹੜਾ ਤਰੀਕਾ ਬਿਹਤਰ ਹੈ? ਹੁਣ ਇਕ ਅਧਿਐਨ 'ਚ ਪਾਇਆ ਗਿਆ ਹੈ ਕਿ ਦਰਦ ਨੂੰ ਘੱਟ ਕਰਨ ਲਈ ਯੋਗਾ ਵੀ ਉਨ੍ਹਾਂ ਹੀ ਕਾਰਗਰ ਹੈ, ਜਿਨ੍ਹੀ ਫਿਜੀਕਲ ਥੈਰੇਪੀ। ਇਸ ਅਧਿਐਨ 'ਚ ਮੁੱÎਖ ਰੂਪ 'ਚ ਕਰਾਨਿਕ ਬੈਕ ਪੇਨ ਵਾਲੇ ਘੱਟ ਉਮਰ ਅਤੇ ਨਸਲੀ ਰੂਪ 'ਚ ਵੱਖ-ਵੱਖ 320 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਸੋਧ 'ਚ ਇਹ ਵੀ ਪਾਇਆ ਗਿਆ ਕਿ ਜਿਹੜੇ ਰੋਗੀਆਂ ਨੇ ਯੋਗਾ ਜਾਂ ਫਿਜੀਕਲ ਥੈਰੇਪੀ ਦਾ ਅਭਿਆਸ ਕੀਤਾ ਸੀ, ਉਨ੍ਹਾਂ ਨੂੰ 12 ਹਫਤਿਆਂ 'ਚ ਦਰਦ ਦੀਆਂ ਦਵਾਈਆਂ ਲੈਣ ਦੀ ਜ਼ਰੂਰਤ ਘੱਟ ਹੋ ਗਈ ਸੀ। ਇਹ ਅੰੰਕੜੇ ਪ੍ਰਭਾਵਸ਼ਾਲੀ ਹਨ ਕਿਉਂਕਿ ਅਮਰੀਕਾ 'ਚ ਰਹਿਣ ਵਾਲੇ ਕਰੀਬ 10% ਬਾਲਗ ਕਰਾਨਿਕ ਬੈਕ ਪੇਨ ਨਾਲ ਜੂਝਦੇ ਹਨ। ਆਮਤੌਰ 'ਤੇ ਨਸਲੀ ਜਾਂ ਜਾਤੀ ਘੱਟ ਗਿਣਤੀ ਅਤੇ ਘੱਟ ਸਮਾਜਿਕ-ਆਰਥਿਕ ਪੱਧਰ ਵਾਲੇ ਲੋਕਾਂ 'ਚ ਇਹ ਸਥਿਤੀ ਜ਼ਿਆਦਾ ਹੁੰਦੀ ਹੈ।
ਹਾਲੇ ਵੀ ਡਾਕਟਰਾਂ ਦੁਆਰਾ ਫਿਜੀਕਲ ਥੈਰੇਪੀ ਦੇ ਬਾਰੇ 'ਚ ਜ਼ਿਆਦਾ ਸੁਝਾਅ ਦਿੱਤਾ ਜਾਂਦਾ ਹੈ, ਜਿਸ ਦੇ ਨਤੀਜੇ ਸਬੂਤ ਦੇ ਆਧਾਰ 'ਤੇ ਆਧਾਰਿਤ ਹਨ। ਪਰ ਹਾਲੇ ਵੀ ਅਜਿਹਾ ਕੋਈ ਅਧਿਐਨ ਨਹੀਂ ਕੀਤਾ ਗਿਆ, ਜਿਸ 'ਚ ਪਤਾ ਚਲੇ ਕਿ ਦੋਹਾਂ ਥੈਰੇਪੀ 'ਚੋਂ ਕਿਹੜੀ ਜ਼ਿਆਦਾ ਪ੍ਰਭਾਵੀ ਹੈ।
ਸੋਧ ਕਰਤਾਵਾਂ ਨੇ ਨਤੀਜਾ ਕੱਢਿਆ ਹੈ ਕਿ ਰੋਗੀ ਦੀ ਤਰਜੀਹ, ਲਾਗਤ ਅਤੇ ਉਪਲਬਧਤਾ ਦੇ ਆਧਾਰ 'ਤੇ ਯੋਗਾ, ਫਿਜੀਕਲ ਥੈਰੇਪੀ ਦਾ ਚੰਗਾ ਵਿਕਲਪ ਹੋ ਸਕਦਾ ਹੈ। ਨਿਊਯਾਰਕ ਸ਼ਹਿਰ 'ਚ ਥਰਾਇਵ ਇੰਟੀਗ੍ਰੇਟੇਡ ਫਿਜੀਕਲ ਥੈਰੇਪੀ 'ਚ ਸ਼ਾਮਲ ਇਕ ਫਿਜੀਕਲ ਥੈਰੇਪਿਸਟ ਡਾਕਟਰ ਏਮੀ ਮੈਕਗੋਰੀ ਮੁਤਾਬਕ ਫਿਜੀਕਲ ਥੈਰੇਪੀ ਨਾਲ ਯੋਗਾ ਇਕ ਚੰਗਾ ਪੂਰਕ ਹੈ ਨਾ ਕਿ ਉਸ ਦਾ ਵਿਕਲਪ।
ਸਰੀ 'ਚ ਪੰਜਾਬੀ ਦਾ ਖੂਬਸੂਰਤ ਘਰ ਬਣਿਆ ਮਿਸਾਲ, ਗੋਰਿਆਂ ਦਾ ਵੀ ਮੋਹ ਰਿਹੈ ਮਨ (ਤਸਵੀਰਾਂ)
NEXT STORY