ਮਾਸਕੋ— ਰੂਸ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ 'ਚ ਸਾਊਦੀ ਅਰਬ ਦੇ ਸ਼ਾਹੀ ਖਾਨਦਾਨ ਦੀ ਸ਼ਮੂਲੀਅਤ ਨਹੀਂ ਹੈ। ਕ੍ਰੇਮਲਿਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਸਾਊਦੀ ਅਰਬ ਦੇ ਸ਼ਾਹ ਸਲਮਾਨ ਦੇ ਵਿਚਾਲੇ ਇਸ ਮੁੱਦੇ 'ਤੇ ਹੋਈ ਗੱਲਬਾਤ ਤੋਂ ਬਾਅਦ ਇਹ ਬਿਆਨ ਦਿੱਤਾ ਹੈ।
ਇਕ ਪੱਤਰਕਾਰ ਏਜੰਸੀ ਨੇ ਪੁਤਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਤੋਂ ਪੁੱਛਿਆ ਕਿ ਕੀ ਕ੍ਰੇਮਲਿਨ ਪੂਰੀ ਤਰ੍ਹਾਂ ਮੰਨਦਾ ਹੈ ਕਿ ਤੁਰਕੀ ਦੇ ਇਸਤਾਂਬੁੱਲ 'ਚ ਹੋਈ ਖਸ਼ੋਗੀ ਦੀ ਹੱਤਿਆ 'ਚ ਸਾਊਦੀ ਅਰਬ ਦੇ ਸ਼ਾਹੀ ਇਕ ਅਧਿਕਾਰਿਕ ਬਿਆਨ ਆਇਆ ਹੈ, ਵਲੀ ਅਹਦ (ਕ੍ਰਾਊਨ ਪ੍ਰਿੰਸ) ਮੁਹੰਮਦ ਬਿਨ ਸਲਮਾਨ ਨੇ ਅਧਿਕਾਰਿਕ ਬਿਆਨ ਦਿੱਤਾ ਹੈ ਤੇ ਉਨ੍ਹਾਂ 'ਤੇ ਯਕੀਨ ਨਹੀਂ ਕਰਨ ਦਾ ਕਿਸੇ ਕੋਲ ਕੋਈ ਆਧਾਰ ਨਹੀਂ ਹੋਣਾ ਚਾਹੀਦਾ। ਪੁਤਿਨ ਨੇ ਵੀਰਵਾਰ ਦੀ ਸ਼ਾਮ ਸਾਊਦੀ ਅਰਬ ਦੇ ਸ਼ਾਹ ਸਲਮਾਨ ਨਾਲ ਫੋਨ 'ਤੇ ਗੱਲ ਕੀਤੀ ਤੇ ਖਸ਼ੋਗੀ ਦੇ ਮਾਮਲੇ ਨਾਲ ਜੁੜੇ ਹਾਲਾਤ 'ਤੇ ਚਰਚਾ ਕੀਤੀ। ਕ੍ਰੇਮਲਿਨ ਨੇ ਇਕ ਜਾਣਕਾਰੀ ਦਿੱਤੀ ਸੀ।
28 ਅਕਤੂਬਰ ਨੂੰ ਯੂਰਪ ਦੀਆਂ ਘੜ੍ਹੀਆਂ ਦਾ ਸਮਾਂ ਹੋਵੇਗਾ ਤਬਦੀਲ
NEXT STORY