ਟੋਰਾਂਟੋ— ਕੈਨੇਡਾ ਦੇ ਵਿਨੀਪੈਗ 'ਚ ਇਕ ਵਿਆਹ ਪਾਰਟੀ ਦੌਰਾਨ ਉਸ ਸਮੇਂ ਸਭ ਹੱਕੇ-ਬੱਕੇ ਰਹਿ ਗਏ ਜਦ ਇੱਥੇ ਵਿਦੇਸ਼ੀ ਅਦਾਕਾਰਾ ਨੇ ਰੰਗ ਬੰਨ੍ਹ ਦਿੱਤਾ। ਹਾਲੀਵੁੱਡ ਸਟਾਰ ਕ੍ਰਿਸਟੇਨ ਸਟੇਵਾਰਟ ਅਤੇ ਉਨ੍ਹਾਂ ਦੀ ਪ੍ਰੇਮਿਕਾ ਸਟੈਲਾ ਇੱਥੇ ਪੁੱਜੇ। ਇੱਥੇ ਸਮਲਿੰਗੀ ਜੋੜੇ ਦੇ ਜੋੜੇ 'ਤੇ ਲਗਭਗ 90 ਕੁ ਮਹਿਮਾਨ ਪੁੱਜੇ ਹੋਏ ਸਨ। ਵਿਆਹ 'ਤੇ ਆਏ ਹਰ ਮਹਿਮਾਨ ਦਾ ਚਿਹਰਾ ਖੁਸ਼ੀ ਨਾਲ ਖਿੜ ਗਿਆ। ਉਨ੍ਹਾਂ ਨੇ ਮਹਿਮਾਨਾਂ ਨਾਲ ਤਸਵੀਰਾਂ ਖਿਚਵਾਈਆਂ ਅਤੇ ਡਾਂਸ ਕੀਤਾ।
ਸਟੇਵਰਟ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਇੱਥੇ ਪੁੱਜੀ ਹੋਈ ਸੀ ਅਤੇ ਉਸ ਨੂੰ ਇਸ ਵਿਆਹ 'ਤੇ ਆ ਕੇ ਚਾਰ ਚੰਨ ਲਗਾਉਣ ਲਈ ਖਾਸ ਸੱਦਾ ਦਿੱਤਾ ਗਿਆ ਸੀ। ਵਿਆਹ ਕਰਵਾਉਣ ਵਾਲੀਆਂ ਕੁੜੀਆਂ ਨੇ ਦੱਸਿਆ ਕਿ 2010 'ਚ ਉਨ੍ਹਾਂ ਦੀ ਮੁਲਾਕਾਤ ਹੋਈ ਸੀ ਅਤੇ ਉਨ੍ਹਾਂ ਨੇ ਹੁਣ ਵਿਆਹ ਕਰਵਾਉਣ ਦਾ ਫੈਸਲਾ ਲਿਆ। ਸ਼ਨੀਵਾਰ ਨੂੰ ਉਹ ਵਿਆਹ ਦੇ ਬੰਧਨ 'ਚ ਬੱਝ ਗਈਆਂ।
ਵਿਕਟੋਰੀਆ ਦੇ ਐਮ. ਪੀ. ਨੂੰ ਅਮਰੀਕਾ ਦਾਖਲ ਹੋਣ ਤੋਂ ਰੋਕਿਆ
NEXT STORY