ਕੁਵੈਤ (ਏ.ਐੱਨ.ਆਈ.): ਭਾਰਤ ਵਿਚ ਕੋਰੋਨਾ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਵਿਚਕਾਰ ਵੱਖ-ਵੱਖ ਦੇਸ਼ਾਂ ਤੋਂ ਮਦਦ ਆਉਣਾ ਜਾਰੀ ਹੈ। ਭਾਰਤ ਵਿਚ ਬੀਤੇ ਇਕ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ 3 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਇਲਾਵਾ ਰੋਜ਼ਾਨਾ ਹਜ਼ਾਰਾਂ ਮੌਤਾਂ ਹੋ ਰਹੀਆਂ ਹਨ। ਇਸ ਵਿਚਕਾਰ ਕੁਵੈਤ ਨੇ ਭਾਰਤ ਦੀ ਮਦਦ ਦੀ ਕੀਤੀ ਹੈ। ਕੁਵੈਤ ਤੋਂ ਭਾਰਤ ਵਿਚ 282 ਸਿਲੰਡਰ, 60 ਆਕਸੀਜਨ ਕੰਸਨਟ੍ਰੇਟਰਜ਼, ਵੈਂਟੀਲੇਟਰ ਅਤੇ ਹੋਰ ਮੈਡੀਕਲ ਸਪਲਾਈ ਵਾਲੀ ਫਲਾਈਟ ਮੰਗਲਵਾਰ ਸਵੇਰੇ ਪੁੱਜੀ।
ਭਾਰਤ ਵਿਚ ਕੁਵੈਤ ਦੇ ਰਾਜਦੂਤ ਨੇ ਜਾਣਕਾਰੀ ਦਿੱਤੀ ਕਿ ਅੱਜ ਇਕ ਜਹਾਜ਼ ਭਾਰਤ ਲਈ 3 ਟੈਂਕ ਲਿਜਾਣ ਲਈ ਰਵਾਨਾ ਹੋਇਆ ਹੈ । ਇਸ ਵਿਚ ਕੁੱਲ 75 ਮੀਟ੍ਰਿਕ ਟਨ ਗੈਸ ਅਤੇ 40 ਲੀਟਰ ਦੇ 1000 ਗੈਸ ਸਿਲੰਡਰ ਅਤੇ ਹੋਰ ਰਾਹਤ ਸਮੱਗਰੀ ਹੈ।
ਵਿਦੇਸ਼ ਮੰਤਰਾਲੇ ਦੇ ਸਰਕਾਰੀ ਬੁਲਾਰੇ ਅਰਿੰਦਮ ਬਾਗਚੀ ਨੇ ਕੁਵੈਤ ਦੀ ਇਸ ਮਦਦ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਦੋਵਾਂ ਦੇਸ਼ਾਂ ਦਰਮਿਆਨ ਦੋਸਤੀ ਦੇ ਭਾਈਚਾਰਕ ਸੰਬੰਧਾਂ ਨੂੰ ਹੋਰ ਡੂੰਘਾ ਕਰੇਗੀ। ਬਾਗਚੀ ਨੇ ਟਵੀਟ ਕੀਤਾ,''ਦੋਸਤੀ ਦੇ ਸਾਡੇ ਭਾਈਚਾਰਕ ਸੰਬੰਧਾਂ ਨੂੰ ਹੋਰ ਡੂੰਘਾ ਕੀਤਾ। ਅੱਜ ਇੱਥੇ 282 ਆਕਸੀਜਨ ਸਿਲੰਡਰ, 60 ਆਕਸੀਜਨ ਕੰਸਨਟ੍ਰੇਟਰ, ਵੈਂਟੀਲੇਟਰਾਂ ਅਤੇ ਹੋਰ ਮੈਡੀਕਲ ਸਪਲਾਈ ਦੀ ਖੇਪ ਪਹੁੰਚੀ। ਇਸ ਲਈ ਕੁਵੈਤ ਦਾ ਧੰਨਵਾਦ।
ਗੌਰਤਲਬ ਹੈ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਵੇਖੀ ਜਾ ਰਹੀ ਹੈ ਜਿਸ ਦੇ ਨਤੀਜੇ ਵਜੋਂ ਮੈਡੀਕਲ ਆਕਸੀਜਨ, ਹਸਪਤਾਲਾਂ ਵਿਚ ਬੈੱਡ ਅਤੇ ਜੀਵਨ ਬਚਾਉਣ ਵਾਲੀਆਂ ਦਵਾਈਆਂ ਦੀ ਮੰਗ ਵੱਧ ਗਈ ਹੈ। ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ 3,86,452 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ, ਜੋ ਕਿ ਪਿਛਲੇ ਸਾਲ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਕੇਸਾਂ ਵਿਚ ਸਭ ਤੋਂ ਵੱਧ ਇਕ ਦਿਨ ਦਾ ਵਾਧਾ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ 1,87,62,976 ਹੋ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਭਾਰਤ ਨੂੰ ਮੈਡੀਕਲ ਸਪਲਾਈ ਕਰਨ ਵਾਲੇ ਅਮਰੀਕੀ ਜਹਾਜ਼ਾਂ ਦੀ ਉਡਾਣ 'ਚ ਦੇਰੀ
ਇੱਥੇ ਦੱਸ ਦਈਏ ਕਿ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਿਛਲੇ ਪੰਜ ਦਿਨਾਂ ਵਿਚ 25 ਉਡਾਣਾਂ 300 ਟਨ ਕੋਵਿਡ-19 ਰਾਹਤ ਸਮੱਗਰੀ ਲੈ ਕੇ ਪਹੁੰਚੀਆਂ ਹਨ। ਹਵਾਈ ਅੱਡੇ ਦੇ ਸੰਚਾਲਕ ਡੇਲਹੀ ਇੰਟਰਨੈਸ਼ਨਲ ਹਵਾਈ ਅੱਡੇ ਲਿਮੀਟਿਡ (ਡਾਇਲ) ਨੇ ਸੋਮਵਾਰ ਨੂੰ ਇਕ ਬਿਆਨ ਵਿਚ ਦੱਸਿਆ ਕਿ ਹਵਾਈ ਅੱਡੇ ਨੇ ਰਾਹਤ ਸਮੱਗਰੀ ਨੂੰ ਅੰਤਰਿਮ ਰੂਪ ਨਾਲ ਰੱਖਣ ਜਾਂ ਵੰਡਣ ਲਈ 3500 ਵਰਗ ਮੀਟਰ ਵਿਚ 'ਜੀਵੋਦਯ ਗੋਦਾਮ' ਬਣਾਇਆ ਹੈ।
ਕੋਵਿਡ-19 : ਭਾਰਤ ਨੂੰ ਮੈਡੀਕਲ ਸਾਮਾਨ ਸਪਲਾਈ ਕਰਨ ਵਾਲੇ ਅਮਰੀਕੀ ਜਹਾਜ਼ਾਂ ਦੀ ਉਡਾਣ 'ਚ ਦੇਰੀ
NEXT STORY