ਲਾਸ ਏਂਜਲਸ- ਵਿਗਿਆਨੀਆਂ ਨੇ 21 ਅਜਿਹੀਆਂ ਦਵਾਈਆਂ ਦੀ ਪਛਾਣ ਕੀਤੀ ਹੈ ਜੋ ਪ੍ਰਯੋਗਸ਼ਾਲਾ ਅਧਿਐਨਾਂ ਵਿਚ ਕੋਰੋਨਾ ਵਾਇਰਸ ਨੂੰ ਵਿਕਸਿਤ ਹੋਣ ਤੋਂ ਰੋਕਣਗੀਆਂ। ਇਨ੍ਹਾਂ ਵਿਗਿਆਨੀਆਂ ਵਿਚ ਭਾਰਤੀ ਮੂਲ ਦੇ ਵਿਗਿਆਨੀ ਵੀ ਸ਼ਾਮਲ ਹਨ।
ਅਮਰੀਕਾ ਦੇ ਸੈਨਫੋਰਡ ਬਰਨਹੈਮ ਪ੍ਰੀਬਿਸ ਮੈਡੀਕਲ ਡਿਸਕਵਰੀ ਇੰਸਟੀਚਿਊਟ ਦੇ ਖੋਜਕਾਰਾਂ ਨੇ ਕੋਰੋਨਾ ਵਾਇਰਸ ਨੂੰ ਰੋਕਣ ਦੀ ਸਮਰਥਾ ਦੇ ਲਈ ਦੁਨੀਆ ਭਰ ਦੀਆਂ ਦਵਾਈਆਂ ਦੇ ਸਭ ਤੋਂ ਵੱਡੀਆਂ ਕੁਲੈਕਸ਼ਨਾਂ ਵਿਚੋਂ ਇਕ ਦਾ ਵਿਸ਼ਲੇਸ਼ਣ ਕੀਤਾ ਤੇ ਪ੍ਰਯੋਗਸ਼ਾਲਾ ਪ੍ਰੀਖਣਾਂ ਵਿਚ ਐਂਟੀਵਾਇਰਲ ਕਿਰਿਆ ਦੇ ਨਾਲ 100 ਅਣੁ ਪਾਏ ਗਏ। ਜਨਰਲ ਨੇਚਰ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਇਨ੍ਹਾਂ ਵਿਚੋਂ 21 ਦਵਾਈਆਂ ਵਾਇਰਸ ਦੇ ਮੁੜ ਪੈਦਾ ਹੋਣ ਦੇ ਖਦਸ਼ੇ ਨੂੰ ਰੋਕਣ ਵਿਚ ਅਸਰਦਾਰ ਹਨ ਜੋ ਮਰੀਜ਼ਾਂ ਦੇ ਲਈ ਸੁਰੱਖਿਅਤ ਹਨ। ਇਸ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਚੋਂ 4 ਯੌਗਿਕ, ਕੋਵਿਡ-19 ਦੇ ਲਈ ਇਕ ਮੌਜੂਦਾ ਮਾਨਕ-ਦੇਖਭਾਲ ਇਲਾਜ, ਰੇਮਡਿਸਿਵਿਰ ਦੇ ਨਾਲ ਮਿਲ ਕੇ ਕੰਮ ਕਰ ਸਕਦੇ ਹਨ। ਸੰਡੇ ਬਰਨਬੇਮ ਪ੍ਰੀਬਿਸ ਇਮਿਊਨਿਟ ਐਂਡ ਪੈਥੋਜੇਨੇਸਿਸ ਪ੍ਰੋਗਰਾਮ ਦੇ ਨਿਰਦੇਸ਼ ਤੇ ਅਧਿਐਨ ਦੇ ਸੀਨੀਅਰ ਲੇਖਕ ਸੁਮਿਤ ਚੰਦਰਾ ਨੇ ਕਿਹਾ ਕਿ ਰੇਮਡਿਸਿਵਿਰ ਹਸਪਤਾਲ ਵਿਚ ਮਰੀਜ਼ਾਂ ਦੇ ਲਈ ਸਿਹਤਮੰਦ ਹੋਣ ਦੇ ਸਮੇਂ ਨੂੰ ਘੱਟ ਕਰਨ ਵਿਚ ਸਫਲ ਸਾਬਿਤ ਹੋਈ ਹੈ, ਪਰ ਇਹ ਦਵਾਈ ਹਰ ਕਿਸੇ ਦੇ ਲਈ ਕਾਰਗਰ ਨਹੀਂ ਹੈ।
ਚੰਦਰਾ ਨੇ ਕਿਹਾ ਕਿ ਸਸਤੀ, ਅਸਰਦਾਰ ਤੇ ਆਸਾਨੀ ਨਾਲ ਮੁਹੱਈਆ ਦਵਾਈਆਂ ਨੂੰ ਲੱਭਣ ਦੇ ਲਈ ਤੇਜ਼ੀ ਬਣੀ ਹੋਈ ਹੈ ਜੋ ਰੇਮਡਿਸਿਵਿਰ ਦੀ ਵਰਤੋਂ ਦਾ ਪੂਰਕ ਬਣ ਸਕਦੀ ਹੈ। ਵਿਗਿਆਨੀਆਂ ਨੇ ਪਤਾ ਲਾਇਆ ਕਿ ਇਨ੍ਹਾਂ ਵਿਚ 21 ਦਵਾਈਆਂ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕ ਸਕਦੀਆਂ ਹਨ। ਵਿਗਿਆਨੀਆਂ ਨੇ ਕਿਹਾ ਕਿ ਦੋ ਦਵਾਈਆਂ ਨੂੰ ਪਹਿਲਾਂ ਤੋਂ ਹੀ ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਲੋਂ ਮਨਜ਼ੂਰੀ ਮਿਲੀ ਹੋਈ ਹੈ।
ਰੂਸ ਤੇ ਇੰਡੋਨੇਸ਼ੀਆ 'ਚ ਕੋਰੋਨਾ ਵਾਇਰਸ ਦੇ ਲੜੀਵਾਰ 5871 ਤੇ 1868 ਨਵੇਂ ਮਾਮਲੇ
NEXT STORY