ਫੋਨਿਕਸ— ਹਰ ਮਾਤਾ-ਪਿਤਾ ਦੀ ਇੱਛਾ ਹੁੰਦੀ ਹੈ ਕਿ ਦੁਨੀਆ ਵਿਚ ਆਉਣ ਵਾਲ ਉਨ੍ਹਾਂ ਦਾ ਬੱਚਾ ਸਿਹਤਮੰਦ ਹੋਵੇ ਪਰ ਫਿਰ ਵੀ ਕੁਝ ਬੱਚੇ ਜਨਮ ਤੋਂ ਹੀ ਕਿਸੇ ਨਾ ਕਿਸੇ ਸਰੀਰਕ ਕਮੀ ਨਾਲ ਪੈਦਾ ਹੁੰਦੇ ਹਨ। ਅਜਿਹੇ ਹੀ ਇਕ ਮਾਮਲੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਕਾਇਲੀ ਨਾਂ ਦੀ ਔਰਤ ਨੂੰ ਆਪਣੀ ਇਸ ਸਰੀਰਕ ਕਮੀ ਦਾ ਪਤਾ 18 ਸਾਲ ਦੀ ਉਮਰ ਪਾਰ ਕਰਨ ਬਾਅਦ ਲੱਗਿਆ, ਜਦੋਂ ਉਸ ਨੂੰ ਮਾਹਵਾਰੀ ਆਉਣੀ ਸ਼ੁਰੂ ਨਹੀਂ ਹੋਈ। ਇਸ ਮਗਰੋਂ ਉਸ ਨੇ ਡਾਕਟਰ ਨਾਲ ਸੰਪਰਕ ਕੀਤਾ, ਜਿੱਥੇ ਉਸ ਨੂੰ ਪਤਾ ਚੱਲਿਆ ਕਿ ਉਸ ਦੀ ਯੋਨੀ ਵਿਚ ਓਪਨਿੰਗ ਹਿੱਸਾ ਹੀ ਨਹੀਂ ਹੈ।
22 ਸਾਲਾ ਕਾਇਲੀ ਮੋਟਸ ਸਰਜ਼ਰੀ ਕਰਵਾਉਣ ਲਈ ਲੋਕਾਂ ਤੋਂ ਮਦਦ ਦੀ ਮੰਗ ਕਰ ਰਹੀ ਹੈ। ਉਹ ਆਪਣੀ ਸਰਜ਼ਰੀ ਲਈ ਲੋਕਾਂ ਤੋਂ ਫੰਡ ਇਕੱਠਾ ਕਰ ਰਹੀ ਹੈ। ਕਾਇਲੀ ਆਪਣੀ ਸਰਜ਼ਰੀ ਇਸ ਲਈ ਕਰਵਾਉਣਾ ਚਾਹੁੰਦੀ ਹੈ ਤਾਂ ਜੋ ਆਪਣੇ ਪ੍ਰੇਮੀ ਨਾਲ ਜਿਨਸੀ ਸੰਬੰਧ ਬਣਾ ਸਕੇ। ਉਸ ਨੂੰ ਆਪਣੀ ਸੰਬੰਧ ਬਣਾਉਣ ਦੀ ਇੱਛਾ ਪੂਰੀ ਕਰਨ ਲਈ ਆਪਰੇਸ਼ਨ ਕਰਵਾਉਣਾ ਹੋਵੇਗਾ।
ਏਰੀਜ਼ੋਨਾ ਦੀ ਰਹਿਣ ਵਾਲੀ 22 ਸਾਲ ਦੀ ਕਾਇਲੀ ਮੋਟਸ ਬਿਨਾ ਯੋਨੀ ਦੇ ਪੈਦਾ ਹੋਈ ਸੀ। ਉਸ ਦੇ ਸਰੀਰ ਵਿਚ ਬੱਚੇਦਾਨੀ ਅਤੇ ਯੋਨੀ ਨਹੀਂ ਹੈ। ਪਹਿਲਾਂ ਕਾਇਲੀ ਨੂੰ ਇਸ ਕਮੀ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਕਿਉਂਕਿ ਲੋਕਾਂ ਨੂੰ ਉਸ ਦੀ ਇਸ ਕਮੀ ਬਾਰੇ ਪਤਾ ਨਹੀਂ ਸੀ। ਹੁਣ ਜਦੋਂ ਉਹ ਰਿਲੇਸ਼ਨਸ਼ਿਪ ਵਿਚ ਹੈ ਤਾਂ ਉਹ ਆਪਣੇ ਪ੍ਰੇਮੀ ਰੋਬੀ ਲਿਮਰ ਨਾਲ ਸਰੀਰਕ ਸੰਬੰਧ ਬਣਾਉਣਾ ਚਾਹੁੰਦੀ ਹੈ।
ਆਪਰੇਸ਼ਨ ਲਈ ਇਕੱਠਾ ਕੀਤਾ ਫੰਡ
ਕਾਇਲੀ ਇਸ ਸਰਜ਼ਰੀ ਦੇ ਖਰਚੇ ਲਈ ਆਨਲਾਈਨ ਕੈਮਪੇਨ ਚਲਾ ਕੇ ਫੰਡ ਇਕੱਠਾ ਕਰ ਰਹੀ ਹੈ। ਉਸ ਦਾ ਪ੍ਰੇਮੀ ਵੀ ਉਸ ਦੀ ਮਦਦ ਕਰ ਰਿਹਾ ਹੈ। ਕਾਇਲੀ ਨੇ ਹੁਣ ਤੱਕ ਆਪਣੇ ਆਪਰੇਸ਼ਨ ਲਈ 15000 ਡਾਲਰ ਇਕੱਠੇ ਕਰ ਲਏ ਹਨ। ਉਹ ਇਸ ਗੱਲ ਨੂੰ ਲੈ ਕੇ ਉਤਸਾਹਿਤ ਹੈ ਕਿ ਆਪਰੇਸ਼ਨ ਮਗਰੋਂ ਉਹ ਪੂਰੀ ਤਰ੍ਵਾਂ ਨਾਲ ਇਕ ਔਰਤ ਬਣ ਜਾਵੇਗੀ ਅਤੇ ਆਪਣੇ ਪ੍ਰੇਮੀ ਨਾਲ ਸਰੀਰਕ ਸੰਬੰਧ ਬਣਾ ਸਕੇਗੀ।
ਵੀਡੀਓ ਵਿਚ ਦੇਖੋ ਕਿਵੇਂ ਸੜਕ 'ਤੇ ਖੜ੍ਹੇ ਆਦਮੀ ਨੂੰ ਕੁਚਲ ਕੇ ਨਿਕਲ ਗਈ ਮਰਸੀਡੀਜ਼ ਕਾਰ
NEXT STORY