ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦਾ ਲਾਹੌਰ ਸ਼ਹਿਰ ਬੀਤੇ ਕਾਫ਼ੀ ਦਿਨਾਂ ਤੋਂ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਹੋਇਆ ਹੈ, ਜਿਸ ਦਾ AQI ਲੈਵਲ ਲਗਾਤਾਰ 500 ਤੋਂ ਪਾਰ ਬਣਿਆ ਹੋਇਆ ਸੀ। ਇਕ ਸਮੇਂ ਤਾਂ ਸ਼ਹਿਰ ਦਾ AQI ਲੈਵਲ 666 ਤੱਕ ਪੁੱਜ ਗਿਆ ਸੀ, ਜਿਸ ਕਾਰਨ ਹਾਲਤ ਬੱਦ ਤੋਂ ਬਦਤਰ ਬਣ ਗਏ ਸਨ।
ਇਸੇ ਦੌਰਾਨ ਪਾਕਿਸਤਾਨ ਦੇ ਪੰਜਾਬ ਸੂਬੇ ਦੀ 'ਫਾਸਟ-ਟਰੈਕ ਸਮੌਗ ਨੀਤੀ' ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਲਾਹੌਰ ਦੀ ਹਵਾ ਦੀ ਗੁਣਵੱਤਾ ਵਿੱਚ ਲਗਾਤਾਰ ਸੁਧਾਰ ਦਰਜ ਕੀਤਾ ਜਾ ਰਿਹਾ ਹੈ। ਸ਼ਹਿਰ ਦਾ ਮੌਜੂਦਾ AQI 170 ਦਰਜ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ।
ਵਾਤਾਵਰਣ ਵਿਭਾਗ ਦੇ ਅਨੁਸਾਰ, ਇਸ ਸਾਲ ਨਵੰਬਰ ਵਿੱਚ ਪ੍ਰਦੂਸ਼ਣ ਵਿੱਚ ਮਹੱਤਵਪੂਰਨ ਕਮੀ ਆਉਣਾ, ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਦੀਆਂ ਹਦਾਇਤਾਂ ਹੇਠ ਤਿਆਰ ਕੀਤੀ ਗਈ ਪੰਜਾਬ ਸਰਕਾਰ ਦੀ ਤੇਜ਼ੀ ਨਾਲ ਕੰਮ ਕਰਨ ਵਾਲੀ ਐਂਟੀ ਸਮੌਗ ਨੀਤੀ ਦਾ ਸਿੱਧਾ ਨਤੀਜਾ ਹੈ।

ਇਹ ਵੀ ਪੜ੍ਹੋ- ਰੂਸ ਪੁੱਜੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ, ਅੱਤਵਾਦ ਬਾਰੇ ਦਿੱਤਾ ਸਖ਼ਤ ਸੁਨੇਹਾ
ਸਰਕਾਰ ਨੇ ਸਮੌਗ ਕੰਟਰੋਲ ਨੂੰ ਤਰਜੀਹ ਦਿੱਤੀ ਹੈ ਅਤੇ ਇਸ ਪ੍ਰਕਿਰਿਆ ਤਹਿਤ ਸੂਬੇ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਵਾਤਾਵਰਣ-ਅਨੁਕੂਲ ਬਜਟ ਜਾਰੀ ਕਰਨ ਦੇ ਨਾਲ-ਨਾਲ ਇੱਕ ਮੈਗਾ-ਪੱਧਰੀ ਸਿਸਟਮ-ਆਧਾਰਿਤ ਕਾਰਜ ਯੋਜਨਾ ਵੀ ਪੇਸ਼ ਕੀਤੀ ਹੈ।
ਸਮੌਗ ਨਾਲ ਨਜਿੱਠਣ ਲਈ, ਆਧੁਨਿਕ ਅਤੇ ਤਕਨਾਲੋਜੀ-ਸੰਚਾਲਿਤ ਉਪਾਵਾਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਗਿਆ ਹੈ। ਪੰਜਾਬ ਭਰ ਵਿੱਚ ਹੁਣ ਕੁੱਲ 41 ਹਾਈ-ਟੈਕ ਏਅਰ ਮਾਨੀਟਰਿੰਗ ਸਟੇਸ਼ਨ ਕਾਰਜਸ਼ੀਲ ਹਨ। ਇਸ ਤੋਂ ਇਲਾਵਾ, ਡਰੋਨ ਰਾਹੀਂ ਨਿਗਰਾਨੀ, ਸਮੌਗ ਗੰਨ ਅਤੇ ਵਿਸ਼ੇਸ਼ ਈ.ਪੀ.ਐੱਫ. ਫੋਰਸ ਦੀ ਸਹਾਇਤਾ ਨਾਲ ਸਮੌਗ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ (EPA) ਪੰਜਾਬ ਵੱਲੋਂ ਐਮਰਜੈਂਸੀ ਕਾਰਵਾਈ ਤਹਿਤ, ਉੱਚ-ਪ੍ਰਦੂਸ਼ਣ ਵਾਲੇ ਜ਼ੋਨਾਂ ਵਿੱਚ ਸਾਰੀਆਂ ਉਸਾਰੀ ਗਤੀਵਿਧੀਆਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਗੈਰ-ਅਨੁਕੂਲ ਉਦਯੋਗਾਂ ਲਈ ਇੱਕ ਸਖ਼ਤ ਜ਼ੀਰੋ-ਟੌਲਰੈਂਸ ਨੀਤੀ ਲਾਗੂ ਕੀਤੀ ਗਈ ਹੈ। ਹਵਾ ਵਿੱਚ ਧੂੜ ਦੇ ਕਣਾਂ ਨੂੰ ਘਟਾਉਣ ਲਈ ਮੇਨ ਹਾਈਵੇਅ ਨੂੰ ਦਿਨ ਵਿੱਚ ਦੋ ਵਾਰ ਪਾਵਰ-ਸਪਰੇਅ ਕੀਤਾ ਜਾ ਰਿਹਾ ਹੈ।
ਰੂਸ ਪੁੱਜੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ, ਅੱਤਵਾਦ ਬਾਰੇ ਦਿੱਤਾ ਸਖ਼ਤ ਸੁਨੇਹਾ
NEXT STORY