ਇੰਟਰਨੈਸ਼ਨਲ ਡੈਸਕ : ਲਸ਼ਕਰ-ਏ-ਤੋਇਬਾ ਦੇ ਕਮਾਂਡਰ ਜ਼ਕੀ-ਉਰ-ਰਹਿਮਾਨ ਲਖਵੀ ਨੂੰ ਸਜ਼ਾ ਸੁਣਾ ਕੇ ਪਾਕਿਸਤਾਨ ਭਾਵੇ ਹੀ ਆਪਣਾ ਅਕਸ ਸੁਧਾਰਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਪਰ ਅਮਰੀਕਾ ਨੂੰ ਉਸ 'ਤੇ ਵਿਸ਼ਵਾਸ ਨਹੀਂ ਹੈ। ਅਮਰੀਕਾ ਨੇ ਪਾਕਿਸਤਾਨ ਨੂੰ ਦੋ ਟੁਕ ਕਿਹਾ ਕਿ ਉਹ ਲਖਵੀ ਨੂੰ 2008 ਦੇ ਮੁੰਬਈ ਹਮਲੇ ਸਹਿਤ ਕਈ ਅੱਤਵਾਦੀ ਹਮਲਿਆਂ ਵਿੱਚ ਸ਼ਾਮਲ ਹੋਣ ਲਈ ਜ਼ਿੰਮੇਦਾਰ ਠਹਿਰਾਵੇ। ਲਖਵੀ ਨੂੰ ਸ਼ੁੱਕਰਵਾਰ ਨੂੰ ਟੈਰਰ ਫੰਡਿੰਗ ਮਾਮਲੇ ਵਿੱਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ।
ਲਖਵੀ ਦੇ ਦੋਸ਼ ਬਹੁਤ ਜ਼ਿਆਦਾ
ਅਮਰੀਕੀ ਵਿਦੇਸ਼ ਮੰਤਰਾਲਾ ਨੇ ਟਵੀਟ ਦੇ ਜ਼ਰੀਏ ਕਿਹਾ ਕਿ ਜ਼ਕੀ-ਉਰ-ਰਹਿਮਾਨ ਲਖਵੀ ਨੂੰ ਹਾਲ ਵਿੱਚ ਸੁਣਾਈ ਗਈ ਸਜ਼ਾ ਤੋਂ ਅਸੀਂ ਪ੍ਰੋਤਸਾਹਿਤ ਹਾਂ। ਹਾਲਾਂਕਿ, ਉਸਦੇ ਦੋਸ਼ ਟੈਰਰ ਫੰਡਿੰਗ ਨਾਲੋਂ ਬਹੁਤ ਜ਼ਿਆਦਾ ਹਨ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਪਾਕਿਸਤਾਨ ਨੂੰ ਮੁੰਬਈ ਹਮਲਿਆਂ ਸਹਿਤ ਕਈ ਅੱਤਵਾਦੀ ਹਮਲਿਆਂ ਵਿੱਚ ਸ਼ਾਮਲ ਹੋਣ ਲਈ ਉਸ ਨੂੰ ਜ਼ਿੰਮੇਦਾਰ ਠਹਿਰਾਉਣਾ ਚਾਹੀਦਾ ਹੈ। ਉਥੇ ਹੀ ਭਾਰਤ ਨੇ ਵੀ ਲਖਵੀ ਨੂੰ ਅੱਤਵਾਦ ਦੇ ਵਿੱਤੀ ਸਹਾਇਤਾ ਦੇਣ ਦੇ ਮਾਮਲੇ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਮਹੱਤਵਪੂਰਣ ਅੰਤਰਰਾਸ਼ਟਰੀ ਬੈਠਕਾਂ ਤੋਂ ਪਹਿਲਾਂ ''ਆਡੰਬਰ ਕਰਨਾ'' ਪਾਕਿਸਤਾਨ ਲਈ ਆਮ ਗੱਲ ਹੋ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਟਰੰਪ ਬੋਲੇ, ਮੇਰੇ ਖ਼ਿਲਾਫ ਮਹਾਂਦੋਸ਼ ਸ਼ੁਰੂ ਕਰਨਾ ਅਮਰੀਕਾ ਲਈ ਹੈ ਖ਼ਤਰਨਾਕ
NEXT STORY