ਨਵੀਂ ਦਿੱਲੀ - ਗਲੋਬਲ ਏਅਰਲਾਈਨਜ਼ ਦੇ ਤਿੰਨ ਜਹਾਜ਼ਾਂ ਨੇ 48 ਘੰਟਿਆਂ ਦੇ ਅੰਦਰ ਭਾਰਤ ਦੇ ਵੱਖ-ਵੱਖ ਹਵਾਈ ਅੱਡਿਆਂ 'ਤੇ ਐਮਰਜੈਂਸੀ ਲੈਂਡਿੰਗ ਕੀਤੀ ਹੈ, ਜਿਸ ਨਾਲ ਵੱਖ-ਵੱਖ ਏਅਰਲਾਈਨਾਂ ਲਈ ਇਹ ਤਕਨੀਕੀ ਐਮਰਜੈਂਸੀ ਵਾਲਾ ਦਿਨ ਬਣ ਗਿਆ ਹੈ। ਇਹ ਐਮਰਜੈਂਸੀ ਲੈਂਡਿੰਗ ਕਈ ਤਕਨੀਕੀ ਸਮੱਸਿਆਵਾਂ ਦੇ ਨਤੀਜੇ ਵਜੋਂ ਕਰਨੀ ਪਈ।
ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਲੈਂਡਿੰਗ ਕਾਲੀਕਟ, ਚੇਨਈ ਅਤੇ ਕੋਲਕਾਤਾ ਵਿੱਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕੀਤੀ ਗਈ।
ਇਹ ਵੀ ਪੜ੍ਹੋ : ਹੁਣ ਹੋਰ ਸਤਾਏਗੀ ਮਹਿੰਗਾਈ, ਆਟਾ-ਦਹੀਂ ਸਣੇ ਇਹ ਚੀਜ਼ਾਂ ਅੱਜ ਤੋਂ ਹੋਣਗੀਆਂ ਮਹਿੰਗੀਆਂ
ਅਧਿਕਾਰੀ ਨੇ ਕਿਹਾ, "ਸਾਡੇ ਕੋਲ ਸ਼ਨੀਵਾਰ ਨੂੰ ਵਿਦੇਸ਼ੀ ਆਪਰੇਟਰਾਂ ਦੀਆਂ ਦੋ ਐਮਰਜੈਂਸੀ ਲੈਂਡਿੰਗ ਸਨ। ਹਾਈਡ੍ਰੌਲਿਕ ਸਮੱਸਿਆਵਾਂ ਕਾਰਨ ਕੋਚੀਨ ਵਿਖੇ ਏਅਰ ਅਰੇਬੀਆ ਅਤੇ ਦਬਾਅ ਦੇ ਮੁੱਦੇ ਕਾਰਨ ਕੋਲਕਾਤਾ ਵਿਖੇ ਇਥੋਪੀਅਨ ਏਅਰਲਾਈਨ ਵਲੋਂ ਐਮਰਜੈਂਸੀ ਲੈਂਡਿੰਗ ਦਾ ਮਾਮਲਾ ਸਾਹਮਣੇ ਆਇਆ ਹੈ।"
ਡੀਜੀਸੀਏ ਨੇ ਇਨ੍ਹਾਂ ਸਾਰੀਆਂ ਘਟਨਾਵਾਂ ਦੀ ਵਿਸਥਾਰਤ ਜਾਂਚ ਦੇ ਹੁਕਮ ਦਿੱਤੇ ਹਨ।
ਕੋਚੀ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ (ਸੀਆਈਏਐਲ) ਨੇ ਕਿਹਾ ਕਿ ਸ਼ਾਰਜਾਹ ਤੋਂ ਆਉਣ ਵਾਲੀ ਏਅਰ ਅਰੇਬੀਆ ਫਲਾਈਟ ਦੀ ਹਾਈਡ੍ਰੌਲਿਕ ਫੇਲ੍ਹ ਹੋਣ ਦੀ ਇੱਕ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਕੋਚੀ ਹਵਾਈ ਅੱਡੇ 'ਤੇ ਪੂਰੀ ਐਮਰਜੈਂਸੀ ਘੋਸ਼ਿਤ ਕੀਤੀ ਗਈ ਸੀ। ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਸਨ।
ਸ਼ਨੀਵਾਰ ਨੂੰ ਇੱਕ ਹੋਰ ਘਟਨਾ ਵਿੱਚ ਅਦੀਸ ਅਬਾਬਾ ਤੋਂ ਬੈਂਕਾਕ ਜਾ ਰਹੇ ਇਥੋਪੀਅਨ ਏਅਰਲਾਈਨਜ਼ ਦੇ ਇੱਕ ਜਹਾਜ਼ ਨੇ ਦਬਾਅ ਦੀ ਸਮੱਸਿਆ ਕਾਰਨ ਕੋਲਕਾਤਾ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ।
ਇਹ ਵੀ ਪੜ੍ਹੋ : Elon Musk ਨੇ Twitter ਦੇ CEO ਨੂੰ ਭੇਜਿਆ ਚਿਤਾਵਨੀ ਭਰਿਆ ਮੈਸੇਜ
15 ਜੁਲਾਈ ਨੂੰ ਇਸੇ ਤਰ੍ਹਾਂ ਦੀ ਤੀਜੀ ਘਟਨਾ ਵਿੱਚ, ਇੱਕ ਸ਼੍ਰੀਲੰਕਾਈ ਏਅਰਲਾਈਨਜ਼ ਦੇ ਜਹਾਜ਼ ਨੇ ਹਾਈਡ੍ਰੌਲਿਕ ਸਮੱਸਿਆ ਕਾਰਨ ਚੇਨਈ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ। ਕੋਲੰਬੋ-ਚੇਨਈ ਫਲਾਈਟ (UL121) ਨੇ ਸ਼ਹਿਰ ਦੇ ਨੇੜੇ ਆਉਣ 'ਤੇ ਰੁਕਾਵਟ ਮਹਿਸੂਸ ਕੀਤੀ। ਜਿਸ ਤੋਂ ਬਾਅਦ ਇੱਕ ਪੂਰੀ ਐਮਰਜੈਂਸੀ ਘੋਸ਼ਿਤ ਕੀਤੀ ਗਈ ਸੀ ਅਤੇ ਸੁਰੱਖਿਆ ਪ੍ਰੋਟੋਕੋਲ ਅਨੁਸਾਰ ਰਨਵੇ ਦੇ ਕਿਨਾਰੇ ਕਰੈਸ਼ ਟੈਂਡਰ ਲਗਾਏ ਗਏ ਸਨ।
ਇਸ ਦੌਰਾਨ ਸ਼ਾਰਜਾਹ ਤੋਂ ਹੈਦਰਾਬਾਦ ਜਾ ਰਹੇ ਇੰਡੀਗੋ ਏਅਰਲਾਈਨ ਨੂੰ ਸਵੇਰੇ ਪਾਕਿਸਤਾਨ ਦੇ ਕਰਾਚੀ ਵੱਲ ਮੋੜ ਦਿੱਤਾ ਗਿਆ।
ਇੰਡੀਗੋ ਨੇ ਇੱਕ ਬਿਆਨ ਵਿੱਚ ਕਿਹਾ, "ਸ਼ਾਰਜਾਹ ਤੋਂ ਹੈਦਰਾਬਾਦ ਲਈ ਸੰਚਾਲਿਤ ਇੰਡੀਗੋ ਦੀ ਉਡਾਣ 6E-1406 ਨੂੰ ਕਰਾਚੀ ਵੱਲ ਮੋੜ ਦਿੱਤਾ ਗਿਆ। ਪਾਇਲਟ ਨੇ ਤਕਨੀਕੀ ਖ਼ਰਾਬੀ ਵੇਖੀ। ਜ਼ਰੂਰੀ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਗਿਆ ਅਤੇ ਸਾਵਧਾਨੀ ਵਜੋਂ, ਜਹਾਜ਼ ਨੂੰ ਕਰਾਚੀ ਵੱਲ ਮੋੜ ਦਿੱਤਾ ਗਿਆ,।
ਇਹ ਵੀ ਪੜ੍ਹੋ : 'IndiGo ਸੰਭਾਲ ਪ੍ਰਕਿਰਿਆਵਾਂ ਦੀ ਨਹੀਂ ਕਰ ਰਹੀ ਪਾਲਣਾ, ਖ਼ਤਰੇ ਵਿਚ ਪਾ ਰਹੀ ਯਾਤਰੀਆਂ ਦੀ ਸੁਰੱਖਿਆ'
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਿਲ ਗੇਟਸ ਨੂੰ ਪਛਾੜ ਕੇ ਅਡਾਨੀ ਬਣੇ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ, ਕਈ ਧਨਕੁਬੇਰਾਂ ਨੂੰ ਛੱਡਿਆ ਪਿੱਛੇ
NEXT STORY