ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫੇਸਬੁੱਕ 'ਤੇ ਇਸਲਾਮ ਦੇ ਪ੍ਰਤੀ ਨਫ਼ਰਤ ਫੈਲਾਉਣ ਵਾਲੇ ਕੰਟੈਂਟ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ। ਇਮਰਾਨ ਖਾਨ ਨੇ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੂੰ ਚਿੱਠੀ ਲਿਖ ਕੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸਲਾਮੋਫੋਬਿਕ ਕੰਟੈਂਟ 'ਤੇ ਰੋਕ ਲਗਾਉਣ ਦੀ ਗੱਲ ਕਹੀ ਹੈ। ਹਾਲਾਂਕਿ ਫੇਸਬੁੱਕ ਵੱਲੋਂ ਅਜੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਇਮਰਾਨ ਖਾਨ ਨੇ ਕਿਹਾ ਕਿ ਜਿਸ ਤਰ੍ਹਾਂ ਫੇਸਬੁੱਕ ਨੇ ਹਾਲੋਕਾਸਟ 'ਤੇ ਸਵਾਲ ਅਤੇ ਆਲੋਚਨਾ ਕਰਨ 'ਤੇ ਬੈਨ ਲਗਾਇਆ, ਉਸ ਤਰ੍ਹਾਂ ਇਸਲਾਮੋਫੋਬੀਆ ਨਾਲ ਜੁੜੇ ਕੰਟੈਂਟ 'ਤੇ ਵੀ ਰੋਕ ਲਗਾਈ ਜਾਵੇ। ਪਾਕਿਸਤਾਨ ਸਰਕਾਰ ਅਤੇ ਇਮਰਾਨ ਖਾਨ ਨੇ ਆਪਣੀ ਚਿੱਠੀ ਨੂੰ ਟਵਿੱਟਰ 'ਤੇ ਸ਼ੇਅਰ ਕੀਤਾ ਹੈ।
ਚਿੱਠੀ 'ਚ ਇਮਰਾਨ ਖਾਨ ਨੇ ਲਿਖਿਆ ਹੈ ਕਿ ਮੈਂ ਤੁਹਾਡਾ ਧਿਆਨ ਦੁਨੀਆ 'ਚ ਵੱਧ ਰਹੇ ਇਸਲਾਮੋਫੋਬੀਆ ਦੇ ਮਾਮਲਿਆਂ ਵੱਲ ਲਿਜਾਣਾ ਚਾਹੁੰਦਾ ਹਾਂ। ਸੋਸ਼ਲ ਮੀਡੀਆ ਅਤੇ ਖਾਸ ਕਰਕੇ ਫੇਸਬੁੱਕ ਦੇ ਰਾਹੀਂ ਪੂਰੀ ਦੁਨੀਆ 'ਚ ਇਸਲਾਮ ਦੇ ਪ੍ਰਤੀ ਨਫ਼ਰਤ ਵਧ ਰਹੀ ਹੈ। ਇਮਰਾਨ ਨੇ ਆਪਣੀ ਚਿੱਠੀ 'ਚ ਯਹੂਦੀਆਂ ਦੇ ਖ਼ਿਲਾਫ਼ ਹਿਟਲਰ ਦੇ ਹਾਲੋਕਾਸਟ ਦਾ ਜ਼ਿਕਰ ਕਰਦੇ ਹੋਏ ਇਸ ਨਾਲ ਜੁੜੇ ਕੰਟੈਂਟ 'ਤੇ ਫੇਸਬੁੱਕ ਦੇ ਬੈਨ ਦੀ ਸ਼ਲਾਂਘਾ ਕੀਤੀ।
ਆਪਣੀ ਚਿੱਠੀ ਦੇ ਆਖੀਰ 'ਚ ਇਮਰਾਨ ਖਾਨ ਨੇ ਮਾਰਕ ਜ਼ੁਕਰਬਰਗ ਤੋਂ ਮੰਗ ਕੀਤੀ ਹੈ ਕਿ ਫੇਸਬੁੱਕ ਸੋਸ਼ਲ ਮੀਡੀਆ 'ਤੇ ਮੁਸਲਮਾਨਾਂ ਦੇ ਖ਼ਿਲਾਫ਼ ਵਧ ਰਹੀ ਨਫ਼ਰਤ ਦੀ ਭਾਸ਼ਾ 'ਤੇ ਰੋਕ ਲਗਾਏ। ਇਮਰਾਨ ਨੇ ਲਿਖਿਆ ਹੈ ਕਿ ਨਫ਼ਰਤ ਦੇ ਸੰਦੇਸ਼ ਪੂਰੀ ਤਰ੍ਹਾਂ ਨਾਲ ਬੈਨ ਹੋਣੇ ਚਾਹੀਦੇ ਹਨ।
ਵਿਧਾਨ ਸਭਾ 'ਚ ਪੇਸ਼ ਕੀਤੇ ਮਤਿਆਂ ਲਈ ਪੰਜਾਬ ਸਰਕਾਰ ਦੀ ਸ਼ਲਾਘਾ
NEXT STORY