ਬੇਨਗਾਜੀ(ਭਾਸ਼ਾ)— ਲੀਬੀਆ ਦੇ ਪੂਰਬੀ ਹਿੱਸੇ ਵਿਚ ਸਥਿਤ ਬੇਨਗਾਜੀ ਸ਼ਹਿਰ ਵਿਚ ਹੋਏ ਦੋਹਰੇ ਬੰਬ ਧਮਾਕਿਆਂ ਵਿਚ ਘੱਟ ਤੋਂ ਘੱਟ 34 ਲੋਕਾਂ ਦੀ ਮੌਤ ਹੋ ਗਈ ਹੈ ਅਤੇ 87 ਹੋਰ ਜ਼ਖਮੀ ਹੋ ਗਏ ਹਨ। ਹਸਪਤਾਲ ਸੂਤਰਾਂ ਨੇ ਅੱਜ ਭਾਵ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਲ-ਸਲਮਾਨੀ ਇਲਾਕੇ ਵਿਚ ਕੱਲ ਸ਼ਾਮ ਭਾਵ ਮੰਗਲਵਾਰ ਸ਼ਾਮ ਦੀ ਨਮਾਜ਼ ਤੋਂ ਬਾਅਦ ਮਸਜਿਦ ਦੇ ਬਾਹਰ ਪਹਿਲਾ ਧਮਾਕਾ ਹੋਇਆ ਅਤੇ ਇਸ ਦੇ ਅੱਧੇ ਘੰਟੇ ਬਾਅਦ ਦੂਜਾ ਧਮਾਕਾ ਹੋਇਆ। ਇਨ੍ਹਾਂ ਧਮਾਕਿਆਂ ਦੀ ਤੁਰੰਤ ਕਿਸੇ ਵੀ ਸੰਗਠਨ ਨੇ ਜ਼ਿੰਮੇਦਾਰੀ ਨਹੀਂ ਲਈ ਹੈ।
ਹਸਪਤਾਲ ਦੇ ਬੁਲਾਰੇ ਫਾਦਿਆ ਅਲ ਬਰਘਾਤੀ ਨੇ ਦੱਸਿਆ ਕਿ ਅਲ-ਜਾਲਾ ਹਸਪਤਾਲ ਵਿਚ 25 ਲੋਕਾਂ ਦੀ ਮੌਤ ਹੋ ਗਈ ਅਤੇ 51 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਬੇਨਗਾਜੀ ਮੈਡੀਕਲ ਸੈਂਟਰ ਦੇ ਬੁਲਾਰੇ ਖਲੀਲ ਗਿਦੇਰ ਨੇ ਦੱਸਿਆ ਕਿ ਇੱਥੇ 9 ਮ੍ਰਿਤਕ ਲੋਕਾਂ ਨੂੰ ਲਿਆਇਆ ਗਿਆ ਅਤੇ 36 ਜ਼ਖਮੀ ਲੋਕ ਦਾਖਲ ਹਨ। ਫੌਜੀ ਬੁਲਾਰੇ ਮਿਲੋਦ ਅਲ-ਜਵੇਈ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਹਫਤਾਰ ਬਲਾਂ ਦਾ ਇਕ ਸੁਰੱਖਿਆ ਕਰਮਚਾਰੀ ਅਹਿਮਦ-ਅਲ-ਫਿਤੁਰੀ ਵੀ ਸ਼ਾਮਲ ਹੈ। ਸੰਯੁਕਤ ਰਾਸ਼ਟਰ ਨੇ ਵੀ ਸੋਸ਼ਲ ਮੀਡੀਆ 'ਤੇ ਇਨ੍ਹਾਂ ਹਮਲਿਆਂ ਦੀ ਨਿੰਦਾ ਕੀਤੀ ਹੈ।
ਦਾਵੋਸ 'ਚ ਮੋਦੀ ਵੱਲੋਂ ਦਿੱਤੇ ਭਾਸ਼ਣ ਦਾ ਚੀਨ ਵੀ ਹੋਇਆ ਮੁਰੀਦ
NEXT STORY