ਤ੍ਰਿਪੋਲੀ- ਲੀਬੀਆ ਵਿਚ ਕੋਰੋਨਾ ਵਾਇਰਸ ਦੇ 71 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਵਾਇਰਸ ਪੀੜਤਾਂ ਦੀ ਗਿਣਤੀ ਵਧ ਕੇ 989 ਹੋ ਗਈ ਹੈ। ਲੀਬੀਆ ਦੇ ਰਾਸ਼ਟਰੀ ਰੋਗ ਕੰਟਰੋਲ ਕੇਂਦਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਐੱਨ. ਡੀ. ਸੀ. ਨੇ ਅੱਜ ਜਾਰੀ ਬਿਆਨ ਵਿਚ ਦੱਸਿਆ ਕਿ 497 ਲੋਕਾਂ ਦੇ ਸੈਂਪਲ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 71 ਦੀ ਰਿਪੋਰਟ ਪਾਜ਼ੀਟਿਵ ਅਤੇ 426 ਦੀ ਨੈਗੇਟਿਵ ਆਈ। ਲੀਬੀਆ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ 27 ਲੋਕਾਂ ਦੀ ਮੌਤ ਹੋ ਗਈ ਅਤੇ 258 ਲੋਕ ਸਿਹਤਯਾਬ ਹੋਏ ਹਨ। ਲੀਬੀਆ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਮਾਰਚ ਵਿਚ ਆਇਆ ਸੀ ਅਤੇ ਇਸ ਵਾਇਰਸ ਨਾਲ ਪਹਿਲੀ ਮੌਤ ਅਪ੍ਰੈਲ ਵਿਚ ਹੋਈ ਸੀ।
ਜਾਪਾਨ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 7 ਲੋਕਾਂ ਦੀ ਮੌਤ
NEXT STORY