ਰਿਆਦ- ਇਕ ਅਜਿਹਾ ਮੁਸਲਿਮ ਦੇਸ਼ ਜਿੱਥੇ ਪਿਛਲੇ 73 ਸਾਲਾਂ ਤੋਂ ਸ਼ਰਾਬ 'ਤੇ ਸਖ਼ਤ ਪਾਬੰਦੀ ਸੀ, ਹੁਣ ਉਹ ਇੱਕ ਇਤਿਹਾਸਿਕ ਫੈਸਲੇ ਵੱਲ ਵਧ ਰਿਹਾ ਹੈ। ਸਾਊਦੀ ਅਰਬ ਇੱਕ ਅਜਿਹਾ ਦੇਸ਼ ਹੈ ਜੋ ਆਪਣੇ ਇਸਲਾਮੀ ਰੀਤੀ-ਰਿਵਾਜਾਂ ਅਤੇ ਸਖ਼ਤ ਸ਼ਰੀਆ ਕਾਨੂੰਨਾਂ ਲਈ ਜਾਣਿਆ ਜਾਂਦਾ ਹੈ। ਹਾਲਾਂਕਿ ਹੁਣ ਇਹ ਵੱਡੇ ਬਦਲਾਅ ਵੱਲ ਵੱਧ ਰਿਹਾ ਹੈ। ਇੱਥੇ ਪਿਛਲੇ 73 ਸਾਲਾਂ ਤੋਂ ਸ਼ਰਾਬ 'ਤੇ ਲੱਗੀ ਪਾਬੰਦੀ ਹਟਣ ਜਾ ਰਹੀ ਹੈ ਉਹ ਵੀ ਕੁਝ ਨਿਯਮਾਂ ਨਾਲ। ਉਂਝ ਸਾਊਦੀ ਦੇ ਕਾਨੂੰਨ ਇੰਨੇ ਸਖ਼ਤ ਹਨ ਕਿ ਕੋਈ ਵੀ ਕਾਨੂੰਨ ਤੋੜਨ ਤੋਂ ਪਹਿਲਾਂ 100 ਵਾਰ ਸੋਚਦਾ ਹੈ। ਰਿਪੋਰਟ ਅਨੁਸਾਰ 2026 ਤੱਕ ਸਾਊਦੀ ਅਰਬ ਦੇ 600 ਸੈਰ-ਸਪਾਟਾ ਸਥਾਨਾਂ 'ਤੇ ਸ਼ਰਾਬ ਵੇਚਣ ਦੀ ਯੋਜਨਾ ਹੈ। ਆਉਣ ਵਾਲੇ ਦਿਨਾਂ ਵਿਚ ਇਸਲਾਮ ਵਿੱਚ ਹਰਾਮ ਮੰਨੀ ਜਾਂਦੀ ਚੀਜ਼ ਹੁਣ ਸਾਊਦੀ ਅਰਬ ਦੀ ਆਧੁਨਿਕ ਛਵੀ ਦਾ ਹਿੱਸਾ ਬਣਨ ਜਾ ਰਹੀ ਹੈ।
ਫੈਸਲਾ ਲੈਣ ਦੀ ਵਜ੍ਹਾ
ਦਰਅਸਲ ਇਹ ਫੈਸਲਾ ਸਾਊਦੀ ਅਰਬ ਦੀ 'ਵਿਜ਼ਨ 2030' ਯੋਜਨਾ ਦੇ ਤਹਿਤ ਲਿਆ ਗਿਆ ਹੈ। ਇਸਦਾ ਉਦੇਸ਼ ਦੇਸ਼ ਨੂੰ ਤੇਲ 'ਤੇ ਨਿਰਭਰਤਾ ਤੋਂ ਮੁਕਤ ਕਰਨਾ ਅਤੇ ਇਸਨੂੰ ਸੈਰ-ਸਪਾਟਾ ਅਤੇ ਵਿਸ਼ਵਵਿਆਪੀ ਨਿਵੇਸ਼ ਦਾ ਕੇਂਦਰ ਬਣਾਉਣਾ ਹੈ। ਨਾਲ ਹੀ ਇਹ ਬਦਲਾਅ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਸਾਊਦੀ 2030 ਐਕਸਪੋ ਅਤੇ 2034 ਫੀਫਾ ਵਿਸ਼ਵ ਕੱਪ ਵਰਗੇ ਵੱਡੇ ਅੰਤਰਰਾਸ਼ਟਰੀ ਸਮਾਗਮਾਂ ਦੀ ਬਿਹਤਰ ਮੇਜ਼ਬਾਨੀ ਕਰ ਸਕੇ। ਅਤੇ ਨਾਲ ਹੀ ਸੈਲਾਨੀਆਂ ਨੂੰ ਯੂ.ਏ.ਈ, ਬਹਿਰੀਨ ਵਰਗੇ ਖਾੜੀ ਦੇਸ਼ਾਂ ਵਾਂਗ ਆਕਰਸ਼ਿਤ ਕੀਤਾ ਜਾ ਸਕੇ। ਇਸ ਨਾਲ ਨਾ ਸਿਰਫ਼ ਲੱਖਾਂ ਸੈਲਾਨੀਆਂ ਦੇ ਪ੍ਰਵੇਸ਼ ਨੂੰ ਆਸਾਨ ਬਣਾਇਆ ਜਾਵੇਗਾ ਸਗੋਂ ਰੁਜ਼ਗਾਰ ਦੇ ਹਜ਼ਾਰਾਂ ਮੌਕੇ ਵੀ ਪੈਦਾ ਹੋਣਗੇ। ਹੋਟਲ ਉਦਯੋਗ, ਪ੍ਰਾਹੁਣਚਾਰੀ ਅਤੇ ਮਨੋਰੰਜਨ ਖੇਤਰ ਵਿੱਚ ਇੱਕ ਕ੍ਰਾਂਤੀ ਦੀ ਉਮੀਦ ਹੈ।
ਪੜ੍ਹੋ ਇਹ ਅਹਿਮ ਖ਼ਬਰ-ਵਿਗਿਆਨੀਆਂ ਦਾ ਕਮਾਲ, ਮਨੁੱਖੀ ਦਿਮਾਗੀ ਸੈੱਲਾਂ ਤੋਂ ਬਣਾਇਆ 'ਕੰਪਿਊਟਰ'
ਸ਼ਰਾਬ ਸਿਰਫ਼ ਇਹਨਾਂ ਸਥਾਨਾਂ 'ਤੇ ਉਪਲਬਧ ਹੋਵੇਗੀ
-ਸ਼ਰਾਬ ਦੀ ਵਿਕਰੀ ਦੇਸ਼ ਭਰ ਵਿਚ ਕਰੀਬ 600 ਸਥਾਨਾਂ 'ਤੇ ਕੀਤੀ ਜਾ ਸਕੇਗੀ, ਜਿਸ ਵਿਚ ਫਾਈਟ ਸਟਾਰ ਹੋਟਲ, ਉੱਚ-ਪੱਧਰੀ ਰਿਜ਼ੋਰਟ, ਡਿਪਲੋਮੈਟਿਕ ਜ਼ੋਨ ਸਿਰਫ਼ ਵੱਡੇ ਸੈਰ-ਸਪਾਟਾ ਪ੍ਰੋਜੈਕਟਾਂ ਵਿੱਚ ਹੀ ਵੇਚੇ ਜਾਣਗੇ।
-ਹਾਲਾਂਕਿ ਇਹ ਸਹੂਲਤ ਸਿਰਫ਼ ਅੰਤਰਰਾਸ਼ਟਰੀ ਸੈਲਾਨੀਆਂ ਅਤੇ ਪ੍ਰਵਾਸੀਆਂ ਲਈ ਹੋਵੇਗੀ।
-ਇਹ ਅਜੇ ਵੀ ਸਾਊਦੀ ਨਾਗਰਿਕਾਂ ਅਤੇ ਜਨਤਕ ਥਾਵਾਂ 'ਤੇ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਰਹੇਗੀ।
-ਇੱਥੇ ਦੱਸ ਦਈਏ ਕਿ ਸਿਰਫ਼ ਹਲਕੇ ਅਲਕੋਹਲ ਵਾਲੇ ਪੀਣ ਵਾਲੇ ਪਦਾਰਥ ਜਿਵੇਂ ਕਿ ਬੀਅਰ, ਵਾਈਨ ਅਤੇ ਸਾਈਡਰ ਹੀ ਸਰਵ ਕੀਤੇ ਜਾਣਗੇ। ਵਿਸਕੀ, ਰਮ ਅਤੇ ਵੋਡਕਾ ਵਰਗੇ ਸਖ਼ਤ ਪੀਣ ਵਾਲੇ ਪਦਾਰਥਾਂ 'ਤੇ ਅਜੇ ਵੀ ਪਾਬੰਦੀ ਰਹੇਗੀ।
-ਸ਼ਰਾਬ ਘਰਾਂ, ਬਾਜ਼ਾਰਾਂ ਜਾਂ ਕਿਸੇ ਵੀ ਜਨਤਕ ਥਾਂ 'ਤੇ ਉਪਲਬਧ ਨਹੀਂ ਹੋਵੇਗੀ। ਇਹ ਸਿਰਫ਼ ਲਾਇਸੰਸਸ਼ੁਦਾ ਥਾਵਾਂ 'ਤੇ ਹੀ ਦਿੱਤੀ ਜਾਵੇਗੀ, ਜਿੱਥੇ ਸਿਖਲਾਈ ਪ੍ਰਾਪਤ ਸਟਾਫ਼ ਹੋਵੇਗਾ। ਜੇਕਰ ਕੋਈ ਨਿਯਮਾਂ ਨੂੰ ਤੋੜਦਾ ਹੈ ਤਾਂ ਸਾਊਦੀ ਸਰਕਾਰ ਸਖ਼ਤ ਕਾਰਵਾਈ ਕਰੇਗੀ।
ਇਸ ਕਦਮ ਨਾਲ ਸਾਊਦੀ ਅਰਬ ਵਿਚ ਵੱਡੀ ਤਬਦੀਲੀ ਹੋਵੇਗੀ, ਜਿੱਥੇ ਪਰੰਪਰਾ ਅਤੇ ਤਰੱਕੀ ਇਕੱਠੇ ਦੇਖੇ ਜਾ ਸਕਣਗੇ। ਆਉਣ ਵਾਲੇ ਸਾਲਾਂ ਵਿੱਚ ਸਾਊਦੀ ਦੀ ਤਸਵੀਰ ਪੂਰੀ ਤਰ੍ਹਾਂ ਬਦਲੀ ਹੋਈ ਦਿਖਾਈ ਦੇਵੇਗੀ। ਇਸ ਫ਼ੈਸਲੇ ਨਾਲ ਨਾ ਸਿਰਫ ਟੂਰਿਜ਼ਮ ਖੇਤਰ ਨੂੰ ਵਧਾਵਾ ਮਿਲੇਗਾ ਸਗੋਂ ਰੁਜ਼ਗਾਰ ਦੇ ਹਜ਼ਾਰਾਂ ਮੌਕੇ ਪੈਦਾ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਸ਼ਰੀਫ਼ ਨੇ ਏਰਦੋਗਨ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
NEXT STORY