ਲੰਡਨ (ਅਨਸ)- ਬ੍ਰਿਟੇਨ ਦੇ ਸਤਾਧਿਰ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਦੇ ਇਕ ਸਰਵੇਖਣ ਮੁਤਾਬਕ, ਦੇਸ਼ ਦੇ ਬਰਖਾਸ਼ਤ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸਰਕਾਰ ਵਿਚ ਕਾਰਜਵਾਹਕ ਵਿਦੇਸ਼ ਸਕੱਤਰ ਲਿਜ ਟਰੱਸ ਨੇ ਆਪਣੇ ਮੁਕਾਬਲੇਬਾਜ਼ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਇਲੈਕਟ੍ਰੋਲ ਕਾਲਜ ਦੇ ਚੋਣ ਟੀ. ਵੀ. ਡਿਬੇਟ ਵਿਚ ਹਰਾ ਦਿੱਤਾ। ਪੋਲਸਟਰ ਓਪੀਨੀਅਮ ਦੇ 47 ਫ਼ੀਸਦੀ ਜਵਾਬਦੇਹਾਂ ਨੇ ਉਨ੍ਹਾਂ ਨੂੰ ਸੁਣਿਆ। ਟ੍ਰਸ ਨੇ ਸੁਨਕ ਦੀ ਤੁਲਨਾ ਵਿਚ 38 ਫ਼ੀਸਦੀ ਬਿਹਤਰ ਪ੍ਰਦਰਸ਼ਨ ਕੀਤਾ। ਹਾਲਾਂਕਿ, ਓਪੀਨੀਅਮ ਮੁਤਾਬਕ ਬਹਿਸ ਦੇਖਣ ਵਾਲੇ ਨਿਮਯਤ ਵੋਟਰਾਂ ਦੇ ਇਕ ਸਰਵੇਖਣ ਵਿਚ ਸੁਨਕ ਨੇ ਫਿਰ ਤੋਂ ਟਰੱਸ ਨੂੰ ਮਾਮੂਲੀ ਤੌਰ ’ਤੇ ਹਰਾ ਦਿੱਤਾ। 29 ਫ਼ੀਸਦੀ ਨੇ ਕਿਹਾ ਕਿ ਸੁਨਕ ਜਿੱਤੇ, ਜਦਕਿ 38 ਫ਼ੀਸਦੀ ਨੇ ਟਰੱਸ ਨੂੰ ਜੇਤੂ ਮੰਨਿਆ।
ਇਹ ਵੀ ਪੜ੍ਹੋ: ਪਤਨੀ ਵੱਲੋਂ TikTok ਵੀਡੀਓ ਬਣਾਉਣ 'ਤੇ ਖ਼ਫ਼ਾ ਹੋਇਆ ਪਾਕਿਸਤਾਨੀ ਪਤੀ, ਅਮਰੀਕਾ ਜਾ ਕੇ ਕੀਤਾ ਕਤਲ
ਇੰਗਲੈਂਡ ਦੇ ਪੱਛਮੀ ਮਿਡਲੈਂਡਸ ਦੇ ਇਕ ਸ਼ਹਿਰ ਸਟੋਰ-ਆਨ-ਟ੍ਰੇਂਟ ਵਿਚ ਆਯੋਜਿਤ ਬਹਿਸ ਦੌਰਾਨ ਸੁਨਕ ਆਪਣੇ ਮੁਕਾਬਲੇਬਾਜ਼ ’ਤੇ ਬਹੁਤ ਹਮਲਾਵਰ ਰਹੇ। ਯੂਗੋਵ ਦੇ ਕੰਜ਼ਰਵੇਟਿਵ ਮੈਂਬਰਾਂ ਦੇ ਸਰਵੇਖਣ ਵਿਚ ਸੁਨਕ ਦੀ ਲੋਕਪ੍ਰਿਯਤਾ 62 ਫ਼ੀਸਦੀ ਤੋਂ ਘੱਟ ਕੇ 38 ਫ਼ੀਸਦੀ ’ਤੇ ਆ ਗਈ। ਉਹ ਅਗਲੇ ਹਫ਼ਤੇ ਵੋਟਿੰਗ ਸ਼ੁਰੂ ਕਰਨਗੇ ਅਤੇ ਅਜਿਹਾ ਕਰਨ ਲਈ ਉਨ੍ਹਾਂ ਕੋਲ 2 ਸਤੰਬਰ ਤੱਕ ਦਾ ਸਮਾਂ ਹੋਵੇਗਾ। ਅਜਿਹਾ ਮਲੂਮ ਹੁੰਦਾ ਹੈ ਕਿ ਉਨ੍ਹਾਂ ਨੇ ਇਸ ਚੋਣ ਖੇਤਰ ਦੇ ਨਾਲ ਟਰੱਸ ’ਤੇ ਪਲਟਵਾਰ ਕਰਨ ਲਈ ਅਜੇ ਤੱਕ ਲੋੜੀਂਦਾ ਆਧਾਰ ਨਹੀਂ ਬਣਾਇਆ ਹੈ। ਜ਼ਾਹਰ ਹੈ ਕਿ ਸੁਨਕ ਦੀ ਰਣਨੀਤੀ ਹਮਲਾ ਕਰਨ ਦੀ ਸੀ। ਵਾਦ-ਵਿਵਾਦ ਤੋਂ ਬਾਅਦ ਕਈ ਦਰਸ਼ਕ ਇਸ ਤਰ੍ਹਾਂ ਦੇ ਵਿਵਹਾਰ ਤੋਂ ਨਾਖੁਸ਼ ਨਜ਼ਰ ਆਏ। ਇਹ ਯਕੀਨੀ ਤੌਰ ’ਤੇ ਗੈਰ-ਬ੍ਰਿਟਿਸ਼ ਰਣਨੀਤੀ ਸੀ।
ਇਹ ਵੀ ਪੜ੍ਹੋ: ਤੁਰਕੀ ’ਚ ਫਲਾਈਟ ਅਟੈਂਡੈਂਟ ਦੇ ਖਾਣੇ ’ਚੋਂ ਨਿਕਲੀ ਸੱਪ ਦੀ ਸਿਰੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆ 'ਚ ਆਮ ਜਨਤਾ ਦੀ ਵਧੀ ਮੁਸ਼ਕਲ, ਮਹਿੰਗਾਈ ਦਰ 21 ਸਾਲਾਂ ਦੇ ਉੱਚੇ ਪੱਧਰ 'ਤੇ
NEXT STORY