ਸ਼ਿਕਾਗੋ - ਪਤਨੀ ਦੇ ਆਜ਼ਾਦ ਖਿਆਲਾਂ ਤੋਂ ਨਾਰਾਜ਼ ਇਕ ਪਾਕਿਸਤਾਨੀ ਨੇ ਅਮਰੀਕਾ ਦੇ ਇਲੀਨੋਇਸ ਵਿਚ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। 29 ਸਾਲਾ ਸਾਨੀਆ ਖਾਨ ਟਿਕਟਾਕਰ ਅਤੇ ਪ੍ਰੌਫੈਸ਼ਨਲ ਫੋਟੋਗ੍ਰਾਫਰ ਸੀ। 36 ਸਾਲ ਦਾ ਪਤੀ ਰਾਹਿਲ ਅਹਿਮਦ ਬਿਜਨੈੱਸਮੈਨ ਸੀ। ਰਿਪੋਰਟਾਂ ਮੁਤਾਬਕ ਰਾਹਿਲ ਦੀ ਸੋਚ ਕੱਟੜਪੰਥੀਆਂ ਵਾਲੀ ਸੀ, ਜਦੋਂਕਿ ਸਾਨੀਆ ਆਜ਼ਾਦ ਖਿਆਲਾਂ ਵਾਲੀ ਸੀ। ਇਸੇ ਕਾਰਨ ਦੋਵਾਂ ਵਿਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਦੋਵਾਂ ਦਾ ਵਿਆਹ ਇਕ ਸਾਲ ਵੀ ਨਹੀਂ ਚੱਲਿਆ ਅਤੇ ਜੂਨ ਵਿਚ ਦੋਵਾਂ ਦਾ ਤਲਾਕ ਹੋ ਗਿਆ ਸੀ ਪਰ ਰਾਹਿਲ ਅਜੇ ਵੀ ਉਸ ਨੂੰ ਪਰੇਸ਼ਾਨ ਕਰਦਾ ਸੀ।
ਇਹ ਵੀ ਪੜ੍ਹੋ: ਤੁਰਕੀ ’ਚ ਫਲਾਈਟ ਅਟੈਂਡੈਂਟ ਦੇ ਖਾਣੇ ’ਚੋਂ ਨਿਕਲੀ ਸੱਪ ਦੀ ਸਿਰੀ
ਸਾਨੀਆ ਨੇ ਜੂਨ ਵਿਚ ਇਹ ਦਰਦ ਸੋਸ਼ਲ ਮੀਡੀਆ ਪੋਸਟ ਰਾਹੀਂ ਬਿਆਨ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਸਿੱਧੇ ਤੌਰ 'ਤੇ ਆਨਰ ਕਿਲਿੰਗ ਦਾ ਮਾਮਲਾ ਹੈ। ਇਸ ਤਰ੍ਹਾਂ ਦਾ ਮਾਮਲੇ ਪਾਕਿਸਤਾਨ ਵਿਚ ਆਮ ਮੰਨੇ ਜਾਂਦੇ ਹਨ। ਰਾਹਿਲ ਦੀ ਮਾਮਸਿਕ ਸਥਿਤੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਨੀਆ ਦਾ ਕਤਲ ਕਰਨ ਲਈ ਉਹ ਜੋਰਜੀਆ ਤੋਂ ਇਲੀਨੋਇਸ ਕਰੀਬ 700 ਕਿਲੋਮੀਟਰ ਕਾਰ ਡ੍ਰਾਈਵ ਕਰਕੇ ਪੁੱਜਾ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਜਨਮੇ ਬੱਚੇ ਨੂੰ ਭਾਰਤ ਲੈ ਆਇਆ ਪਿਓ, ਇੰਗਲੈਂਡ 'ਚ ਹੋਇਆ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਨਿਊਜ਼ੀਲੈਂਡ 'ਚ ਮੁੜ ਵਧਿਆ ਕੋਰੋਨਾ ਦਾ ਕਹਿਰ, 8 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇ
NEXT STORY