ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੇ ਸੂਬਾ ਕੁਈਨਜਲੈਂਡ ਦੀ ਪ੍ਰੀਮੀਅਰ ਅਨਾਸ਼ਤਾਸੀਆ ਪਲਾਸਕਜ਼ੁਕ ਸਰਕਾਰ ਵਲੋਂ ਐਤਵਾਰ 8 ਅਗਸਤ ਸ਼ਾਮ ਚਾਰ ਵਜੇ ਤੋਂ ਦੱਖਣ-ਪੂਰਬੀ ਕੁਈਨਜ਼ਲੈਂਡ ਦੇ 11 ਸਰਕਾਰੀ ਖੇਤਰਾਂ 'ਚ ਤਾਲਾਬੰਦੀ ਹਟਾਈ ਗਈ ਪਰ ਕੇਨਜ਼ ਤੇ ਯਾਰਾਬਹ ਸ਼ਹਿਰ ਵਿੱਚ ਟੈਕਸੀ ਡਰਾਈਵਰ ਨਾਲ ਸਬੰਧਿਤ ਇੱਕ ਕੇਸ ਦਰਜ ਹੋਣ ਤੋ ਬਾਅਦ ਉਥੇ ਤਿੰਨ ਦਿਨਾਂ ਦੀ ਤਾਲਾਬੰਦੀ ਲਗਾਈ ਗਈ ਹੈ। ਰਾਜ ਵਿੱਚ ਕੋਵਿਡ-19 ਦੇ ਨੌਂ ਨਵੇਂ ਕਮਿਊਨਿਟੀ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚੋਂ ਸੱਤ ਕੇਸ ਇੰਡਰੋਪਿਲੀ ਸਕੂਲ ਨਾਲ ਜੁੜੇ ਹੋਏ ਹਨ। ਇੱਕ ਕੇਸ ਗੋਲਡ ਕੋਸਟ ਸ਼ਹਿਰ 'ਚ ਜਾਂਚ ਅਧੀਨ ਹੈ ਅਤੇ ਇੱਕ ਮਾਮਲਾ ਕੇਨਜ਼ ਸ਼ਹਿਰ ਵਿੱਚ ਸਾਹਮਣੇ ਆਇਆ ਹੈ।
ਕੇਨਜ਼ ਵਿੱਚ ਮਾਸਕ ਪਹਿਨਣ ਦੀ ਜ਼ਰੂਰਤ ਹੋਵੇਗੀ ਅਤੇ ਘਰਾਂ ਵਿੱਚ ਸਿਰਫ ਦੋ ਸੈਲਾਨੀਆਂ ਦੀ ਆਗਿਆ ਹੋਵੇਗੀ। ਦੱਖਣ-ਪੂਰਬੀ ਕੁਈਨਜ਼ਲੈਂਡ ਵਿੱਚ ਸਕੂਲ ਦੁਬਾਰਾ ਖੁੱਲ੍ਹਣਗੇ ਪਰ ਸਾਰੇ ਸਕੂਲ ਸਟਾਫ, ਅਧਿਆਪਕਾਂ ਅਤੇ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਜਨਤਕ ਥਾਵਾਂ ਅਤੇ ਘਰਾਂ ਵਿੱਚ ਵਸਨੀਕਾਂ ਸਮੇਤ ਕੁਲ 10 ਲੋਕਾਂ ਦੇ ਇਕੱਠ ਦੀ ਇਜਾਜ਼ਤ ਹੋਵੇਗੀ। ਵਿਆਹਾਂ ਅਤੇ ਅੰਤਿਮ ਸੰਸਕਾਰ ਵਿੱਚ ਵੱਧ ਤੋਂ ਵੱਧ 20 ਲੋਕ ਸ਼ਾਮਲ ਹੋ ਸਕਦੇ ਹਨ। ਕਾਰੋਬਾਰਾਂ ਅਤੇ ਕਮਿਊਨਿਟੀ ਹਾਲ, ਜਿਨ੍ਹਾਂ ਵਿੱਚ ਪੂਜਾ ਸਥਾਨ, ਪ੍ਰਚੂਨ, ਭੋਜਨ, ਜਿੰਮ, ਸੁੰਦਰਤਾ ਅਤੇ ਨਿੱਜੀ ਦੇਖਭਾਲ ਸੇਵਾਵਾਂ ਸ਼ਾਮਲ ਹਨ, ਨੂੰ ਕੁਝ ਪਾਬੰਦੀਆਂ ਦੇ ਨਾਲ ਕਾਰੋਬਾਰੀਆਂ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ ਨੂੰ ਦੇਖਦੇ ਹੋਏ ਸਿਡਨੀ 'ਚ 'ਵਿਵਿਡ 2021' ਹੋਇਆ ਰੱਦ
ਅਗਲੇ ਦੋ ਹਫ਼ਤਿਆਂ ਲਈ ਕਿਸੇ ਵੀ ਕਮਿਊਨਿਟੀ ਖੇਡ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਰਕਾਰ ਵਲੋਂ ਦੱਖਣ-ਪੂਰਬੀ ਕੁਈਨਜਲੈਂਡ ਦੇ 11 ਸਰਕਾਰੀ ਇਲਾਕਿਆਂ ਤੋਂ ਲੋਕਾਂ ਨੂੰ ਖੇਤਰੀ ਕੁਈਨਜ਼ਲੈਂਡ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਪਰ ਕੰਮ 'ਤੇ ਜਾਣ ਲਈ ਜਰੂਰੀ ਕਰਮਚਾਰੀਆਂ ਨੂੰ ਯਾਤਰਾ ਪਾਬੰਦੀਆਂ ਤੋਂ ਛੋਟ ਹੋਵੇਗੀ।ਸਿਹਤ ਅਧਿਕਾਰੀਆਂ ਨੇ ਕਿਹਾ ਕਿ ਖਤਰਨਾਕ ਡੈਲਟਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਅਮਰੀਕਾ ਦੇ ਉਸਾਰੀ ਅਧੀਨ ਗੁਰਦੁਆਰਾ ਸਾਹਿਬ ਨੂੰ ਪਹੁੰਚਾਇਆ ਨੁਕਸਾਨ, ਕੰਧਾਂ ’ਤੇ ਲਿਖੇ ਸਲੋਗਨ
NEXT STORY