ਕੋਪੇਨਹੇਗਨ-ਸਵੀਡਨ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਸਟੀਫਨ ਲੋਫਵੇਨ ਨੇ ਬੁੱਧਵਾਰ ਨੂੰ ਅਸਤੀਫਾ ਦੇ ਕੇ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੀ ਨੇਤਾ ਮੈਗਡਾਲੇਨਾ ਐਂਡਰਸਨ ਦੇ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਸੰਸਦ ਦੇ ਸਪੀਕਰ ਐਂਡ੍ਰਿਯਸ ਨੋਰਲੇਨ ਨੇ ਕਿਹਾ ਕਿ ਲੋਫਵੇਨ, ਨਵੀਂ ਸਰਕਾਰ ਦੇ ਗਠਨ ਹੋਣ ਤੱਕ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣਗੇ। ਨੋਰਲੇਨ ਵੱਲੋਂ ਵਿੱਤ ਮੰਤਰੀ ਮੈਗਡਾਲੇਨਾ ਐਂਡਰਸਨ ਨੂੰ ਇਹ ਕਹਿ ਜਾਣ ਦੀ ਉਮੀਦ ਹੈ ਕਿ ਕੀ ਉਹ ਮੰਤਰੀ ਮੰਡਲ ਦੇ ਗਠਨ ਲਈ 349 ਮੈਂਬਰੀ ਸਦਨ 'ਚ ਸਮਰਥਨ ਹਾਸਲ ਕਰ ਸਕਦੀ ਹੈ।
ਇਹ ਵੀ ਪੜ੍ਹੋ : ਇੰਡੋਨੇਸ਼ੀਆ ਤੇ ਮਲੇਸ਼ੀਆ ਦੇ ਨੇਤਾਵਾਂ ਨੇ ਮਿਆਂਮਾਰ ਨੂੰ ਹਿੰਸਾ ਖਤਮ ਕਰਨ ਦੀ ਕੀਤੀ ਅਪੀਲ
ਲੋਫਵੇਨ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਇਹ ਸ਼ਾਨਦਾਰ ਸੱਤ ਸਾਲ ਰਹੇ ਅਤੇ ਇਨ੍ਹਾਂ ਸਾਲਾਂ 'ਚ ਆਪਣੇ ਦੇਸ਼ ਦੀ ਅਗਵਾਈ ਕਰਨ ਨੂੰ ਲੈ ਕੇ ਮੈਨੂੰ ਮਾਣ ਹੈ। ਮੌਜੂਦਾ ਸੋਸ਼ਲ ਡੈਮੋਕ੍ਰੇਟਿਕ-ਗ੍ਰੀਨ ਗਠਜੋੜ ਨੂੰ ਪ੍ਰਧਾਨ ਮੰਤਰੀ ਦੇ ਤੌਰ 'ਤੇ ਐਂਡਰਸਨ ਦੇ ਨਾਂ ਦੀ ਪੁਸ਼ਟੀ ਹੋਣ ਦੀ ਉਮੀਦ ਹੈ ਕਿਉਂਕ ਉਨ੍ਹਾਂ ਨੂੰ ਦੋ ਛੋਟੇ ਦਲਾਂ ਦਾ ਸਮਰਥਨ ਪ੍ਰਾਪਤ ਹੈ। ਸਵੀਡਨ 'ਚ ਅਗਲੇ ਸਾਲ ਆਮ ਚੋਣਾਂ ਹੋਣੀਆਂ ਹਨ।
ਇਹ ਵੀ ਪੜ੍ਹੋ : ਸਰਕਾਰ ਦੱਸੇ ਟੈਂਕੀਆਂ- ਸੜਕਾਂ ’ਤੇ ਬੈਠੇ ਬੇਰੁਜ਼ਗਾਰਾਂ ਬਾਰੇ ਫ਼ੈਸਲਾ ਕਿਉਂ ਨਹੀਂ ਲੈਂਦੀ: ਮੀਤ ਹੇਅਰ
ਰਸਮੀ ਤੌਰ 'ਤੇ ਸੰਸਦ ਦੇ ਸਪੀਕਰ ਪਾਰਟੀ ਨੇਤਾਵਾਂ ਤੋਂ ਪੁੱਛਣਗੇ ਕਿ ਸਰਕਾਰ ਗਠਨ ਕਰਨ 'ਚ ਕੌਣ ਸਮਰਥ ਹੋ ਸਕਦੇ ਹਨ। ਲੋਫਵੇਨ 2014 ਤੋਂ ਪ੍ਰਧਾਨ ਮੰਤਰੀ ਅਹੁਦੇ 'ਤੇ ਸਨ। ਉਹ ਸਵੀਡਨ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੂੰ ਜੂਨ 'ਚ ਸੰਸਦ 'ਚ ਭਰੋਸੇ ਦੀ ਵੋਟ ਦਾ ਸਾਹਮਣਾ ਕਰਨਾ ਪਿਆ ਸੀ। ਪਰ ਦੇਸ਼ 'ਚ ਮੱਧਕਾਲੀ ਚੋਣਾਂ ਮੁਤਲਵੀ ਕਰ ਦਿੱਤੀਆਂ ਗਈਆਂ ਕਿਉਂਕਿ ਉਨ੍ਹਾਂ ਨੇ ਬਾਅਦ 'ਚ ਇਕ ਗਠਜੋੜ ਕਰ ਲਿਆ ਸੀ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਸਰਕਾਰ ਬਣਨ ’ਤੇ ਬਣਾਇਆ ਜਾਵੇਗਾ ਪੂਰਵਾਂਚਲ ਭਲਾਈ ਬੋਰਡ : ਸੁਖਬੀਰ ਬਾਦਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਇੰਡੋਨੇਸ਼ੀਆ ਤੇ ਮਲੇਸ਼ੀਆ ਦੇ ਨੇਤਾਵਾਂ ਨੇ ਮਿਆਂਮਾਰ ਨੂੰ ਹਿੰਸਾ ਖਤਮ ਕਰਨ ਦੀ ਕੀਤੀ ਅਪੀਲ
NEXT STORY