ਲੰਡਨ (ਬਿਊਰੋ)— ਘਰ ਜਾਂ ਇਮਾਰਤ ਬਣਵਾਉਣ ਵੇਲੇ ਬਹੁਤ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਪੈਂਦਾ ਹੈ। ਤੁਸੀਂ ਬਹੁਤ ਸਾਰੇ ਸ਼ਾਨਦਾਰ ਘਰਾਂ ਅਤੇ ਇਮਾਰਤਾਂ ਬਾਰੇ ਪੜ੍ਹਿਆ, ਦੇਖਿਆ ਅਤੇ ਸੁਣਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਅਜਿਹੇ ਕਮਰੇ ਬਾਰੇ ਦੱਸ ਰਹੇ ਹਾਂ ਜਿਸ ਦੇ ਅੰਦਰ ਜਾਣ ਲਈ ਕੋਈ ਦਰਵਾਜਾ ਨਹੀਂ ਹੈ।

ਇਹ ਪੜ੍ਹ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਈ ਹੋਵੇਗੀ। ਤੁਸੀਂ ਸੋਚ ਰਹੇ ਹੋਵੇਗੇ ਕਿ ਜੇਕਰ ਕਮਰੇ ਵਿਚ ਦਰਵਾਜਾ ਹੀ ਨਹੀਂ ਹੈ ਤਾਂ ਲੋਕ ਉਸ ਦੇ ਅੰਦਰ-ਬਾਹਰ ਕਿਵੇਂ ਜਾਂਦੇ ਹੋਣਗੇ। ਅੱਗੇ ਅਸੀਂ ਇਸੇ ਗੱਲ ਦਾ ਖੁਲਾਸਾ ਕਰ ਰਹੇ ਹਾਂ।

ਇਸ ਕਮਰੇ ਨੂੰ ਦੁਨੀਆ ਦਾ ਅਨੋਖਾ ਕਮਰਾ ਕਿਹਾ ਜਾ ਸਕਦਾ ਹੈ। ਲੰਡਨ ਦੇ ਲੀਵਰਪੂਲ ਸਟ੍ਰੀਟ ਨੇੜੇ ਸਥਿਤ ਇਸ ਕਮਰੇ ਦੀ ਇਕ ਹੋਰ ਚੀਜ਼ ਹੈਰਾਨ ਕਰਦੀ ਹੈ ਉਹ ਹੈ ਇਸ ਦਾ ਕਿਰਾਇਆ। ਇਸ ਅਨੋਖੇ ਕਮਰੇ ਦਾ ਕਿਰਾਇਆ 51,560 ਰੁਪਏ ਪ੍ਰਤੀ ਮਹੀਨਾ ਹੈ। ਕਮਰਾ ਅੰਦਰੋਂ ਦੇਖਣ ਵਿਚ ਵੀ ਕਾਫੀ ਖੂਬਸੂਰਤ ਹੈ। ਖਾਸ ਗੱਲ ਇਹ ਹੈ ਕਿ ਇਸ ਕਮਰੇ ਵਿਚ ਜ਼ਰੂਰਤ ਦਾ ਸਾਰਾ ਸਾਮਾਨ ਉਪਲਬਧ ਹੈ ਜਿਵੇਂ ਕਿ ਬੈੱਡ, ਅਲਮਾਰੀ, ਟੇਬਲ, ਕੁਰਸੀ, ਕਿਚਨ, ਬਾਥਰੂਮ ਪਰ ਸਿਰਫ ਦਰਵਾਜਾ ਨਹੀਂ ਹੈ।

ਕਮਰੇ ਦਾ ਦਰਵਾਜਾ ਹਾਲੀਵੁੱਡ ਫਿਲਮ 'ਨਾਰਨੀਆ' ਦੇ ਸਟਾਈਲ ਵਿਚ ਬਣਾਇਆ ਗਿਆ ਹੈ। ਮਤਲਬ ਕਿ ਕਮਰੇ ਵਿਚ ਆਉਣ-ਜਾਣ ਲਈ ਲੋਕਾਂ ਨੂੰ ਅਲਮਾਰੀ ਦੇ ਅੰਦਰ ਦਾਖਲ ਹੋਣਾ ਪੈਂਦਾ ਹੈ। ਅਲਮਾਰੀ ਦੇ ਇਲਾਵਾ ਖਿੜਕੀ ਜ਼ਰੀਏ ਵੀ ਅੰਦਰ ਦਾਖਲ ਹੋਇਆ ਜਾ ਸਕਦਾ ਹੈ। ਸੋਸ਼ਲ ਮੀਡੀਆ'ਤੇ ਕਮਰੇ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਇਹ ਕਮਰਾ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਅਮਰੀਕਾ ਦੇ ਸੂਬੇ ਵਰਜੀਨੀਆ 'ਚ ਮਨਾਇਆ ਗਿਆ ਵਿਸਾਖੀ ਮੇਲਾ
NEXT STORY