ਲੰਡਨ (ਭਾਸ਼ਾ)— ਗਲੇਸ਼ੀਅਰ ਸੋਕੇ ਦੌਰਾਨ ਏਸ਼ੀਆ ਦੀ ਕੁਝ ਵੱਡੀ ਨਦੀ ਘਾਟੀਆਂ ਵਿਚ ਪਾਣੀ ਦੀ ਸਪਲਾਈ ਕਰਨ ਦੇ ਸਭ ਤੋਂ ਵੱਡੇ ਸਰੋਤ ਬਣਦੇ ਹਨ। ਇਹ ਲੱਗਭਗ 22.10 ਕਰੋੜ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਅਜਿਹੇ ਸਮੇਂ ਵਿਚ ਪੂਰਾ ਕਰਦੇ ਹਨ ਜਦੋਂ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੋ ਜਾਂਦੀ ਹੈ। ਇਕ ਅਧਿਐਨ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਹ ਅਧਿਐਨ ਉਨ੍ਹਾਂ ਖੇਤਰਾਂ ਲਈ ਸਮਾਜਿਕ ਅਤੇ ਆਰਥਿਕ ਰੂਪ ਨਾਲ ਮਹੱਤਵਪੂਰਣ ਹੈ ਜਿਨ੍ਹਾਂ ਦੇ ਸੋਕੇ ਦੀ ਚਪੇਟ ਵਿਚ ਆਉਣ ਦੀ ਸੰਭਾਵਨਾ ਰਹਿੰਦੀ ਹੈ।
ਜਲਵਾਯੂ ਤਬਦੀਲੀ ਦੇ ਕਾਰਨ ਖੇਤਰ ਦੇ ਜ਼ਿਆਦਾਤਰ ਗਲੇਸ਼ੀਅਰ ਪਿਘਲ ਰਹੇ ਹਨ। ਬ੍ਰਿਟੇਨ ਦੇ ਬ੍ਰਿਟਿਸ਼ ਅੰਟਾਰਟਿਕ ਸਰਵੇਖਣ (ਬੀ.ਏ.ਐੱਸ.) ਦੇ ਗਲੇਸ਼ੀਅਰ ਵਿਗਿਆਨੀ ਹੈਮਿਸ਼ ਪ੍ਰਿਟਚਾਰਡ ਨੇ ਕਿਹਾ ਕਿ ਪਿਘਲੀ ਬਰਫ ਦਾ ਪਾਣੀ ਹੇਠਲੇ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਲਈ ਲਾਜ਼ਮੀ ਹੋ ਜਾਂਦਾ ਹੈ ਜਦੋਂ ਮੀਂਹ ਨਹੀਂ ਪੈਂਦਾ ਜਾਂ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੋ ਜਾਂਦੀ ਹੈ।
ਇਟਲੀ 'ਚ ਕਰੂਜ਼ ਜਹਾਜ਼ ਹੋਇਆ ਬੇਕਾਬੂ, ਜੇਟੀ ਤੇ ਕਿਸ਼ਤੀ ਨੂੰ ਮਾਰੀ ਟੱਕਰ
NEXT STORY