ਲੰਡਨ— ਬ੍ਰਿਟੇਨ ਵਿਚ ਸ਼ੁੱਕਰਵਾਰ ਨੂੰ ਹੋਏ ਇਕ ਅੰਡਰ ਗਰਾਊਂਡ ਟਰੇਨ ਧਮਾਕੇ ਦੇ ਸ਼ੱਕੀ ਨੂੰ ਫੜਨ ਵਿਚ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਬ੍ਰਿਟਿਸ਼ ਪੁਲਸ ਨੇ ਇਕ 18 ਸਾਲ ਦੇ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਹੈ । ਪੁਲਸ ਨੇ ਇਸ ਸ਼ਖਸ ਨੂੰ ਸ਼ਨੀਵਾਰ ਨੂੰ ਪੋਰਟ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਇਕ ਸਥਾਨਕ ਪੁਲਸ ਥਾਣੇ ਵਿਚ ਬੰਦ ਕੀਤਾ ਹੈ ।
ਬ੍ਰਿਟੇਨ ਨੇ ਸ਼ਨੀਵਾਰ ਨੂੰ ਘਟਨਾ ਪੱਧਰ ਉੱਤੇ ਅਣਗਿਣਤ ਫੌਜੀਆਂ ਨੂੰ ਤਾਇਨਾਤ ਕੀਤਾ ਹੈ । ਦੱਸਣਯੋਗ ਹੈ ਕਿ ਲੰਡਨ ਵਿਚ ਇਕ ਅੰਡਰ ਗਰਾਊਂਡ ਟ੍ਰੇਨ ਵਿਚ ਸ਼ੁੱਕਰਵਾਰ ਨੂੰ ਹੋਏ ਬੰਬ ਧਮਾਕੇ ਵਿਚ 29 ਯਾਤਰੀ ਜ਼ਖਮੀ ਹੋ ਗਏ ਸਨ। ਇਸ ਧਮਾਕੇ ਨੇ ਦੇਸ਼ ਦੇ ਉੱਚ ਸੁਰੱਖਿਆ ਪੱਧਰ ਨੂੰ ਕਰਾਰਾ ਝਟਕਾ ਦਿੱਤਾ ਹੈ । ਜਾਣਕਾਰੀ ਅਨੁਸਾਰ, ਹੋਮਮੇਡ ਬੰਬ ਨਾਲ ਇਹ ਧਮਾਕਾ ਕੀਤਾ ਗਿਆ ਸੀ ਜੋ ਠੀਕ ਨਾਲ ਧਮਾਕਾ ਕਰਨ ਵਿਚ ਨਾਕਾਮ ਰਿਹਾ । ਇਥੇ ਇਹ ਜ਼ਿਕਰਯੋਗ ਹੈ ਕਿ ਇਸ ਸਾਲ ਬ੍ਰਿਟੇਨ ਵਿਚ ਇਹ 5ਵਾਂ ਅੱਤਵਾਦੀ ਹਮਲਾ ਸੀ, ਜਿਸ ਦੀ ਅੱਤਵਾਦੀ ਸੰਗਠਨ ਆਈ. ਐਸ. ਨੇ ਜ਼ਿੰਮੇਦਾਰੀ ਲਈ ਹੈ ।
ਲਾਪਤਾ ਹੋਈ ਫਿਲਮ ਨਿਰਮਾਤਾ ਦੀ ਮਿਲੀ ਲਾਸ਼, ਕੈਨੇਡਾ 'ਚ ਸੋਗ ਦੀ ਲਹਿਰ
NEXT STORY