ਲੰਡਨ (ਏਜੰਸੀ)- ਲੰਡਨ ਦੇ ਮੇਅਰ ਸਾਦਿਕ ਖਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਕਾਬਲੇ 20ਵੀਂ ਸਦੀ ਦੇ ਫਾਸੀਵਾਦੀਆਂ ਨਾਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਟਰੰਪ ਵੀ ਫਾਸੀਵਾਦੀਆਂ ਦੀ ਵਿਭਾਜਕ ਨੀਤੀ ਦੀ ਵਰਤੋਂ ਕਰ ਰਹੇ ਹਨ ਪਰ ਉਨ੍ਹਾਂ ਦਾ ਤਰੀਕਾ ਵੱਖਰਾ ਹੈ। ਖਾਨ ਦਾ ਇਹ ਬਿਆਨ ਟਰੰਪ ਦੀ ਤਿੰਨੀ ਦਿਨਾਂ ਬ੍ਰਿਟੇਨ ਯਾਤਰਾ ਤੋਂ ਠੀਕ ਪਹਿਲਾਂ ਆਇਆ ਹੈ। ਉਨ੍ਹਾਂ ਨੇ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਦੇ ਨਿੱਘੇ ਸਵਾਗਤ ਲਈ ਬ੍ਰਿਟੇਨ ਵਿਚ ਕੀਤੇ ਜਾ ਰਹੇ ਇੰਤਜ਼ਾਮਾਂ ਦੀ ਵੀ ਆਲੋਚਨਾ ਕੀਤੀ ਹੈ।
ਟਰੰਪ ਸੋਮਵਾਰ ਨੂੰ ਲੰਡਨ ਪਹੁੰਚ ਰਹੇ ਹਨ। ਖਾਨ ਨੇ ਐਤਵਾਰ ਨੂੰ ਗਾਰਜੀਅਨ ਅਖਬਾਰ ਵਿਚ ਆਪਣੇ ਲੇਖ ਵਿਚ ਲਿਖਿਆ, ਇਸ ਵੇਲੇ ਪੂਰੀ ਦੁਨੀਆ ਵਿਚ ਧੁਰ ਦੱਖਣਪੰਥੀਆਂ ਦਾ ਦਬਦਬਾ ਵਧ ਰਿਹਾ ਹੈ ਜੋ ਲੋਕਤੰਤਰਿਕ ਸਮਾਜ ਲਈ ਖਤਰਾ ਬਣ ਰਹੇ ਹਨ। ਟਰੰਪ ਇਸ ਸੰਸਾਰਕ ਖਤਰੇ ਦਾ ਹੀ ਉਦਾਹਰਣ ਹੈ। 2016 ਵਿਚ ਮੇਅਰ ਬਣਨ ਤੋਂ ਬਾਅਦ ਤੋਂ ਹੀ ਖਾਨ ਦੀ ਟਰੰਪ ਨਾਲ ਨਹੀਂ ਬਣਦੀ। ਖਾਨ ਨੇ ਇਸਲਾਮ ਨੂੰ ਲੈ ਕੇ ਟਰੰਪ ਦੇ ਵਿਚਾਰਾਂ ਨੂੰ ਨਾਸਮਝੀ ਵਾਲਾ ਦੱਸਿਆ ਸੀ, ਜਿਸ ਤੋਂ ਬਾਅਦ ਮਈ 2016 ਵਿਚ ਟਰੰਪ ਨੇ ਉਨ੍ਹਾਂ ਨੂੰ ਆਈਕਿਊ ਟੈਸਟ ਦੀ ਚੁਣੌਤੀ ਦਿੱਤੀ ਸੀ। 2017 ਵਿਚ ਲੰਡਨ ਬ੍ਰਿਜ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਟਰੰਪ ਨੇ ਖਾਨ ਦੀ ਤਿੱਖੀ ਆਲੋਚਨਾ ਕੀਤੀ ਸੀ। ਉਸ ਤੋਂ ਬਾਅਦ ਦੋਹਾਂ ਵਿਚਾਲੇ ਤਲਖੀ ਹੋਰ ਵਧ ਗਈ ਸੀ।
ਜੇ ਤੁਹਾਡਾ ਬੱਚਾ ਸੋਂਦਾ ਹੈ ਦੁਪਹਿਰ ਨੂੰ ਤਾਂ ਨਾ ਹੋਵੋ ਪ੍ਰੇਸ਼ਾਨ
NEXT STORY