ਲੰਡਨ : ਕੋਰੋਨਾ ਦੇ ਮੱਦੇਨਜ਼ਰ ਹਰ ਇਕ ਲਈ ਫੇਸ ਮਾਸਕ ਪਹਿਣ ਕੇ ਰੱਖਣਾ ਜ਼ਰੂਰੀ ਹੋ ਗਿਆ ਹੈ ਅਤੇ ਹਰ ਵਾਰ ਇਹੀ ਹਿਦਾਇਤ ਕੀਤੀ ਜਾਂਦੀ ਹੈ ਕਿ ਚਾਹੇ ਤੁਸੀਂ ਘਰੋਂ ਜਦੋਂ ਵੀ ਕਿਤੇ ਬਾਹਰ ਜਾਂਦੇ ਹੋ ਤਾਂ ਆਪਣੇ ਮੂੰਹ 'ਤੇ ਮਾਸਕ ਲਗਾ ਕੇ ਰੱਖੋ ਪਰ ਸੈਂਟਰਲ ਲੰਡਨ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੋਂ ਦੀ ਬਹੁਤ ਹੀ ਪ੍ਰਸਿੱਧ ਸ਼ਾਪਿੰਗ ਸਟਰੀਟ 'ਤੇ ਸ਼ੁੱਕਰਵਾਰ ਦੀ ਸ਼ਾਮ ਨੂੰ ਇਕ ਵਿਅਕਤੀ ਬਿਨਾਂ ਕਿਸੇ ਉਦੇਸ਼ ਦੇ ਲਗਭਗ ਪੂਰੀ ਤਰ੍ਹਾਂ ਬਿਨ੍ਹਾਂ ਕੱਪੜਿਆਂ ਦੇ ਘੁੰਮਦਾ ਦੇਖਿਆ ਗਿਆ। ਇਸ ਵਿਅਕਤੀ ਨੇ ਫੇਸ ਮਾਸਕ ਨੂੰ ਆਪਣੇ ਮੂੰਹ 'ਤੇ ਲਗਾਉਣ ਦੀ ਬਜਾਏ ਪ੍ਰਾਈਵੇਟ ਪਾਰਟ 'ਤੇ ਲਗਾਇਆ ਹੋਇਆ ਸੀ। ਉਥੋਂ ਲੰਘ ਰਹੇ ਲੋਕ ਉਸ ਨੂੰ ਵਿਅਕਤੀ ਨੂੰ ਦੇਖ ਹੈਰਾਨ ਹੋ ਰਹੇ ਸਨ ਅਤੇ ਕੁੱਝ ਲੋਕ ਉਸ ਦੀਆਂ ਤਸਵੀਰਾਂ ਖਿੱਚ ਰਹੇ ਸਨ। ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਆਖ਼ਿਰ ਵਿਅਕਤੀ ਬਿਨਾਂ ਕੱਪੜਿਆ ਦੇ ਕਿਉਂ ਘੁੰਮ ਰਿਹਾ ਸੀ।
ਇਹ ਵੀ ਪੜ੍ਹੋ : ਰਾਹਤ ਦੀ ਖ਼ਬਰ: ਭਾਰਤ 'ਚ ਲਾਂਚ ਹੋਈ ਕੋਰੋਨਾ ਦੇ ਇਲਾਜ 'ਚ ਸਹਾਈ ਹੋਣ ਵਾਲੀ ਸਭ ਤੋਂ ਸਸਤੀ ਦਵਾਈ
ਦੱਸ ਦੇਈਏ ਕਿ ਬ੍ਰਿਟੇਨ ਵਿਚ ਸ਼ੁੱਕਰਵਾਰ ਤੋਂ ਦੁਕਾਨਾਂ, ਸੁਪਰਮਾਰਕੀਟਾਂ, ਇਨਡੋਰ ਸ਼ਾਪਿੰਗ ਸੈਂਟਰਾਂ, ਸਟੇਸ਼ਨਾਂ ਅਤੇ ਹਵਾਈ ਅੱਡਿਆਂ ਵਿਚ ਮਾਸਕ ਲਾਜ਼ਮੀ ਹੋਵੇਗਾ, ਸਰਕਾਰ ਨੋ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਖ਼ਤੀ ਕੀਤੀ ਹੈ। ਕੋਵਿਡ -19 ਨਾਲ ਨਜਿੱਠਣ ਲਈ ਲਾਈਆਂ ਗਈਆਂ ਪਾਬੰਦੀਆਂ ਵਿਚ ਹੋਰ ਢਿੱਲ ਦੇਣ ਦੇ ਨਾਲ ਹੀ ਸਰਕਾਰ ਨੇ ਲੋਕਾਂ ਨੂੰ ਮੂੰਹ ਅਤੇ ਨੱਕ ਢੱਕਣ ਲਈ ਮਾਸਕ ਜਾਂ ਸਕਾਰਫ਼ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਖਾਣਾ ਖ਼ਰੀਦਣ ਵੇਲੇ ਅਤੇ ਕੈਫੇ ਜਾਂ ਦੁਕਾਨਾਂ ਤੋਂ ਚੀਜ਼ਾਂ ਲੈਂਦੇ ਸਮੇਂ ਵੀ ਇਨ੍ਹਾਂ ਚੀਜ਼ਾਂ ਦੀ ਖ਼ਰੀਦ ਕਰਨਾ ਲਾਜ਼ਮੀ ਹੋਵੇਗਾ। ਹਾਲਾਂਕਿ ਸਾਹ ਲੈਣ ਵਿਚ ਪਰੇਸ਼ਾਨੀ, ਦਿਵਿਆਂਗ ਜਾਂ 11 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਸਕ ਪਹਿਨਣਾ ਲਾਜ਼ਮੀ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: ਨਵੰਬਰ ਤੱਕ ਨਹੀਂ ਵਧੇਗਾ ਘਰੇਲੂ ਹਵਾਈ ਕਿਰਾਇਆ, ਸਰਕਾਰ ਵਲੋਂ ਹੁਕਮ ਜਾਰੀ
ਕੋਰੋਨਾ ਕਾਰਨ ਆਨਲਾਈਨ ਪੜ੍ਹਨ ਵਾਲੇ ਵਿਦਿਆਰਥੀ ਪਾਬੰਦੀਆਂ ਹਟਣ ਮਗਰੋਂ ਆ ਸਕਦੇ ਕੈਨੇਡਾ : ਸੋਨੀਆ ਸਿੱਧੂ
NEXT STORY