ਸੋਲ— ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਆਪਣੀ ਜ਼ਮੀਨ ਤੋਂ ਅਮਰੀਕੀ ਦੀਪ ਗੁਆਮ 'ਤੇ ਹਮਲੇ ਦੇ ਸੰਬੰਧ 'ਚ ਫੌਜ ਤੋਂ ਰਿਪੋਰਟ ਹਾਸਲ ਕਰਨ ਤੋਂ ਬਾਅਦ ਕਿਹਾ ਕਿ ਉਹ ਹਮਲਾ ਕਰਨ ਤੋਂ ਪਹਿਲਾਂ ਅਮਰੀਕਾ ਦੀ ਹਰਕਤ 'ਤੇ ਕੁਝ ਸਮੇਂ ਲਈ ਨਜ਼ਰ ਰੱਖਣਗੇ। ਉੱਤਰ ਕੋਰੀਆ ਦੀ ਪੱਤਰਕਾਰ ਕਮੇਟੀ ਕੇ.ਸੀ.ਐੱਮ.ਏ. ਨੇ ਕਿਮ ਦੇ ਹਵਾਲੇ ਤੋਂ ਕਿਹਾ, ''ਅਮਰੀਕਾ ਨੇ ਪਹਿਲਾਂ ਸਾਡੇ ਆਲੇ-ਦੁਆਲੇ ਕਈ ਰਣਨੀਤਕ ਪ੍ਰਮਾਣੂ ਹਥਿਆਰ ਸਥਾਪਿਤ ਕੀਤੇ, ਇਸ ਲਈ ਅਮਰੀਕਾ ਨੂੰ ਪਹਿਲਾਂ ਸਹੀ ਫੈਸਲਾ ਕਰਨਾ ਚਾਹੀਦਾ ਹੈ ਅਤੇ ਕੋਰੀਆਈ ਦੀਪ 'ਤੇ ਤਣਾਅ ਘੱਟ ਕਰਨ ਅਤੇ ਖਤਰਨਾਕ ਫੌਜੀ ਟਕਰਾਅ ਨੂੰ ਰੋਕਣ ਲਈ ਪਹਿਲਾਂ ਸਖਤ ਕਦਮ ਚੁੱਕਣੇ ਚਾਹੀਦੇ ਹਨ। ਰਿਪੋਰਟ ਮੁਤਾਬਕ ਉੱਤਰ ਕੋਰੀਆਈ ਨੇਤਾ ਨੇ ਆਪਣੀ ਫੌਜਨੂੰ ਤਤਕਾਲ ਕਾਰਵਾਈ ਦੀ ਸਥਿਤੀ 'ਚ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਪੰਜਾਬਣ ਮੁਟਿਆਰ ਰੁਪਿੰਦਰ ਸੰਧੂ ਵਿਖਾਏਗੀ ਪੈਰਿਸ 'ਚ ਕੁਸ਼ਤੀ ਦੇ ਜੌਹਰ
NEXT STORY