ਕਾਠਮਾਂਡੂ– ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਕਿਹਾ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੇੜਤਾ ਨਾਲ ਮਿਲਕੇ ਕੰਮ ਕਰਨ ਦੇ ਇੱਛੁਕ ਹਨ ਤਾਂ ਜੋ ਦੋਵਾਂ ਗੁਆਂਢੀ ਦੇਸ਼ਾਂ ਦੇ ਸੰਬੰਧ ਮਜਬੂਤ ਕੀਤੇ ਜਾ ਸਕਣ ਅਤੇ ਲੋਕਾਂ ’ਚ ਆਪਸੀ ਸੰਪਰਕ ਵਧਾਇਆ ਜਾ ਸਕੇ। ਪ੍ਰਧਾਨ ਮੰਤਰੀ ਮੋਦੀ ਨੇ ਨੇਪਾਲ ਦੀ ਸੰਸਦ ਦੇ ਹੇਠਲੇ ਸੰਦਨ ਪ੍ਰਤੀਨਿਧੀ ਸਭਾ ’ਚ ਵਿਸ਼ਵਾਸ ਮਤ ਹਾਸਲ ਕਰਨ ’ਤੇ ਦੇਉਬਾ ਨੂੰ ਐਤਵਾਰ ਰਾਤ ਨੂੰ ਵਧਾਈ ਦਿੱਤੀ ਸੀ।
ਮੋਦੀ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੂੰ ਵਧਾਈ ਅਤੇ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ। ਮੈਂ ਉਨ੍ਹਾਂ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ।’ ਦੇਉਬਾ ਨੇ ਇਸ ਵਧਾਈ ਸੰਦੇਸ਼ ਲਈ ਆਪਣੇ ਭਾਰਤੀ ਸਮਅਹੁਦਾ ਦਾ ਧੰਨਵਾਦ ਕੀਤਾ ਅਤੇ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਦੋ-ਪੱਖੀ ਸੰਬੰਧ ਮਜਬੂਤ ਕਰਨ ਲਈ ਉਨ੍ਹਾਂ ਨਾਲ ਮਿਲਕੇ ਕੰਮ ਕਰਨ ਦੀ ਇੱਛਾ ਜਤਾਈ। ਉਨ੍ਹਾਂ ਐਤਵਾਰ ਦੇਰ ਰਾਤ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਧਾਈ ਸੰਦੇਸ਼ ਦੇਣ ਲਈ ਤੁਹਾਨੂੰ ਬਹੁਤ-ਬਹੁਤ ਧੰਨਵਾਦ।’ 75 ਸਾਲਾ ਦੇਉਬਾ ਨੇ ਬਹਾਲ ਕੀਤੀ ਗਈ ਪ੍ਰਤੀਨਿਧੀ ਸਭਾ ’ਚ ਆਸਾਨੀ ਨਾਲ ਵਿਸ਼ਵਾਸ ਮਤ ਜਿੱਤ ਲਿਆ।
ਇਸ ਦੇ ਨਾਲ ਹੀ ਕੋਵਿਡ-19 ਗਲੋਬਲ ਮਹਾਮਾਰੀ ਵਿਚਕਾਰ ਹਿਮਾਲੀਅਨ ਦੇਸ਼ ’ਚ ਆਮ ਚੋਣਾਂ ਟਲ ਗਈਆਂ। ਨੇਪਾਲੀ ਕਾਂਗਰਸ ਦੇ ਦੇਉਬਾ ਨੇ 275 ਮੈਂਬਰੀ ਪ੍ਰਤੀਨਿਧੀ ਸਭਾ ’ਚ 165 ਵੋਟਾਂ ਹਾਸਲ ਕੀਤੀਆਂ। ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ 12 ਜੁਲਾਈ ਨੂੰ ਸੰਵਿਧਾਨ ਦੀ ਧਾਰਾ 76 (5) ਤਹਿਤ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ। ਦੇਉਬਾ ਨੂੰ ਸੰਸਦ ਦਾ ਵਿਸ਼ਵਾਸ ਹਾਸਲ ਕਰਨ ਲਈ ਕੁਲ 136 ਵੋਟਾਂ ਦੀ ਲੋੜ ਸੀ।
ਇਟਲੀ : ਪੰਜਾਬ ਦੀ ਧੀ ਪਰਨੀਤ ਕੌਰ ਨੇ ਹਾਸਲ ਕੀਤੇ 100 ਫੀਸਦੀ ਅੰਕ, ਰੌਸ਼ਨ ਕੀਤਾ ਪਰਿਵਾਰ ਤੇ ਦੇਸ਼ ਦਾ ਨਾਮ
NEXT STORY