ਵੈਨਕੁਵਰ— ਕੈਨੇਡਾ ਦੇ ਵੈਨਕੁਵਰ ਆਈਲੈਂਡ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਉਸ 'ਤੇ ਇਕ ਮੁਸੀਬਤ ਪੈ ਗਈ ਸੀ ਪਰ ਪ੍ਰਮਾਤਮਾ ਨੇ ਉਸ ਨੂੰ ਬਚਾ ਲਿਆ। ਸੀਨ ਰਾਮਸੇਅ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਮੌਸਮ ਖਰਾਬ ਸੀ ਅਤੇ ਉਹ ਵਿਕਟੋਰੀਆ ਪਾਰਕ 'ਚ ਕੰਮ ਕਰ ਰਿਹਾ ਸੀ। ਇੱਥੇ ਬਹੁਤ ਜ਼ੋਰ ਨਾਲ ਬਿਜਲੀ ਚਮਕ ਰਹੀ ਸੀ ਪਰ ਰਾਮਸੇਅ ਆਪਣੇ ਕੰਮ 'ਚ ਮਸਤ ਸੀ। ਇਕ ਦਮ 3 ਮੀਟਰ ਦੂਰ ਇਕ ਦਰਖਤ 'ਤੇ ਆਸਮਾਨੀ ਬਿਜਲੀ ਪਈ ਅਤੇ ਇਸ ਦਾ ਕਰੰਟ ਉਸ ਨੂੰ ਉਸ ਦੇ ਪੈਰਾਂ 'ਚ ਮਹਿਸੂਸ ਹੋਇਆ।
ਉਸ ਦੇ ਸਰੀਰ 'ਚ ਇਕਦਮ ਬਹੁਤ ਤੇਜ਼ ਦਰਦ ਹੋਈ ਅਤੇ ਉਹ ਜ਼ਮੀਨ 'ਤੇ ਡਿੱਗ ਗਿਆ। ਉਸ ਨੇ ਦੱਸਿਆ ਕਿ ਉਸ ਨੂੰ ਹੋਰ ਕੁੱਝ ਵੀ ਪਤਾ ਨਾ ਲੱਗਾ। ਉਸ ਨੇ ਕਿਹਾ ਕਿ ਇਹ ਝਟਕਾ ਇਸ ਤਰ੍ਹਾਂ ਸੀ ਜਿਵੇਂ ਕਿਸੇ ਨੇ ਉਸ ਦੇ ਸਰੀਰ ਦੇ ਹਰ ਹਿੱਸੇ 'ਤੇ 1000 ਪੌਂਡ ਦਾ ਭਾਰ ਪਾ ਦਿੱਤਾ ਹੋਵੇ। ਇਸ ਮਗਰੋਂ ਉਹ ਜ਼ਰਾ ਵੀ ਹਿੱਲ ਨਾ ਸਕਿਆ। ਲੋਕਾਂ ਨੇ ਦੱਸਿਆ ਕਿ ਜਦ ਇੱਥੇ ਬਿਜਲੀ ਪਈ ਤਾਂ ਇਸ ਤਰ੍ਹਾਂ ਲੱਗਾ ਜਿਵੇਂ ਬੰਬ ਫਟ ਗਿਆ ਹੋਵੇ। ਜਦ ਲੋਕਾਂ ਦੀ ਨਜ਼ਰ ਰਾਮਸੇਅ 'ਤੇ ਪਈ ਤਾਂ ਉਨ੍ਹਾਂ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਡਾਕਟਰਾਂ ਨੇ ਦੱਸਿਆ ਕਿ ਕਈ ਦਹਾਕਿਆਂ 'ਚ ਪਹਿਲੀ ਵਾਰ ਉਨ੍ਹਾਂ ਨੇ ਕਿਸੇ ਵਿਅਕਤੀ ਨੂੰ ਦੇਖਿਆ ਹੈ ਜੋ ਆਸਮਾਨੀ ਬਿਜਲੀ ਦਾ ਸਾਹਮਣਾ ਕਰਕੇ ਆਇਆ ਹੋਵੇ। ਫਿਲਹਾਲ ਉਹ ਠੀਕ ਹੈ। ਰਾਮਸੇਅ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਹੈ ਕਿ ਉਸ ਦੀ ਮਾਂ ਵੀ ਇਕ ਵਾਰ ਇਸੇ ਤਰ੍ਹਾਂ ਆਸਮਾਨੀ ਬਿਜਲੀ ਦਾ ਝਟਕਾ ਖਾ ਚੁੱਕੀ ਹੈ, ਉਸ ਸਮੇਂ ਉਹ ਛੋਟੀ ਸੀ।
ਟਰੂਡੋ ਨੇ ਕੀਤੀ ਟਰੰਪ ਦੇ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਹੋਣ ਦੀ ਆਲੋਚਨਾ, ਫੋਨ ਕਰਕੇ ਕਿਹਾ...
NEXT STORY