ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਫਰਿਜ਼ਨੋ ਦੇ ਲਾਗਲੇ ਸ਼ਹਿਰ ਕਰਮਨ ਤੋਂ ਬੜੀ ਮਾੜੀ ਖ਼ਬਰ ਪ੍ਰਾਪਤ ਹੋਈ। ਫਰਿਜ਼ਨੋ ਏਰੀਏ ਦੇ ਪੰਜਾਬੀ ਕਮਿਊਨਿਟੀ ਦੇ ਸਿਰਕੱਢ ਆਗੂ ਸਰਦਾਰ ਮਹਿੰਦਰ ਸਿੰਘ ਗਰੇਵਾਲ਼ ਲੰਘੇ ਐਤਵਾਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਫਰਿਜ਼ਨੋ ਦੇ ਲਾਗਲੇ ਸ਼ਹਿਰ ਕਰਮਨ ਵਿੱਚ ਰਹਿਕੇ ਪੰਜਾਬੀ ਮਾਂ ਬੋਲੀ ਦੀ ਹਰ ਤਰੀਕੇ ਸੇਵਾ ਕਰਦੇ ਆ ਰਹੇ ਸਨ।
ਪੜ੍ਹੋ ਇਹ ਅਹਿਮ ਖ਼ਬਰ- ਅਫਗਾਨਿਸਤਾਨ 'ਚ 6.1 ਦੀ ਤੀਬਰਤਾ ਦਾ ਭੁਚਾਲ, 250 ਤੋਂ ਵਧੇਰੇ ਲੋਕਾਂ ਦੀ ਮੌਤ
ਜ਼ਿਕਰਯੋਗ ਹੈ ਕਿ ਸਵ. ਸ. ਜਗਜੀਤ ਸਿੰਘ ਥਿੰਦ ਅਤੇ ਸਵ. ਸ. ਮਹਿੰਦਰ ਸਿੰਘ ਗਰੇਵਾਲ ਦੇ ਸਿਰਤੋੜ ਯਤਨਾਂ ਸਦਕੇ ਕਰਮਨ ਸ਼ਹਿਰ ਦੀ ਪੰਜਾਬੀ ਲਾਇਬ੍ਰੇਰੀ ਹੋਂਦ ਵਿੱਚ ਆਈ ਸੀ। ਉਹਨਾਂ ਦੇ ਵਿਛੋੜੇ ਕਾਰਨ ਪੰਜਾਬੀ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ ‘ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਅਸੀਂ ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਫਰਿਜ਼ਨੋ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹਾਂ।
ਆਸਟ੍ਰੇਲੀਆ ਨੂੰ 'ਮਿਜ਼ਾਈਲਾਂ' ਦੇਵੇਗਾ ਅਮਰੀਕਾ, ਵਿਕਰੀ ਨੂੰ ਦਿੱਤੀ ਮਨਜ਼ੂਰੀ
NEXT STORY