ਵਾਸ਼ਿੰਗਟਨ - ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੀ ਪ੍ਰਕਿਰਿਆ ਕਰੀਬ-ਕਰੀਬ ਹੋ ਚੁੱਕੀ ਹੈ। ਜਿਸ ਵਿਚ ਜੋਅ ਬਾਇਡੇਨ ਨੂੰ 284 ਇਲੈਕਟੋਰਲ ਵੋਟ ਮਿਲੇ ਹਨ, ਜਦਕਿ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਿਰਫ 214 ਵੋਟ। ਇਸ ਕਾਰਨ ਬਾਇਡੇਨ ਦਾ ਰਾਸ਼ਟਰਪਤੀ ਬਣਨਾ ਤੈਅ ਮੰਨਿਆ ਜਾ ਰਿਹਾ ਹੈ, ਹਾਲਾਂਕਿ ਟਰੰਪ ਨੇ ਅਜੇ ਹਾਰ ਨਹੀਂ ਮੰਨੀ ਹੈ, ਉਹ ਲਗਾਤਾਰ ਜਿੱਤ ਅਤੇ ਦੁਬਾਰਾ ਵੋਟਾਂ ਦੀ ਗਿਣਤੀ ਲਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਰਹੇ ਹਨ। ਬਾਇਡੇਨ ਦੀ ਤਾਜ਼ਪੋਸ਼ੀ ਤੋਂ ਬਾਅਦ ਫਿਰ ਵ੍ਹਾਈਟ ਹਾਊਸ ਵਿਚ ਪਾਲਤੂ ਕੁੱਤੇ ਟਹਿਲਦੇ ਨਜ਼ਰ ਆਉਣਗੇ।
ਬਾਇਡੇਨ ਪਰਿਵਾਰ 'ਚ 2 ਖਾਸ ਪਾਲਤੂ ਕੁੱਤੇ
ਦਰਅਸਲ ਬਾਇਡੇਨ ਅਤੇ ਉਨ੍ਹਾਂ ਦੀ ਪਤਨੀ ਨੂੰ ਕੁੱਤਿਆਂ ਨਾਲ ਕਾਫੀ ਪਿਆਰ ਹੈ। ਉਨ੍ਹਾਂ ਨੇ 2 ਕੁੱਤੇ ਅਜੇ ਵੀ ਪਾਲ ਰੱਖੇ ਹਨ, ਜਿਨ੍ਹਾਂ ਦਾ ਨਾਂ ਮੇਜਰ ਅਤੇ ਚੈਂਪ ਹੈ। ਇਹ ਦੋਵੇਂ ਜਰਮਨ ਬ੍ਰੀਡ ਦੇ ਹਨ। ਚੈਮ ਨੂੰ 2008 ਅਤੇ ਮੇਜਰ ਨੂੰ 2018 ਵਿਚ ਬਾਇਡੇਨ ਪਰਿਵਾਰ ਇਕ ਐਨੀਮਲ ਸੈਲਟਰ ਤੋਂ ਆਪਣੇ ਘਰ ਲੈ ਕੇ ਆਏ ਸਨ। ਹੁਣ ਬਾਇਡੇਨ ਦੀ ਤਾਜ਼ਪੋਸ਼ੀ ਦੇ ਨਾਲ ਇਹ ਵ੍ਹਾਈਟ ਹਾਊਸ ਵਿਚ ਰਹਿਣਗੇ। ਹਾਲਾਂਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ, ਜਦ ਵ੍ਹਾਈਟ ਹਾਊਸ ਵਿਚ ਪਾਲਤੂ ਕੁੱਤ ਦੇਖੇ ਜਾਣਗੇ, ਪਰ 4 ਸਾਲ ਤੱਕ ਟਰੰਪ ਦੇ ਕਾਰਜਕਾਲ ਦੌਰਾਨ ਉਥੇ ਕੋਈ ਪਾਲਤੂ ਜਾਨਵਰ ਨਹੀਂ ਸੀ। ਟਰੰਪ ਨੇ ਇਕ ਵਾਰ ਖੁਦ ਕਿਹਾ ਸੀ ਕਿ ਉਨ੍ਹਾਂ ਨੂੰ ਪਾਲਤੂ ਕੁੱਤੇ ਪਸੰਦ ਨਹੀਂ ਹਨ।
ਉਪ-ਰਾਸ਼ਟਰਪਤੀ ਨਿਵਾਸ 'ਤੇ ਰਹਿ ਚੁੱਕਿਆ ਹੈ ਚੈਂਪ
ਉਥੇ ਕੁਝ ਮੀਡੀਆ ਹਾਊਸ ਦਾ ਦਾਅਵਾ ਹੈ ਕਿ ਮੇਜਰ ਵ੍ਹਾਈਟ ਹਾਊਸ ਵਿਚ ਰਹਿਣ ਵਾਲਾ ਪਹਿਲਾ ਰੈਸਕਿਊ ਡਾਗ ਬਣੇਗਾ, ਪਰ ਇਹ ਸੱਚ ਨਹੀਂ ਹੈ। Huffingtonpost ਮੁਤਾਬਕ ਅਮਰੀਕਾ ਦੇ 36ਵੇਂ ਰਾਸ਼ਟਰਪਤੀ ਲਿੰਡਨ ਬੇਨਸ ਜਾਨਸਨ ਦੀ ਧੀ ਨੇ 1966 ਵਿਚ ਯੂਕੀ ਨਾਂ ਦੇ ਇਕ ਕੁੱਤੇ ਨੂੰ ਪਾਲਿਆ ਸੀ, ਜੋ ਥੈਂਕਸਗੀਵਿੰਗ ਦੇ ਟੈੱਕਸਾਸ ਗੈਸ ਸਟੇਸ਼ਨ 'ਤੇ ਮਿਲਿਆ ਸੀ। ਉਥੇ ਜਦ ਬਾਇਡੇਨ 2 ਵਾਰ ਉਪ-ਰਾਸ਼ਟਰਪਤੀ ਬਣੇ ਸਨ, ਤਾਂ ਚੈਂਪ ਉਨ੍ਹਾਂ ਦੇ ਨਾਲ ਉਪ-ਰਾਸ਼ਟਰਪਤੀ ਨਿਵਾਸ ਵਿਚ ਰਹਿੰਦਾ ਸੀ। ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਕਰੀਬ 30 ਰਾਸ਼ਟਰਪਤੀਆਂ ਦੇ ਨਾਲ ਵ੍ਹਾਈਟ ਹਾਊਸ ਵਿਚ ਪਾਲਤੂ ਕੁੱਤੇ ਰਹਿ ਚੁੱਕੇ ਹਨ।
ਟਰੰਪ ਨੇ ਚੋਣ ਪ੍ਰਕਿਰਿਆ 'ਤੇ ਫਿਰ ਚੁੱਕੇ ਸਵਾਲ, ਕਿਹਾ-ਮਸ਼ੀਨਾਂ 'ਚ ਸੀ ਗੜਬੜੀ
NEXT STORY