ਮਿਲਾਨ/ਇਟਲੀ (ਸਾਬੀ ਚੀਨੀਆ) ਇਟਲੀ ਵਿੱਚ ਬੱਚਿਆਂ ਅਤੇ ਨਾਬਾਲਗਾਂ ਦੇ ਲਾਪਤਾ ਹੋਣ ਦਾ ਮਾਮਲਾ ਇੱਕ ਬੇਹੱਦ ਗੰਭੀਰ ਅਤੇ ਚਿੰਤਾਜਨਕ ਰੂਪ ਧਾਰਨ ਕਰ ਗਿਆ ਹੈ। ਤਾਜ਼ਾ ਜਨਤਕ ਹੋਏ ਸਰਕਾਰੀ ਅੰਕੜਿਆਂ ਮੁਤਾਬਕ ਸਾਲ 2025 ਦੌਰਾਨ ਇਟਲੀ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਲਗਭਗ 18,000 (17,942) ਬੱਚਿਆਂ ਅਤੇ ਨਾਬਾਲਗਾਂ ਦੇ ਲਾਪਤਾ ਹੋਣ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ । ਇਹ ਅੰਕੜਾ ਦੇਸ਼ ਵਿੱਚ ਕੁੱਲ ਲਾਪਤਾ ਹੋਏ ਲੋਕਾਂ ਦੀ ਗਿਣਤੀ ਦਾ ਲਗਭਗ 70 ਫੀਸਦੀ ਤੋਂ ਵਧੇਰੇ ਬਣਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਖ਼ਤਮ ਹੋਵੇਗੀ 4 ਸਾਲਾਂ ਤੋਂ ਜਾਰੀ ਜੰਗ! ਜ਼ੇਲੇਂਸਕੀ ਨੇ ਪੁਤਿਨ ਨੂੰ ਚਿੱਠੀ ਲਿਖ ਸਿੱਧੀ ਗੱਲਬਾਤ ਦਾ ਦੇ'ਤਾ ਸੱਦਾ
ਵਿਦੇਸ਼ੀ ਅਤੇ ਪ੍ਰਵਾਸੀ ਬੱਚੇ ਸਭ ਤੋਂ ਵੱਧ ਪ੍ਰਭਾਵਿਤ
ਇਸ ਰਿਪੋਰਟ ਵਿੱਚ ਸਭ ਤੋਂ ਪਰੇਸ਼ਾਨ ਕਰਨ ਵਾਲਾ ਤੱਥ ਇਹ ਸਾਹਮਣੇ ਆਇਆ ਹੈ ਕਿ ਲਾਪਤਾ ਹੋਣ ਵਾਲੇ ਬੱਚਿਆਂ ਵਿੱਚ ਵੱਡੀ ਗਿਣਤੀ ਵਿਦੇਸ਼ੀ ਮੂਲ ਦੇ ਬੱਚਿਆਂ ਦੀ ਹੈ। ਕੁੱਲ ਸ਼ਿਕਾਇਤਾਂ ਵਿੱਚੋਂ 72% ਤੋਂ ਵੱਧ (ਲਗਭਗ 12,959) ਬੱਚੇ ਗੈਰ-ਇਟਾਲੀਅਨ ਹਨ, ਜਿਨ੍ਹਾਂ ਵਿੱਚੋਂ ਬਹੁਤੇ ਬਿਨਾਂ ਮਾਪਿਆਂ ਦੇ ਇਕੱਲੇ ਇਟਲੀ ਪਹੁੰਚੇ ਪ੍ਰਵਾਸੀ ਨਾਬਾਲਗ ਹਨ। ਰਿਪੋਰਟ ਅਨੁਸਾਰ ਜਿੱਥੇ ਲਾਪਤਾ ਹੋਏ ਇਟਾਲੀਅਨ ਬੱਚਿਆਂ ਨੂੰ ਲੱਭਣ ਦੀ ਦਰ ਲਗਭਗ 78 ਫੀਸਦੀ ਹੈ, ਉੱਥੇ ਹੀ ਦੂਜੇ ਪਾਸੇ ਪਰਿਵਾਰਕ ਸਹਾਰੇ ਦੀ ਘਾਟ, ਭਾਸ਼ਾ ਦੀ ਸਮੱਸਿਆ ਅਤੇ ਪੱਕੇ ਦਸਤਾਵੇਜ਼ ਨਾ ਹੋਣ ਕਾਰਨ ਵਿਦੇਸ਼ੀ ਬੱਚਿਆਂ ਦੇ ਮਿਲਣ ਦੀ ਦਰ ਸਿਰਫ 40 ਫੀਸਦੀ ਦੇ ਆਸ-ਪਾਸ ਰਹਿ ਗਈ ਹੈ। ਜਾਂ ਕਹਿ ਲਓ ਪੁਲਿਸ ਪ੍ਰਸ਼ਾਸਨ ਵਿਦੇਸ਼ੀ ਬੱਚਿਆਂ ਦੀ ਭਾਲ ਵਿਚ ਵੀ ਭੇਦ ਭਾਵ ਕਰ ਰਹੀ ਹੈ ਜਾਂ ਕਹਿ ਸਕਦੇ ਹਾ ਕਿ ਲਾਪਤਾ ਹੋਏ ਵਿਦੇਸ਼ੀ ਬੱਚਿਆਂ ਵਿੱਚੋਂ ਲਗਭਗ 60% ਬੱਚਿਆਂ ਦਾ ਕੋਈ ਸੁਰਾਗ ਹੀ ਨਹੀਂ ਮਿਲ ਸਕਿਆ।

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਨੂੰ ਮਿਲਿਆ ਤੇਲ ਤੇ ਗੈਸ ਦਾ ਵੱਡਾ ਭੰਡਾਰ ! ਰੋਜ਼ਾਨਾ ਨਿਕਲੇਗਾ 2000 ਬੈਰਲ ਤੇਲ
ਪੁਲਿਸ ਪ੍ਰਸ਼ਾਸਨ ਲਈ ਖ਼ਤਰੇ ਦੀ ਘੰਟੀ
ਮਾਹਿਰਾਂ ਅਤੇ ਸਮਾਜਿਕ ਸੰਸਥਾਵਾਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਲਾਪਤਾ ਹੋਣ ਪਿੱਛੇ ਕਈ ਕਾਰਨ ਹਨ, ਜਿਵੇਂ ਕਿ ਘਰਾਂ ਜਾਂ ਬਾਲ-ਸੰਭਾਲ ਕੇਂਦਰਾਂ ਤੋਂ ਆਪਣੀ ਮਰਜ਼ੀ ਨਾਲ ਭੱਜ ਜਾਣਾ ਜਾਂ ਫਿਰ ਪ੍ਰਵਾਸ ਦੌਰਾਨ ਰਸਤੇ ਵਿੱਚ ਹੀ ਪਰਿਵਾਰਾਂ ਨਾਲੋਂ ਵਿਛੜ ਜਾਣਾ ਵੀ ਹੋ ਸਕਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਰਾਹੀਂ ਕਈ ਬੱਚੇ ਬਲੈਕਮੇਲਿੰਗ ਦਾ ਸ਼ਿਕਾਰ ਵੀ ਹੋ ਰਹੇ ਹਨ। ਮਨੁੱਖੀ ਤਸਕਰੀ, ਜਿੱਥੇ ਬੱਚਿਆਂ ਨੂੰ ਜਬਰਨ ਮਜ਼ਦੂਰੀ ਵੱਲ ਧੱਕ ਰਹੀ ਹੈ ਉੱਥੋਂ ਨਾਬਾਲਗ ਕੁੜੀਆਂ ਨੂੰ ਜਿਸਮ ਫਰੋਸ਼ੀ ਅਤੇ ਹੋਰ ਗਲਤ ਧੰਦਿਆਂ ਵਿੱਚ ਧੱਕਿਆ ਜਾ ਰਿਹਾ ਹੈ। ਸਮਾਜ ਸੇਵੀ ਸੰਸਥਾਵਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਲਾਪਤਾ ਬੱਚਿਆਂ ਨੂੰ ਲੱਭਣ ਅਤੇ ਇਸ ਸੰਕਟ ਨੂੰ ਰੋਕਣ ਲਈ ਸਖ਼ਤ ਅਤੇ ਤੁਰੰਤ ਕਦਮ ਚੁੱਕੇ ਜਾਣ। ਅਜਿਹੇ ਵਿੱਚ ਇਟਲੀ ਅਤੇ ਯੂਰਪ ਦੇ ਦੂਜੇ ਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਖ਼ਾਸ ਧਿਆਨ ਰੱਖਣ ਅਤੇ ਸਕੂਲ ਵਿੱਚ ਆਪ ਛੱਡਣ ਅਤੇ ਲੈਕੇ ਆਉਣ ਦੀ ਆਦਤ ਪਾਉਣ। ਪਾਰਕਾਂ ਆਦਿ ਵਿੱਚ ਖੇਡਦੇ ਸਮੇਂ ਬੱਚਿਆਂ ਦਾ ਖਾਸ ਧਿਆਨ ਰੱਖਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਨੂੰ ਮਿਲਿਆ ਤੇਲ ਤੇ ਗੈਸ ਦਾ ਵੱਡਾ ਭੰਡਾਰ ! ਰੋਜ਼ਾਨਾ ਨਿਕਲੇਗਾ 2000 ਬੈਰਲ ਤੇਲ
NEXT STORY