ਕੈਲਗਰੀ— ਕੈਨੇਡਾ ਦੇ ਕੈਲਗਰੀ ਦੀ ਪੁਲਸ ਨੇ ਲਾਪਤਾ 36 ਸਾਲਾ ਵਿਅਕਤੀ ਦੀ ਤਲਾਸ਼ ਲਈ ਲੋਕਾਂ ਤੋਂ ਮਦਦ ਮੰਗੀ ਹੈ। ਜ਼ਿਕਰਯੋਗ ਹੈ ਕਿ ਮੇਜਰ ਸਿੰਘ ਢੱਡਵਾਲ 23 ਫਰਵਰੀ, 2017 ਤੋਂ ਲਾਪਤਾ ਹੈ। ਇਸ ਦਿਨ ਦੇ ਬਾਅਦ ਤੋਂ ਉਸ ਨੇ ਆਪਣੇ ਪਰਿਵਾਰ ਨਾਲ ਸੰਪਰਕ ਨਹੀਂ ਕੀਤਾ। ਪੁਲਸ ਨੂੰ ਡਰ ਹੈ ਕਿ ਉਹ ਕਿਸੀ ਅਪਰਾਧਕ ਘਟਨਾ ਦਾ ਸ਼ਿਕਾਰ ਤਾਂ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਲਾਪਤਾ ਹੋਣ ਤੋਂ ਬਾਅਦ ਆਖਰੀ ਵਾਰ ਉਸ ਨੂੰ ਕੈਲਗਰੀ ਦੀ ਉੱਤਰੀ-ਪੂਰਬੀ ਮਾਂਟਰੇਅ ਪਾਰਕ ਵਿਖੇ ਦੇਖਿਆ ਗਿਆ ਸੀ।
ਪੁਲਸ ਨੇ ਢੱਡਵਾਲ ਦੀ ਪਛਾਣ ਜਾਰੀ ਕਰਦੇ ਹੋਏ ਕਿਹਾ ਕਿ ਉਹ ਪੰਜ ਫੁੱਟ ਸੱਤ ਇੰਚ ਲੰਬਾ ਹੈ। ਉਸ ਦਾ ਭਾਰ 155 ਪੌਂਡ ਹੈ। ਉਸ ਦੇ ਵਾਲ ਕਾਲੇ ਅਤੇ ਅੱਖਾਂ ਭੂਰੀਆਂ ਹਨ। ਪੁਲਸ ਨੇ ਕਿਹਾ ਕਿ ਢੱਡਵਾਲ ਬਾਰੇ ਕਿਸੇ ਨੇ ਵੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਕੈਲਗਰੀ ਦੀ ਪੁਲਸ ਨਾਲ ਨਾਨ ਐਮਰਜੈਂਸੀ ਨੰਬਰ 403-266-1234 'ਤੇ ਸੰਪਰਕ ਕਰ ਸਕਦੇ ਹਨ।
ਸਿਡਨੀ 'ਚ ਪਏ ਭਾਰੀ ਮੀਂਹ ਅਤੇ ਤੂਫਾਨ ਨੇ ਹਲੂਣ ਕੇ ਰੱਖ ਦਿੱਤਾ ਜਨਜੀਵਨ, ਤਸਵੀਰਾਂ 'ਚ ਦੇਖੋ ਸ਼ਹਿਰ ਦਾ ਹਾਲ
NEXT STORY