Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 11, 2026

    4:26:27 PM

  • us iran case  sensex falls 388 points  1 6 lakh crores sink

    ਅਮਰੀਕਾ-ਈਰਾਨ ਮਾਮਲੇ ਨੇ ਦੁਚਿੱਤੀ 'ਚ ਪਾਏ ਨਿਵੇਸ਼ਕ,...

  • former mla darshan singh kotfatta joins bjp

    ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਭਾਜਪਾ 'ਚ...

  • diabetes treatment

    ਡਾਇਬਟੀਜ਼ ਇਲਾਜ 'ਚ ਨਵੀਂ ਕ੍ਰਾਂਤੀ ! ਹੁਣ AI ਕੈਮਰਾ...

  • punjab flood like situation

    ਪੰਜਾਬ ਦੇ ਇਸ ਇਲਾਕੇ 'ਚ ਬਣੇ ਹੜ੍ਹ ਵਰਗੇ ਹਾਲਾਤ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਬੇਅਦਬੀ ਕਾਨੂੰਨ’ ਦੇ ਮਾੜੇ ਪ੍ਰਭਾਵ ਪੈਣੇ ਲਾਜ਼ਮੀ

BLOG News Punjabi(ਬਲਾਗ)

‘ਬੇਅਦਬੀ ਕਾਨੂੰਨ’ ਦੇ ਮਾੜੇ ਪ੍ਰਭਾਵ ਪੈਣੇ ਲਾਜ਼ਮੀ

  • Edited By Rakesh,
  • Updated: 12 Apr, 2026 03:31 PM
Blog
the   sacrilege law   is bound to have negative effects
  • Share
    • Facebook
    • Tumblr
    • Linkedin
    • Twitter
  • Comment

ਪੰਜਾਬ ਸਰਕਾਰ ਧਾਰਮਿਕ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਲਈ ਪਾਕਿਸਤਾਨ ਦੇ ਈਸ਼ਨਿੰਦਾ ਕਾਨੂੰਨ ਵਾਂਗ ਪ੍ਰਦੇਸ਼ ’ਚ ਇਕ ਨਵਾਂ ਕਾਨੂੰਨ ਲਿਆ ਰਹੀ ਹੈ, ਜਿਸ ਨਾਲ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਜਾਂ ਉਮਰ ਕੈਦ ਦੀ ਸਜ਼ਾ ਦੀ ਵਿਵਸਥਾ ਹੋ ਸਕਦੀ ਹੈ। ਸਰਕਾਰ ਨੇ 2025 ’ਚ ਮਾਣਯੋਗ ਵਿਧਾਇਕਾਂ ਅਤੇ ਮਾਹਿਰਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਸੀ, ਜਿਸ ਦੀ ਰਿਪੋਰਟ ਨੂੰ ਵਿਧਾਨ ਸਭਾ ਦੇ ਸਦਨ ’ਚ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਕਾਨੂੰਨ ਬਣਾਇਆ ਜਾ ਸਕਦਾ ਹੈ। ਭਾਰਤ ਦੀ ਕਿਸੇ ਵੀ ਸੂਬਾ ਸਰਕਾਰ ਨੇ ਧਾਰਮਿਕ ਗ੍ਰੰਥਾਂ ਦੀ ਸੁਰੱਖਿਆ ਲਈ ਕੋਈ ਕਾਨੂੰਨ ਨਹੀਂ ਬਣਾਇਆ।

ਸਰਕਾਰ ਨੂੰ ਇਸ ਨੂੰ ਅਮਲੀਜਾਮਾ ਪਹਿਨਾਉਣ ਤੋਂ ਪਹਿਲਾਂ ਪਾਕਿਸਤਾਨ ਦੇ ਬਦਨਾਮ ਈਸ਼ਨਿੰਦਾ ਕਾਨੂੰਨ ਨਾਲ ਸਿਆਸੀ, ਸਮਾਜਿਕ, ਧਾਰਮਿਕ ਅਤੇ ਆਰਥਿਕ ਤੌਰ ’ਤੇ ਪੈ ਰਹੇ ਭਿਆਨਕ ਮਾੜੇ ਪ੍ਰਭਾਵਾਂ ਦਾ ਬੜੀ ਗੰਭੀਰਤਾ ਨਾਲ ਅਧਿਐਨ ਕਰ ਲੈਣਾ ਚਾਹੀਦਾ ਹੈ, ਤਾਂ ਜੋ ਪੰਜਾਬ ਦੇ ਸ਼ਾਂਤ, ਉਦਾਰਵਾਦੀ, ਸਦਭਾਵਨਾ ਵਾਲੇ ਅਤੇ ਪ੍ਰਗਤੀਸ਼ੀਲ ਸਮਾਜ ’ਚ ਇਕ ਨਵੀਂ ਚਿਣਗ ਕੋਈ ਹੈਰਾਨੀਜਨਕ, ਖੌਫ਼ਨਾਕ ਅਤੇ ਭਿਆਨਕ ਗੁਲ ਨਾ ਖਿਲਾ ਦੇਵੇ।

ਵਿਸ਼ਵ ਦੇ ਕਈ ਦੇਸ਼ਾਂ ਨੇ ਪਵਿੱਤਰ ਧਾਰਮਿਕ ਗ੍ਰੰਥਾਂ ’ਤੇ ਕਾਨੂੰਨ ਬਣਾਏ, ਪਰ ਆਪਣੇ ਸਮਾਜ ’ਤੇ ਇਨ੍ਹਾਂ ਦੇ ਭਿਆਨਕ ਮਾੜੇ ਪ੍ਰਭਾਵਾਂ, ਸਮਾਜਿਕ ਤਣਾਅ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਸੁਰੱਖਿਅਤ ਰੱਖਣ ਅਤੇ ਮਜ਼੍ਹਬੀ ਕੱਟੜਪੰਥੀਆਂ ਵੱਲੋਂ ਸਮਾਜ ’ਚ ਅਰਾਜਕਤਾ ਫੈਲਾਉਣ ’ਤੇ ਇਸ ਨੂੰ ਵਾਪਸ ਲੈ ਲਿਆ। ਇਨ੍ਹਾਂ ’ਚ ਨਿਊਜ਼ੀਲੈਂਡ 2019, ਗ੍ਰੀਸ 2019, ਸਕਾਟਲੈਂਡ 2021, ਆਇਰਲੈਂਡ 2018, ਕੈਨੇਡਾ 2018, ਡੈਨਮਾਰਕ 2017, ਨਾਰਵੇ 2015, ਆਈਸਲੈਂਡ 2015, ਮਾਲਟਾ 2016, ਯੂ. ਕੇ. 2008, ਆਸਟ੍ਰੇਲੀਆ 1995 ਅਤੇ ਫਰਾਂਸ ਸ਼ਾਮਲ ਹਨ। ਹੋਰ ਕਈ ਮੁਸਲਿਮ ਦੇਸ਼ ਵੀ ਇਸ ਬੇਅਦਬੀ ਬਨਾਮ ਈਸ਼ਨਿੰਦਾ ਕਾਨੂੰਨ ਨੂੰ ਖ਼ਤਮ ਕਰਨ ’ਤੇ ਵਿਚਾਰ ਕਰ ਰਹੇ ਹਨ। ਜਦੋਂ ਵਿਕਸਿਤ ਦੇਸ਼ ਇਸ ਗਲੇ-ਸੜੇ, ਪੁਰਾਣੇ, ਦਕਿਆਨੂਸੀ, ਮਨੁੱਖਤਾ ਵਿਰੋਧੀ, ਤਾਲਿਬਾਨੀ ਕਾਨੂੰਨ ਤੋਂ ਛੁਟਕਾਰਾ ਪਾ ਰਹੇ ਹਨ, ਤਾਂ ਪੰਜਾਬ ਸਰਕਾਰ ਦਾ ਇਸ ਨੂੰ ਗਲੇ ਲਗਾਉਣ ਦੇ ਪਿੱਛੇ ਕੀ ਮਕਸਦ ਹੈ।

ਪਾਕਿਸਤਾਨ ਇਕ ਇਸਲਾਮੀ ਕੱਟੜਵਾਦੀ ਦੇਸ਼ ਹੈ, ਜਿੱਥੇ ਮਜ਼੍ਹਬ ਦੇ ਨਾਂ ’ਤੇ ਕਤਲੋ-ਗਾਰਤ ਅਤੇ ਖ਼ੂਨ-ਖ਼ਰਾਬੇ ਦੀ ਤਾਲਿਬਾਨੀ ਪ੍ਰਵਿਰਤੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਈਸ਼ਨਿੰਦਾ ਕਾਨੂੰਨ ਨਾਲ ਨੌਜਵਾਨਾਂ ’ਚ ਮਜ਼੍ਹਬੀ ਕੱਟੜਵਾਦ, ਨਫ਼ਰਤ ਅਤੇ ਅੱਤਵਾਦ ਜਨਮ ਲੈ ਰਿਹਾ ਹੈ ਅਤੇ ਉਹ ਫਿਦਾਈਨ ਹਮਲੇ ਕਰਕੇ ਆਏ ਦਿਨ ਨਿਰਦੋਸ਼ਾਂ ਦੀਆਂ ਜਾਨਾਂ ਲੈ ਰਹੇ ਹਨ। ਇਸ ਕਾਨੂੰਨ ਦੇ ਮਾੜੇ ਪ੍ਰਭਾਵ ਸਭ ਤੋਂ ਵੱਧ ਘੱਟਗਿਣਤੀਆਂ ’ਤੇ ਪੈ ਰਹੇ ਹਨ, ਜਿਸ ’ਚ ਅਹਿਮਦੀ ਮੁਸਲਮਾਨਾਂ ’ਤੇ ਜ਼ੁਲਮਾਂ ਦੇ ਪਹਾੜ ਢਾਹੇ ਜਾ ਰਹੇ ਹਨ। ਸ਼ੀਆ, ਹਿੰਦੂ, ਸਿੱਖ ਅਤੇ ਈਸਾਈ ਭਾਈਚਾਰਾ ਵੀ ਇਸ ਬੇਅਦਬੀ ਕਾਨੂੰਨ ਤੋਂ ਅਤਿ ਪ੍ਰੇਸ਼ਾਨ ਹੈ। ਸਿਆਸੀ ਨੇਤਾ ਹੀ ਨਹੀਂ, ਸਗੋਂ ਹੋਰ ਪ੍ਰਭਾਵਸ਼ਾਲੀ ਲੋਕ ਵੀ ਦੁਸ਼ਮਣੀਆਂ ਕੱਢਣ ਲਈ ਈਸ਼ਨਿੰਦਾ ਕਾਨੂੰਨ ਨੂੰ ਹਥਿਆਰ ਵਜੋਂ ਇਸਤੇਮਾਲ ਕਰ ਰਹੇ ਹਨ।

2023 ਦੇ ਈਸ਼ਨਿੰਦਾ ਕਾਨੂੰਨ ਅਨੁਸਾਰ ਹਜ਼ਰਤ ਮੁਹੰਮਦ ਸਾਹਿਬ ਦੇ ਸਾਥੀਆਂ, ਪਤਨੀਆਂ ਅਤੇ ਪਰਿਵਾਰਕ ਮੈਂਬਰਾਂ ਦਾ ਅਨਾਦਰ ਕਰਨ ’ਤੇ 10 ਸਾਲ ਦੀ ਕੈਦ ਅਤੇ 10 ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਕੀਤੀ ਗਈ।

ਮਨੁੱਖੀ ਅਧਿਕਾਰ ਸੰਗਠਨ ਵੀ ਇਸ ਦੇ ਸਾਹਮਣੇ ਬੇਵੱਸ ਹਨ। ਇਸੇ ਕਾਨੂੰਨ ਦੀ ਵਜ੍ਹਾ ਨਾਲ ਹੀ ਪਾਕਿਸਤਾਨੀ ਪੰਜਾਬ ਦੇ ਗਵਰਨਰ ਸਲਮਾਨ ਤਾਸੀਰ, ਘੱਟਗਿਣਤੀ ਮੰਤਰੀ ਸ਼ਹਿਬਾਜ਼ ਭੱਟੀ ਅਤੇ ਉੱਚ ਅਦਾਲਤ ਦੇ ਜੱਜ ਆਰਿਫ਼ ਇਕਬਾਲ ਭੱਟੀ ਨੂੰ ਵੀ ਕਤਲ ਕਰ ਦਿੱਤਾ ਗਿਆ ਸੀ। ਹਕੀਕਤ ’ਚ ਪਾਕਿਸਤਾਨ ਇਸ ਜ਼ਾਲਮਾਨਾ ਮਜ਼੍ਹਬੀ ਕਾਨੂੰਨ ਦੀ ਵਜ੍ਹਾ ਨਾਲ ਵਿਸ਼ੇਸ਼ ਕਰਕੇ ਘੱਟਗਿਣਤੀਆਂ ਲਈ ਪੂਰੀ ਤਰ੍ਹਾਂ ‘ਨਰਕਿਸਤਾਨ’ ਬਣ ਚੁੱਕਾ ਹੈ। ਧਰਮ ਇਕ ਅਤਿ ਸੰਵੇਦਨਸ਼ੀਲ ਮਾਮਲਾ ਹੈ ਅਤੇ ਮਾਮੂਲੀ ਜਿਹੀ ਘਟਨਾ ’ਤੇ ਲੋਕਾਂ ਨੂੰ ਸਿਆਸੀ ਸਵਾਰਥ ਲਈ ਉਤੇਜਿਤ ਕੀਤਾ ਜਾ ਸਕਦਾ ਹੈ।

ਭਾਰਤ ‘ਵਸੁਧੈਵ ਕੁਟੁੰਬਕਮ’ ਦਾ ਜਨਮਦਾਤਾ ਹੈ ਅਤੇ ਸੰਵਿਧਾਨ ਧਰਮਨਿਰਪੱਖਤਾ ਦਾ ਪਵਿੱਤਰ ਗ੍ਰੰਥ।

ਪੰਜਾਬ ਦੇ ਲੋਕ ਬੜੇ ਸਦਭਾਵ, ਸਹਿਯੋਗ ਅਤੇ ਸਹਿ-ਹੋਂਦ ਦੀ ਭਾਵਨਾ ਨਾਲ ਮਿਲ ਕੇ ਰਹਿ ਰਹੇ ਹਨ ਅਤੇ ਇਕ-ਦੂਜੇ ਦੇ ਪਵਿੱਤਰ ਗ੍ਰੰਥਾਂ ਦਾ ਬਰਾਬਰ ਆਦਰ ਕਰਦੇ ਹਨ। ਇਕ ਜਾਂ ਦੋ ਸ਼ਰਾਰਤੀ ਅਨਸਰਾਂ ਕਾਰਨ 3 ਕਰੋੜ ਲੋਕਾਂ ਲਈ ਕਾਨੂੰਨ ਬਣਾ ਕੇ ਮਾਨਸਿਕ ਦਬਾਅ ਦੇ ਘੇਰੇ ’ਚ ਲਿਆਉਣਾ ਨਾ ਮੁਨਾਸਿਬ ਹੈ, ਨਾ ਵਾਜਿਬ ਅਤੇ ਨਾ ਹੀ ਨਿਆਂਸੰਗਤ। ਜਦੋਂ ਮੌਜੂਦਾ ਕਾਨੂੰਨਾਂ ਨਾਲ ਹੀ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾ ਸਕਦੀ ਹੈ, ਤਾਂ ਫਿਰ ਨਵੇਂ ਕਾਨੂੰਨ ਬਣਾਉਣ ਦੀ ਕੀ ਜ਼ਰੂਰਤ ਹੈ?

ਇਸ ਬੇਅਦਬੀ ਬਨਾਮ ਤਾਲਿਬਾਨੀ ਕਾਨੂੰਨ ਦੇ ਹੋਂਦ ’ਚ ਆਉਣ ਨਾਲ ਪੰਜਾਬ ਦੇ ਹਰ ਖੇਤਰ ’ਚ ਮਾੜੇ ਪ੍ਰਭਾਵ ਪੈਣੇ ਲਾਜ਼ਮੀ ਹਨ। ਇਤਿਹਾਸ ਗਵਾਹ ਹੈ ਕਿ (1967-2026) ਸੱਤਾ ਪੱਖ ਆਪਣੇ ਸਿਆਸੀ ਵਿਰੋਧੀਆਂ ਨੂੰ ਕਮਜ਼ੋਰ ਕਰਨ ਲਈ ਪਹਿਲਾਂ ਹੀ ਬਦਲੇ ਦੀ ਭਾਵਨਾ ਨਾਲ ਗ੍ਰਸਤ ਹੈ ਅਤੇ ਬਦਨਾਮ ਹੈ। ਸਿਆਸਤ ਦੇ ਨਾਲ-ਨਾਲ ਬੇਅਦਬੀ ਦਾ ਇਕ ਨਵਾਂ ਤੇਜ਼ਧਾਰ ਹਥਿਆਰ ਉਨ੍ਹਾਂ ਨੂੰ ਮਿਲ ਜਾਵੇਗਾ। ਇਸ ਦੀ ਵਰਤੋਂ ਕਰਨ ਤੋਂ ਉਹ ਗੁਰੇਜ਼ ਨਹੀਂ ਕਰਨਗੇ। ਸਮਾਜਿਕ ਸਦਭਾਵਨਾ ਅਤੇ ਧਾਰਮਿਕ ਸਹਿਣਸ਼ੀਲਤਾ ਦੇ ਸਥਾਨ ’ਤੇ ਤਣਾਅ ਅਤੇ ਅਸਹਿਣਸ਼ੀਲਤਾ ਵਧੇਗੀ। ਫਿਰਕੂ ਅਤੇ ਜਾਤੀ ਸੰਘਰਸ਼ ਵਿਕਰਾਲ ਰੂਪ ਧਾਰਨ ਕਰੇਗਾ। ਪ੍ਰਗਟਾਵੇ ਦੀ ਆਜ਼ਾਦੀ ਵੀ ਲੜਖੜਾ ਜਾਵੇਗੀ।

ਡਰ ਦੇ ਮਾਹੌਲ ’ਚ ਪਵਿੱਤਰ ਧਾਰਮਿਕ ਗ੍ਰੰਥਾਂ ਦਾ ਖੋਜ ਕਾਰਜ ਵੀ ਠੱਪ ਹੋ ਜਾਵੇਗਾ। ਕਾਨੂੰਨੀ ਪੇਚੀਦਗੀਆਂ ’ਚ ਵਾਧਾ ਹੋਵੇਗਾ। ਪੁਲਸ ਵਿਭਾਗ ਅਤੇ ਨਿਆਂਪਾਲਿਕਾ ਲਈ ਇਕ ਨਵੀਂ ਮੁਸੀਬਤ ਖੜ੍ਹੀ ਹੋਵੇਗੀ। ਮਜ਼੍ਹਬੀ ਕੱਟੜਪੰਥੀਆਂ ਦਾ ਬੋਲਬਾਲਾ ਹੋਵੇਗਾ ਜੋ ਸਰਬ-ਧਰਮ ਸਮਭਾਵ ਲਈ ਇਕ ਨਵੇਂ ਖ਼ਤਰੇ ਨੂੰ ਜਨਮ ਦੇਣਗੇ, ਜਦਕਿ ਬੇਅਦਬੀ ਕਦੇ ਵੀ ਪੰਜਾਬ ਦਾ ਮੁੱਦਾ ਨਹੀਂ ਰਿਹਾ। ਇਹ ਪਹਿਲਾਂ ਵੀ ਸਿਆਸਤ ਤੋਂ ਪ੍ਰੇਰਿਤ ਸੀ ਅਤੇ ਅੱਜ ਵੀ ਸਿਆਸੀ ਸਵਾਰਥਾਂ ਤੋਂ ਅਛੂਤਾ ਨਹੀਂ ਹੈ। ਜੇਕਰ ਇਹ ਕਾਨੂੰਨ ਹੋਂਦ ’ਚ ਆਉਂਦਾ ਹੈ ਤਾਂ ਦੇਰ-ਸਵੇਰ ਧਾਰਮਿਕ ਗ੍ਰੰਥਾਂ ’ਤੇ ਕਸ਼ਮਕਸ਼ ਸ਼ੁਰੂ ਹੋਵੇਗੀ, ਜੋ ਇਕ ਨਵੇਂ ਅੱਤਵਾਦ ਨੂੰ ਜਨਮ ਦੇਵੇਗੀ।

ਪ੍ਰੋ. ਦਰਬਾਰੀ ਲਾਲ (ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ)

  • sacrilege law
  • bound
  • negative effects

ਸਰਕਾਰ ਦੀ ਚੋਣਾਂ ਤੋਂ ਪਹਿਲਾਂ ਦੀ ਇਕ ਚਾਲ

NEXT STORY

Stories You May Like

  • jathedar gives statement on revised draft of sacrilege law
    ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦਾ ਬਿਆਨ, ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਸਾਰਕ ਕਾਨੂੰਨ ਨਹੀਂ ਹੁੰਦਾ ਲਾਗੂ
  • sacrilege law government submits letter to akal takht
    ਬੇਅਦਬੀ ਕਾਨੂੰਨ 'ਚ ਸੋਧਾਂ ਨੂੰ ਲੈ ਕੇ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਵਿਖੇ ਸੌਂਪਿਆ ਪੱਤਰ
  • permanent solution on sacrilege law  jathedar gargajj
    ਬੇਅਦਬੀ ਕਾਨੂੰਨ 'ਤੇ ਸਥਾਈ ਹੱਲ ਲਈ ਅਕਾਲ ਤਖ਼ਤ ਦੀ ਕਮੇਟੀ ਨਾਲ ਰਾਬਤਾ ਕਰੇ ਸਰਕਾਰ: ਜਥੇਦਾਰ ਗੜਗੱਜ
  • akal takht committee seeks report before talks with government
    ਬੇਅਦਬੀ ਵਿਰੋਧੀ ਕਾਨੂੰਨ ਮਾਮਲਾ: ਅਕਾਲ ਤਖ਼ਤ ਦੀ ਕਮੇਟੀ ਨੇ ਸਰਕਾਰ ਨਾਲ ਗੱਲਬਾਤ ਤੋਂ ਪਹਿਲਾਂ ਮੰਗੀ ਰਿਪੋਰਟ
  • punjab assembly proceedings adjourned
    ਵਿਧਾਨ ਸਭਾ 'ਚ ਬੇਅਦਬੀ ਵਿਰੋਧੀ ਕਾਨੂੰਨ 'ਤੇ ਜ਼ੋਰਦਾਰ ਹੰਗਾਮਾ, ਸਦਨ ਦੀ ਕਾਰਵਾਈ ਮੁਲਤਵੀ
  • jathedar gargajj statement
    ਇਕ ਮਹੀਨਾ ਬੀਤਣ ਮਗਰੋਂ ਵੀ ਬੇਅਦਬੀ ਕਾਨੂੰਨ ’ਤੇ ਸਰਕਾਰ ਦੀ ਚੁੱਪੀ ਹਾਕਮਾਂ ਦੀ ਹਉਮੈ ਦਾ ਪ੍ਰਤੀਕ: ਜਥੇਦਾਰ ਗੜਗੱਜ
  • desecration of the holy image in gurdwara sahib nanakpura
    ਗੁਰਦੁਆਰਾ ਸਾਹਿਬ ਨਾਨਕਪੁਰਾ ’ਚ ਬੇਅਦਬੀ, ਸਿੰਘਾਸਨ ਸਾਹਿਬ ਵਾਲੇ ਕਮਰੇ 'ਚ...
  • police raids on more than 150 suspicious houses
    150 ਤੋਂ ਵੱਧ ਸ਼ੱਕੀ ਘਰਾਂ ’ਚ ਪੁਲਸ ਦੀ ਦਸਤਕ ਨਾਲ ਮਾੜੇ ਅਨਸਰਾਂ ਨੂੰ ਪਈਆਂ ਭਾਜੜਾਂ
  • canada pr
    ਕੈਨੇਡਾ ਦੀ PR ਲੈਣ  ਦੇ ਚਾਹਵਾਨ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ
  • 70 percent work of sports hub completed
    ਸਪੋਰਟਸ ਹੱਬ ਦਾ 70 ਫ਼ੀਸਦੀ ਕੰਮ ਪੂਰਾ, ਕਮਿਸ਼ਨਰ ਨੇ 30 ਸਤੰਬਰ ਤੱਕ ਕੰਮ ਖ਼ਤਮ ਕਰਨ...
  • double blow to jalandhar corporation
    ਜਲੰਧਰ ਨਿਗਮ ’ਤੇ ਦੂਹਰੀ ਮਾਰ: 22 ਕਰੋੜ ਖਾਤਿਆਂ ’ਚ ਫਸੇ, ਹੁਣ 37 ਕਰੋੜ ਦੀ...
  • power cut today
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ power cut
  • major terror attack plot foiled in punjab accused arrested with hand grenade
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਹੈਂਡ ਗ੍ਰਨੇਡ ਸਮੇਤ ਇਕ...
  • discussions of alliances in punjab politics ahead of 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ...
  • shots fired in jalandhar
    ਜਲੰਧਰ 'ਚ ਸ਼ਰੇਆਮ ਚੱਲੀਆਂ ਗੋਲ਼ੀਆਂ! ਡਿਲਿਵਰੀ ਬੁਆਏ ਦਾ ਹੋਇਆ ਗਿਆ ਵਿਵਾਦ
  • heavy rain in punjab alert in 13 districts big weather forecast
    ਪੰਜਾਬ 'ਚ 11,12,13,14 ਨੂੰ ਪਵੇਗਾ ਭਾਰੀ ਮੀਂਹ! 13 ਜ਼ਿਲ੍ਹਿਆਂ 'ਚ Alert, ਮੌਸਮ...
Trending
Ek Nazar
immigrants must obey law

ਕਾਨੂੰਨ ਦੀ ਪਾਲਣਾ ਲਾਜ਼ਮੀ : ਇਟਲੀ ਤੇ ਡੈਂਨਮਾਰਕ ਦੀਆਂ ਪ੍ਰਧਾਨ ਮੰਤਰੀਆਂ ਦਾ...

miners in south africa

ਦੱਖਣੀ ਅਫ਼ਰੀਕਾ 'ਚ ਮ੍ਰਿਤਕ ਮਿਲੇ 14 ਖਾਣ ਮਜ਼ਦੂਰ

indian origin cfo sentenced

ਅਮਰੀਕਾ: ਰਿਸ਼ਵਤਖੋਰੀ ਦੇ ਮਾਮਲੇ 'ਚ ਭਾਰਤੀ ਮੂਲ ਦੇ ਸੀਐਫਓ ਨੂੰ ਸੁਣਾਈ ਗਈ ਸਜ਼ਾ

police officers in france

ਫਰਾਂਸ 'ਚ ਪੁਲਿਸ ਮੁਲਾਜ਼ਮਾਂ 'ਤੇ ਅੱਤਵਾਦੀ ਹਮਲਾ; ਚਾਕੂਆਂ ਨਾਲ ਕੀਤੇ ਕਈ ਵਾਰ

govinda s wife s big statement on being seen with rumored girlfriend

'ਉਸਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ...'; ਰੂਮਰਡ ਗਰਲਫ੍ਰੈਂਡ ਨਾਲ ਦੇਖੇ ਜਾਣ 'ਤੇ...

indian embassy in slovenia

ਖਾਲਿਸਤਾਨੀ ਕੱਟੜਪੰਥੀਆਂ ਨੇ ਸਲੋਵੇਨੀਆ 'ਚ ਭਾਰਤੀ ਦੂਤਾਵਾਸ 'ਚ ਕੀਤੀ ਭੰਨਤੋੜ,...

sue trump administration

ਸਾਬਕਾ ਹਵਾਈ ਸੈਨਾ ਸਕੱਤਰ ਫ੍ਰੈਂਕ ਕੇਂਡਲ ਟਰੰਪ ਪ੍ਰਸ਼ਾਸਨ 'ਤੇ ਕਰਨਗੇ ਮੁਕੱਦਮਾ

shehnaaz gill accidentally swallows nose ring during shoot

ਖ਼ਤਰੇ 'ਚ ਪਈ ਸ਼ਹਿਨਾਜ਼ ਗਿੱਲ ਦੀ ਜਾਨ ! ਸ਼ੂਟਿੰਗ ਦੌਰਾਨ ਅਚਾਨਕ...

students school bus fire driver police

ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨੂੰ ਲੱਗ ਗਈ ਅੱਗ ! ਧਊਆ ਪਿੰਡ 'ਚ ਮਚ ਗਿਆ...

kumar sanu takes a playful dig at udit narayan  s kiss row

'ਨਾ ਮੈਂ ਚੁੰਮਾ ਦਿੱਤਾ, ਨਾ ਲਿਆ'; ਕੁਮਾਰ ਸਾਨੂ ਨੇ ਉਦਿਤ ਨਾਰਾਇਣ ਦੇ 'ਕਿੱਸ...

700 rupees clash person incident

700 ਰੁਪਏ ਨੂੰ ਲੈ ਕੇ ਹੋਈ ਝੜਪ, ਵਿਅਕਤੀ ਦਾ ਕਰ 'ਤਾ ਕਤਲ, ਦਿੱਲੀ 'ਚ ਫੈਲੀ...

heavy rains alert issued

ਮੰਗਲਵਾਰ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਿਆ ਅਲਰਟ

remittances in july 2026

ਜੁਲਾਈ 2026 'ਚ ਪਾਕਿਸਤਾਨ ਨੂੰ ਪ੍ਰਾਪਤ ਹੋਈ 3.6 ਬਿਲੀਅਨ ਡਾਲਰ ਦੀ ਰੇਮੀਟੈਂਸ

60 day grace period

ਹੋਵੇਗਾ ਵੱਡਾ ਨੁਕਸਾਨ! 60 ਦਿਨਾਂ ਦਾ ਗ੍ਰੇਸ ਪੀਰੀਅਡ ਖਤਮ ਕਰਨ ਵਿਰੁੱਧ ਮਾਹਰਾਂ ਨੇ...

iran us talks

ਵਾਰਤਾ 'ਚ ਈਰਾਨ ਇਸ ਪਾਬੰਦੀ ਨੂੰ ਹਟਾਉਣ ਲਈ ਦੇ ਰਿਹੈ ਤਰਜੀਹ

the marriage of a famous punjabi singer is about to break up

ਟੁੱਟਣ ਵਾਲਾ ਹੈ ਮਸ਼ਹੂਰ ਪੰਜਾਬੀ ਗਾਇਕ ਦਾ ਵਿਆਹ ! ਸੋਸ਼ਲ ਮੀਡੀਆ ਹਲਚਲ ਨੇ ਖੜ੍ਹੇ...

drone attack on russia

ਯੂਕਰੇਨੀ ਡਰੋਨ ਹਮਲੇ 'ਚ 12 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

wildfire rages

ਕੈਨੇਡੀਅਨ ਸੂਬੇ 'ਚ ਲੱਗ ਗਈ 'ਐਮਰਜੈਂਸੀ', ਪ੍ਰਧਾਨ ਮੰਤਰੀ ਨੇ ਲੋਕਾਂ ਲਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • monsoon issue
      ਕਦੋਂ ਤੱਕ ਮਾਨਸੂਨ ਵਾਰ-ਵਾਰ ਦੀ ਅਸਫ਼ਲਤਾ ਦਾ ਮੌਸਮ ਬਣਿਆ ਰਹੇਗਾ
    • arunachal again in china  s target
      ਅਰੁਣਾਚਲ ਫਿਰ ਚੀਨ ਦੇ ਨਿਸ਼ਾਨੇ ’ਤੇ
    • it is essential to promote   digital wellness
      ‘ਡਿਜੀਟਲ ਵੈੱਲਨੈੱਸ’ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ
    • islamabad memorandum
      ‘ਇਸਲਾਮਾਬਾਦ ਮੈਮੋਰੰਡਮ’ ਦਾ ਪਤਨ ਤਾਂ ਹੋਣਾ ਹੀ ਸੀ?
    • genz
      ਜੈੱਨ-ਜ਼ੀ ਜਿਸ ਸੜ੍ਹਾਂਦ ਨਾਲ ਲੜਨਾ ਚਾਹੁੰਦਾ ਹੈ, ਉਸ ਨਾਲ ਲੜੋ
    • self dependent india in medical
      ਆਤਮਨਿਰਭਰ ਮੈਡੀਕਲ ਤਕਨੀਕ : ਸਸਤੀਆਂ ਸਿਹਤ ਸੇਵਾਵਾਂ ਅਤੇ ਵਿਕਸਤ ਭਾਰਤ ਦੀ ਮਜ਼ਬੂਤ...
    • increasing cases of fraud in the name of providing jobs
      ‘ਨੌਕਰੀ ਦਿਵਾਉਣ ਦੇ ਨਾਂ ’ਤੇ’ ਠੱਗੀ ਦੇ ਵਧ ਰਹੇ ਮਾਮਲੇ!
    • why did the scope of domestic violence laws extend to women in relationships
      ‘‘ਘਰੇਲੂ ਜ਼ੁਲਮ ਕਾਨੂੰਨ ਦਾ ਘੇਰਾ ‘ਰਿਲੇਸ਼ਨਸ਼ਿਪ’ ’ਚ ਰਹਿਣ ਵਾਲੀਆਂ ਔਰਤਾਂ ਤੱਕ...
    • will cockroaches create a party or an atmosphere
      ‘ਕਾਕਰੋਚ’ ਪਾਰਟੀ ਬਣਾਉਣਗੇ ਜਾਂ ਮਾਹੌਲ
    • delimitation bill
      ਡੀ. ਐੱਮ. ਕੇ. ਹੱਦਬੰਦੀ ਬਿੱਲ ਦਾ ਵਿਰੋਧ ਜਾਰੀ ਰੱਖੇਗੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +