ਵਾਸ਼ਿੰਗਟਨ (ਵਾਰਤਾ)- ਅਮਰੀਕਾ ਵਿਚ ਜ਼ਿਆਦਾਤਰ ਸੰਭਾਵੀ ਵੋਟਰ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਹਾਲੀਆ ਹੋਰ ਰਾਸ਼ਟਰਪਤੀਆਂ ਦੇ ਮੁਕਾਬਲੇ ਅਮਰੀਕੀ ਫੌਜ ਦਾ ਕਮਜ਼ੋਰ ਕਮਾਂਡਰ ਅਤੇ ਮੁਖੀ ਮੰਨਦੇ ਹਨ। ਇਹ ਖੁਲਾਸਾ 18 ਤੋਂ 20 ਮਾਰਚ ਦਰਮਿਆਨ ਹੋਏ ਰਾਸਮੁਸੇਨ ਰਿਪੋਰਟਸ ਪੋਲ ਵਿੱਚ ਹੋਇਆ ਹੈ। ਮੰਗਲਵਾਰ ਨੂੰ ਸਰਵੇਖਣ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ 53 ਫ਼ੀਸਦੀ ਵੋਟਰਾਂ ਦਾ ਮੰਨਣਾ ਹੈ ਕਿ ਬਾਈਡੇਨ ਹਾਲ ਹੀ ਦੇ ਅਮਰੀਕੀ ਰਾਸ਼ਟਰਪਤੀਆਂ ਦੀ ਤੁਲਨਾ ਵਿਚ ਇੱਕ ਕਮਜ਼ੋਰ ਫੌਜੀ ਕਮਾਂਡਰ ਹਨ।
ਇਹ ਵੀ ਪੜ੍ਹੋ: ਐੱਸ.ਜੈਸ਼ੰਕਰ ਨੇ ਮਲੇਸ਼ੀਆ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਬਹੁਪੱਖੀ ਦੁਵੱਲੇ ਸਬੰਧਾਂ 'ਤੇ ਹੋਈ ਚਰਚਾ
ਸਰਵੇਖਣ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ-ਚੌਥਾਈ ਤੋਂ ਘੱਟ ਯਾਨੀ 24 ਫ਼ੀਸਦੀ ਵੋਟਰਾਂ ਦਾ ਮੰਨਣਾ ਹੈ ਕਿ ਬਾਈਡੇਨ ਹੋਰ ਹਾਲੀਆ ਰਾਸ਼ਟਰਪਤੀਆਂ ਦੇ ਮੁਕਾਬਲੇ ਇੱਕ ਮਜ਼ਬੂਤ ਫ਼ੌਜੀ ਨੇਤਾ ਹਨ, ਜਦੋਂ ਕਿ 20 ਫ਼ੀਸਦੀ ਬਾਈਡੇਨ ਨੂੰ ਹੋਰ ਰਾਸ਼ਟਰਪਤੀਆਂ ਵਾਂਗ ਹੀ ਮੰਨਦੇ ਹਨ। ਪੋਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਪ੍ਰੈਲ 2022 ਤੋਂ ਬਾਅਦ ਅੰਕੜਿਆਂ ਵਿੱਚ ਮਾਮੂਲੀ ਬਦਲਾਅ ਹੋਇਆ ਹੈ। ਇਹ ਸਰਵੇਖਣ ਯੂਕ੍ਰੇਨ ਅਤੇ ਇਜ਼ਰਾਈਲ ਵਿੱਚ ਸੰਘਰਸ਼ਾਂ ਦੇ ਨਾਲ-ਨਾਲ ਲਾਲ ਸਾਗਰ ਵਿੱਚ ਇੱਕ ਫੌਜੀ ਕਾਰਵਾਈ ਵਿੱਚ ਅਮਰੀਕਾ ਦੀ ਸ਼ਮੂਲੀਅਤ ਦੇ ਵਿਚਕਾਰ ਆਇਆ ਹੈ।
ਇਹ ਵੀ ਪੜ੍ਹੋ: ਰੂਸ ਦੇ ਸੰਸਦ ਮੈਂਬਰ ਅੱਤਵਾਦੀ ਹਮਲੇ ਮਗਰੋਂ ਮੌਤ ਦੀ ਸਜ਼ਾ 'ਤੇ ਲੱਗੀ ਰੋਕ ਹਟਾਉਣ 'ਤੇ ਕਰ ਰਹੇ ਹਨ ਵਿਚਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਭਾਰਤੀ ਸੈਲਾਨੀਆਂ 'ਚ ਵਧਿਆ ਆਸਟ੍ਰੇਲੀਆ ਜਾਣ ਦਾ ਚਾਅ, ਸਾਲ ਦੇ ਸ਼ੁਰੂ 'ਚ ਹੀ ਪੁੱਜੇ ਹਜ਼ਾਰਾਂ ਲੋਕ
NEXT STORY