ਲੰਡਨ — ਬ੍ਰਿਟੇਨ ਦੀ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਅਸ਼ਲੀਲ 'ਡੀਪਫੇਕ' ਸਮੱਗਰੀ ਬਣਾਉਣ ਵਾਲੇ ਲੋਕਾਂ ਨੂੰ ਨਵੇਂ ਕਾਨੂੰਨ ਤਹਿਤ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ। ਇਹ ਕਾਨੂੰਨ ਫਿਲਹਾਲ ਸੰਸਦੀ ਪ੍ਰਕਿਰਿਆ ਵਿੱਚੋਂ ਲੰਘ ਰਿਹਾ ਹੈ।
'ਡੀਪਫੈਕ' ਉਹਨਾਂ ਚਿੱਤਰਾਂ ਅਤੇ ਵੀਡੀਓ ਨੂੰ ਦਰਸਾਉਂਦੇ ਹਨ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਜਾਂ ਹੋਰ ਤਕਨੀਕਾਂ ਦੀ ਵਰਤੋਂ ਕਰਕੇ ਅਤੇ ਆਮ ਤੌਰ 'ਤੇ ਪੀੜਤ ਦੀ ਸਹਿਮਤੀ ਤੋਂ ਬਿਨਾਂ ਬਣਾਏ ਜਾਂਦੇ ਹਨ। ਨਵੇਂ ਕਾਨੂੰਨ ਤਹਿਤ ਬਿਨਾਂ ਸਹਿਮਤੀ ਤੋਂ ਅਜਿਹੀਆਂ ਤਸਵੀਰਾਂ ਬਣਾਉਣ ਵਾਲਿਆਂ ਨੂੰ ਅਪਰਾਧਿਕ ਕਾਰਵਾਈ ਅਤੇ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ- ਇੰਦੌਰ ਦੀ ਪਟਾਕਾ ਫੈਕਟਰੀ 'ਚ ਧਮਾਕਾ, ਤਿੰਨ ਮਜ਼ਦੂਰ ਝੁਲਸੇ
ਕਾਨੂੰਨ 'ਚ ਪ੍ਰਸਤਾਵਿਤ ਵਿਵਸਥਾ ਮੁਤਾਬਕ ਜੇਕਰ 'ਡੀਪ ਫੇਕ' ਸਮੱਗਰੀ ਵੱਡੇ ਪੱਧਰ 'ਤੇ ਫੈਲਦੀ ਹੈ ਤਾਂ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ। ਬ੍ਰਿਟਿਸ਼ ਮੰਤਰੀ ਲੌਰਾ ਫੇਰਿਸ ਨੇ ਕਿਹਾ, "ਡੀਪ ਫੇਕ ਨਾਲ ਬਣਾਈਆਂ ਗਈਆਂ ਅਸ਼ਲੀਲ ਤਸਵੀਰਾਂ ਨਿੰਦਣਯੋਗ ਅਤੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ।"
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬ੍ਰਿਟੇਨ ‘ਚ ਮੁਸਲਿਮ ਵਿਦਿਆਰਥੀ ਪ੍ਰਾਰਥਨਾ ਪਾਬੰਦੀ ਵਿਰੁੱਧ ਹਾਈਕੋਰਟ 'ਚ ਕਾਨੂੰਨੀ ਜੰਗ ਹਾਰੇ
NEXT STORY