ਕੁਆਲਾਲੰਪੁਰ (ਬਿਊਰੋ)— ਮਲੇਸ਼ੀਆ ਦੇ ਸਾਬਕਾ ਰਾਜਾ ਨੇ ਆਪਣੀ ਪਤਨੀ ਤੇ ਸਾਬਕਾ ਮਿਸ ਰੂਸ ਨੂੰ ਤਲਾਕ ਦੇ ਦਿੱਤਾ ਹੈ। ਕੁਝ ਮਹੀਨੇ ਪਹਿਲਾਂ ਹੀ ਦੋਹਾਂ ਦੇ ਵਿਆਹ ਦੀ ਖਬਰ ਸਾਹਮਣੇ ਆਈ ਸੀ। ਸਾਬਕਾ ਰਾਜਾ ਦੇ ਵਕੀਲ ਨੇ ਕਿਹਾ ਕਿ ਦੇਸ਼ ਵਿਚ ਪਹਿਲੀ ਵਾਰ ਕਿਸੇ ਨੇ ਅਹੁਦਾ ਛੱਡਿਆ ਹੈ। ਭਾਵੇਂਕਿ ਮਿਸ ਰੂਸ ਦਾ ਕਹਿਣਾ ਹੈਕਿ ਉਹ ਹੁਣ ਵੀ ਸੁਲਤਾਨ ਮੁਹੰਮਦ ਨਾਲ ਵਿਆਹ ਦੇ ਬੰਧਨ ਵਿਚ ਬੱਝੀ ਹੋਈ ਹੈ। ਉਹ ਲਗਾਤਾਰ ਸੋਸ਼ਲ ਮੀਡੀਆ 'ਤੇ ਰਾਜਾ ਨਾਲ ਆਪਣੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।

ਮਲੇਸ਼ੀਆ ਦੇ ਸੁਲਤਾਨ ਦੇ ਤੌਰ 'ਤੇ ਮੁਹੰਮਦ ਵੀ ਸਿਰਫ ਦੋ ਸਾਲ ਬਾਅਦ ਆਪਣੇ ਸਿੰਘਾਸਨ ਤੋਂ ਹਟ ਗਏ ਸਨ। ਪਿਛਲੇ ਸਾਲ ਜਦੋਂ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਅਧਿਕਾਰਕ ਤੌਰ 'ਤੇ ਮੈਡੀਕਲ ਛੁੱਟੀ 'ਤੇ ਸਨ। ਮੁਸਲਿਮ ਬਹੁ ਗਿਣਤੀ ਦੇਸ਼ ਦੇ ਇਤਿਹਾਸ ਵਿਚ ਉਹ ਪਹਿਲੇ ਅਜਿਹੇ ਸੁਲਤਾਨ ਹਨ ਜਿਨ੍ਹਾਂ ਨੇ ਆਪਣਾ ਅਹੁਦਾ ਛੱਡਿਆ ਹੈ। ਸੁਲਤਾਨ ਦੇ ਸਿੰਗਾਪੁਰ ਸਥਿਤ ਵਕੀਲ ਕੋਹ ਤਿਏਨ ਹੁਆ ਨੇ ਇਕ ਬਿਆਨ ਵਿਚ ਕਿਹਾ,''ਸੁਲਤਾਨ ਨੇ 22 ਜੂਨ 2019 ਨੂੰ ਰਿਹਾਨਾ ਓਕਸਾਨਾ ਗੋਬੇਰਕੋ ਨੂੰ ਸ਼ਰੀਆ ਕਾਨੂੰਨ ਦੇ ਤਹਿਤ ਤਿੰਨ ਤਲਾਕ ਦੇ ਦਿੱਤਾ।''

ਵਕੀਲ ਨੇ ਕਿਹਾ ਕਿ ਉੱਤਰੀ-ਪੂਰਬੀ ਮਲੇਸ਼ੀਆਈ ਰਾਜ ਕੇਲੰਤਾਨ ਇਕ ਇਕ ਇਸਲਾਮਿਕ ਅਦਾਲਤ ਵਿਚ ਜਿੱਥੇ ਮੁਹੰਮਦ ਹਾਲੇ ਵੀ ਸੁਲਤਾਨ ਹਨ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਤਲਾਕ ਦਾ ਸਰਟੀਫਿਕੇਟ ਜਾਰੀ ਕੀਤਾ ਪਰ ਪੂਰਬੀ ਰੂਸੀ ਸੁੰਦਰੀ ਨੇ ਵੱਖ ਹੋਣ ਦੀ ਜਾਣਕਾਰੀ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਕਿਹਾ,''ਮੈਂ ਸਿੱਧੇ ਤੌਰ 'ਤੇ ਆਪਣੇ ਲਈ ਕਿਸੇ ਵੀ ਤਲਾਕ ਦੇ ਬਿਆਨ ਨੂੰ ਨਹੀਂ ਸੁਣਿਆ।'' ਉਹ ਇੰਸਟਾਗ੍ਰਾਮ 'ਤੇ ਲਗਾਤਾਰ ਸੁਲਤਾਨ ਨਾਲ ਆਪਣੀ ਅਤੇ ਬੇਟੇ ਦੀ ਤਸਵੀਰ ਪੋਸਟ ਕਰ ਰਹੀ ਹੈ।

ਰਿਹਾਨਾ ਨੇ ਮਈ ਵਿਚ ਬੇਟੇ ਨੂੰ ਜਨਮ ਦਿੱਤਾ ਸੀ। ਸੁਲਤਾਨ ਦੇ ਵਕੀਲ ਕੋਹ ਨੇ ਕਿਹਾ ਕਿ ਬੱਚੇ ਦੇ ਜੈਵਿਕ ਪਿਤਾ ਦੇ ਰੂਪ ਵਿਚ ਹਾਲੇ ਤੱਕ ਕੋਈ ਪੱਕਾ ਸਬੂਤ ਨਹੀਂ ਮਿਲਿਆ ਹੈ। ਮੁਹੰਮਦ ਦੇ ਗੱਦੀ ਤੋਂ ਹਟਣ ਦੇ ਬਾਅਦ ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ ਨੂ ਮਲੇਸ਼ੀਆ ਦਾ ਨਵਾਂ ਰਾਜਾ ਬਣਾਇਆ ਗਿਆ ਹੈ।
ਮਹਿੰਗੀਆਂ ਕਾਰਾਂ ਕਾਰਨ ਕਮਲੀ ਹੋਈ ਔਰਤ, ਘਰੇ ਨੋਟ ਛਾਪ ਪਹੁੰਚੀ ਆਡੀ ਖਰੀਦਣ
NEXT STORY